Mohali News/ਮਨੀਸ਼ ਸ਼ੰਕਰ: ਜ਼ੀਰਕਪੁਰ ਦੇ ਦੋ ਹੋਟਲਾਂ ਵਿੱਚ ਸ਼ਨੀਵਾਰ ਰਾਤ 11:30 ਵਜੇ ਦੇ ਕਰੀਬ 35-36 ਅਣਪਛਾਤੇ ਹਮਲਾਵਰਾਂ ਨੇ ਭੰਨਤੋੜ ਕੀਤੀ। ਇਸ ਦੌਰਾਨ ਹੋਟਲ ਵਿੱਚ ਠਹਿਰੇ ਮਹਿਮਾਨਾਂ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੇ ਵਾਹਨਾਂ ਦੀ ਵੀ ਭੰਨ-ਤੋੜ ਕੀਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਜ਼ੀਰਕਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਹੋਟਲ ਜੀ ਪਲਾਜ਼ਾ ਅਤੇ ਹੋਟਲ ਨਿਊ ਸਟਾਈਲ ਦੇ ਡਾਇਰੈਕਟਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਬੀਤੀ 21 ਜੁਲਾਈ ਨੂੰ ਕੁਝ ਲੋਕ ਉਨ੍ਹਾਂ ਦੇ ਹੋਟਲ 'ਚ ਕਮਰਾ ਮੰਗਣ ਲਈ ਆਏ ਸਨ ਅਤੇ ਜਦੋਂ ਉਨ੍ਹਾਂ ਨੇ ਹੋਟਲ ਮੈਨੇਜਰ ਨੂੰ ਆਪਣੀ ਆਈਡੀ ਨਾ ਦਿਖਾਈ ਤਾਂ ਮੈਨੇਜਰ ਨੇ ਉਨ੍ਹਾਂ ਨੂੰ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਇਹ ਹਮਲਾਵਰ 24 ਜੁਲਾਈ ਨੂੰ ਫਿਰ ਆਏ ਅਤੇ ਉਸ ਨੂੰ ਧਮਕੀਆਂ ਦੇਣ ਲੱਗੇ। 


ਇਹ ਵੀ ਪੜ੍ਹੋ: Delhi : ਬੇਸਮੈਂਟ 'ਚ ਕਈ ਦਿਨਾਂ ਤੋਂ ਦਾਖਲ ਸੀ ਪਾਣੀ, 3 ਦੀ ਮੌਤ,ਵਿਦਿਆਰਥੀ ਕਰ ਹਹੇ ਪ੍ਰਦਰਸ਼ਨ 
 


ਪ੍ਰਵੀਨ ਨੇ ਦੋਸ਼ ਲਾਇਆ ਕਿ ਹਮਲਾਵਰ ਉਸ ਤੋਂ ਹਰ ਮਹੀਨੇ 50,000 ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਸਨ ਪਰ ਜਦੋਂ ਉਸ ਨੇ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਹਮਲਾਵਰਾਂ ਨੇ ਪਹਿਲਾਂ ਹੋਟਲ ਨਿਊ ਸਟਾਈਲ ਵਿੱਚ ਭੰਨਤੋੜ ਕੀਤੀ ਅਤੇ ਫਿਰ ਹੋਟਲ ਜੀ ਪਲਾਜ਼ਾ ਵਿੱਚ ਪਹੁੰਚ ਕੇ ਹੋਟਲ ਦੇ ਰਿਸੈਪਸ਼ਨ ਅਤੇ ਸਾਰੇ ਕਮਰਿਆਂ ਦੀ ਭੰਨਤੋੜ ਕੀਤੀ। ਹੋਟਲ ਵਿੱਚ ਭੰਨਤੋੜ ਕੀਤੀ।


ਇਹ ਵੀ ਪੜ੍ਹੋ: New Governor of Punjab: ਕੌਣ ਹਨ ਗੁਲਾਬ ਚੰਦ ਕਟਾਰੀਆ? ਜਿਹਨਾਂ ਨੂੰ ਬਣਾਇਆ ਗਿਆ ਪੰਜਾਬ ਦਾ ਨਵਾਂ ਗਵਰਨਰ