Moga Stubble Burning: ਮੋਗਾ ਦੇ ਇਸ ਪਿੰਡ `ਚ ਨੌਜਵਾਨ ਤੇ ਬਜ਼ੁਰਗ ਕਿਸਾਨ ਪਿਛਲੇ 7 ਸਾਲਾਂ ਤੋਂ ਨਹੀਂ ਲਗਾ ਰਹੇ ਪਰਾਲੀ ਨੂੰ ਅੱਗ
Moga Stubble Burning: ਜਿੱਥੇ ਇਹ ਕਿਸਾਨ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ਉਥੇ ਦੂਸਰੇ ਪਾਸੇ ਦੂਸਰੇ ਕਿਸਾਨਾਂ ਲਈ ਵੀ ਮਿਸਾਲ ਕਾਇਮ ਕਰ ਰਹੇ ਹਨ।
Moga Stubble Burning: ਮੋਗਾ ਦੇ ਕਿਸਾਨ ਜਿੱਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ਉਥੇ ਦੂਸਰੇ ਪਾਸੇ ਦੂਸਰੇ ਕਿਸਾਨਾਂ ਲਈ ਵੀ ਮਿਸਾਲ ਕਾਇਮ ਕਰ ਰਹੇ ਹਨ।ਖੇਤੀਬਾੜੀ ਵਿਭਾਗ ਦੇ ਏਡੀਓ ਮੈਡਮ ਯਸ਼ਪ੍ਰੀਤ ਕੌਰ ਨੇ ਵੀ ਇਹਨਾਂ ਕਿਸਾਨਾਂ ਦੀ ਕੀਤੀ ਸ਼ਲਾਘਾ ਅਤੇ ਦੂਸਰੇ ਕਿਸਾਨਾਂ ਨੂੰ ਵੀ ਕੀਤੀ ਅਪੀਲ ਕਿ ਇਹਨਾਂ ਕਿਸਾਨਾਂ ਵਾਂਗ ਉਹ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਆਪਣਾ ਯੋਗਦਾਨ ਜ਼ਰੂਰ ਪਾਉਣ।
ਲਗਾਤਾਰ ਪੰਜਾਬ ਸਰਕਾਰ ਅਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਨ ਨੂੰ ਲੈ ਕੇ ਜਿੱਥੇ ਸਖਤ ਰੁੱਖ ਅਪਣਾਇਆ ਹੋਇਆ ਹੈ ਅਤੇ ਲਗਾਤਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਉੱਥੇ ਹੀ ਦੂਸਰੇ ਪਾਸੇ ਕੁਝ ਕਿਸਾਨ ਇਹੋ ਜਿਹੇ ਵੀ ਹਨ ਜਿਨਾਂ ਵੱਲੋਂ ਪਿਛਲੇ ਸੱਤ ਅੱਠ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਅਤੇ ਕਣਕ ਦੀ ਸਿੱਧੀ ਬਿਜਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਜ਼ੀ ਮੀਡੀਆ ਦੀ ਟੀਮ ਵੱਲੋਂ ਅੱਜ ਮੋਗਾ ਦੇ ਪਿੰਡ ਬੁੱਧ ਸਿੰਘ ਵਾਲਾ ਅਤੇ ਤਾਰੇਵਾਲਾ ਵਿਖੇ ਗਰਾਊਂਡ ਜ਼ੀਰੋ ਤੇ ਜਾ ਕੇ ਉਹਨਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਜਿਨਾਂ ਵੱਲੋਂ ਪਿਛਲੇ ਸੱਤ ਅੱਠ ਸਾਲਾਂ ਤੋਂ ਅੱਗ ਨਹੀਂ ਲਗਾਈ ਗਈ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਪਰਾਲੀ ਨੂੰ ਅੱਗ ਲਗਾਉਣ ਦੇ 114 ਕੇਸ ਆਏ ਸਾਹਮਣੇ; ਕਿਸਾਨਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਬੁੱਧ ਸਿੰਘ ਵਾਲਾ ਤੋਂ ਕਿਸਾਨ ਨੌਰੰਗ ਸਿੰਘ ਨੇ ਦੱਸਿਆ ਕਿ ਮਲਚਿੰਗ ਵਿਧੀ ਰਾਹੀਂ ਉਹ ਪਿਛਲੇ ਅੱਠ ਸਾਲਾਂ ਤੋਂ ਕਣਕ ਬੀਜ ਰਹੇ ਹਨ ਉਹਨਾਂ ਕਿਹਾ ਕਿ ਜਿੱਥੇ ਸਿੱਧੀ ਬਿਜਾਈ ਕਾਰਨ ਕਣਕ ਦਾ ਝਾੜ ਵਧੀਆ ਹੁੰਦਾ ਉਥੇ ਹੀ ਮੀਂਹ ਹਨੇਰੀ ਝੱਖੜ ਦੌਰਾਨ ਕਣਕ ਵਿੱਚ ਦੀ ਨਹੀਂ ਸਗੋਂ ਜਿਆਦਾਤਰ ਕਣਕ ਖੜੀ ਰਹਿੰਦੀ ਹੈ । ਉਹਨਾਂ ਸਰਕਾਰ ਤੋਂ ਵੀ ਅਪੀਲ ਕੀਤੀ ਹੈ ਕਿ ਪਿੰਡ ਦੀਆਂ ਸੋਸਾਇਟੀਆਂ ਵਿੱਚ ਜਿਆਦਾ ਤੋਂ ਜਿਆਦਾ ਸੰਦ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਛੋਟੇ ਕਿਸਾਨ ਵੀ ਇਹਨਾਂ ਦਾ ਲਾਹਾ ਲੈ ਸਕਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ।
ਉੱਥੇ ਹੀ ਪਿੰਡ ਤਾਰੇਵਾਲਾ ਦੇ ਰਹਿਣ ਵਾਲੇ ਸ਼ਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਨੌਜਵਾਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਹੈ ਅਤੇ ਅਸੀਂ ਪਿਛਲੇ ਸੱਤ-ਅੱਠ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ । ਉਹਨਾਂ ਕਿਹਾ ਕਿ ਜਿੱਥੇ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਅਸ਼ੁੱਧ ਹੁੰਦਾ ਹੈ ਉਥੇ ਹੀ ਖੇਤ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਨਾਲ ਨਾਲ ਮਿੱਤਰ ਕੀੜੇ ਵੀ ਮਰ ਜਾਂਦੇ ਹਨ । ਉਹਨਾਂ ਕਿਸਾਨਾਂ ਤੋਂ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਆਪਣੇ ਪੱਧਰ ਤੇ ਕੋਈ ਨਾ ਕੋਈ ਹੱਲ ਕੱਢ ਕੇ ਕਣਕ ਦੀ ਸਿੱਧੀ ਬਜਾਈ ਜਰੂਰ ਕਰਨ। ਉਥੇ ਖੇਤੀਬਾੜੀ ਵਿਭਾਗ ਦੀ ਏਡੀਓ ਮੈਡਮ ਯਸ਼ਪ੍ਰੀਤ ਕੌਰ ਨੇ ਵੀ ਇਹਨਾਂ ਕਿਸਾਨਾਂ ਦੀ ਸ਼ਲਾਘਾ ਕੀਤੀ ।