Mohali Court: ਬਰਖਾਸਤ AIG ਮਾਲਵਿੰਦਰ ਸਿੱਧੂ ਦੀਆਂ ਵਧੀਆਂ ਮੁਸ਼ਕਿਲਾਂ, ਇੱਕ ਨਵਾਂ ਕੇਸ ਦਰਜ
ਬਰਖ਼ਾਸਤ ਏਆਈਜੀ ਮਲਵਿੰਦਰ ਸਿੱਧੂ ਦੀਆਂ ਮੁਸ਼ਕਿਲਾਂ ਵਧੀਆਂ ਹਨ। ਦਰਅਸਲ ਮੋਹਾਲੀ ਪੁਲਿਸ ਵੱਲੋਂ ਬਰਖ਼ਾਸਤ ਏਆਈਜੀ ਮਲਵਿੰਦਰ ਸਿੰਘ ਸਿੱਧੂ ਉੱਤੇ ਮੋਹਾਲੀ ਦੇ ਥਾਣਾ ਫੇਸ ਵਿੱਚ ਚੌਥਾ ਮੁਕਦਮਾ ਦਰਜ ਕੀਤਾ ਗਿਆ ਹੈ। ਜਮਾਨਤ ਹੋਣ ਉਪਰੰਤ ਮੋਹਾਲੀ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ। ਬੀਤੀ ਦੇਰ ਸ਼ਾਮ ਮੋਹਾਲੀ ਅਦਾਲਤ ਵਿੱ
Mohali Court/ਮਨੀਸ਼ ਸ਼ੰਕਰ ਮੋਹਾਲੀ: ਬਰਖ਼ਾਸਤ ਏਆਈਜੀ ਮਲਵਿੰਦਰ ਸਿੱਧੂ ਦੀਆਂ ਮੁਸ਼ਕਿਲਾਂ ਵਧੀਆਂ ਹਨ। ਦਰਅਸਲ ਮੋਹਾਲੀ ਪੁਲਿਸ ਵੱਲੋਂ ਬਰਖ਼ਾਸਤ ਏਆਈਜੀ ਮਲਵਿੰਦਰ ਸਿੰਘ ਸਿੱਧੂ ਉੱਤੇ ਮੋਹਾਲੀ ਦੇ ਥਾਣਾ ਫੇਸ ਵਿੱਚ ਚੌਥਾ ਮੁਕਦਮਾ ਦਰਜ ਕੀਤਾ ਗਿਆ ਹੈ। ਜਮਾਨਤ ਹੋਣ ਉਪਰੰਤ ਮੋਹਾਲੀ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ।
ਬੀਤੀ ਦੇਰ ਸ਼ਾਮ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਮੋਹਾਲੀ ਦੇ ਥਾਣਾ ਫੇਸ ਇੱਕ ਵਿੱਚ ਮੁਕਦਮਾ ਨੰਬਰ 37/ 24 ਆਈਪੀਸੀ ਦੀ ਧਾਰਾ 341,186 ਤਹਿਤ ਮੁਕਦਮਾ ਕੀਤਾ ਗਿਆ।
ਇਹ ਵੀ ਪੜ੍ਹੋ: AIG Malvinder Singh: ਬਰਖ਼ਾਸਤ ਏਆਈਜੀ ਮਾਲਵਿੰਦਰ ਸਿੰਘ ਮਾਮਲੇ 'ਚ ਵੱਡੇ ਖ਼ੁਲਾਸੇ; ਗ੍ਰਹਿ ਵਿਭਾਗ ਨੂੰ ਲਿਖਿਆ ਪੱਤਰ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਦੇ ਬਰਖ਼ਾਸਤ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਖਿਲਾਫ਼ ਮੋਹਾਲੀ ਦੇ ਫੇਜ਼-8 ਪੁਲਿਸ ਸਟੇਸ਼ਨ ਵਿੱਚ ਜੋ ਐਫਆਈਆਰ ਵਿਜੀਲੈਂਸ ਬਿਊਰੋ ਪੰਜਾਬ ਦੇ ਹੈੱਡਕੁਆਰਟਰ ਵਿੱਚ ਰਿਕਾਰਡਿੰਗ ਡਿਵਾਈਸ ਲੈ ਜਾਣ ਨੂੰ ਲੈ ਕੇ ਹੋਈ ਸੀ।
ਇਹ ਵੀ ਪੜ੍ਹੋ: First Sikh Court: ਪਰਿਵਾਰਕ ਝਗੜਿਆਂ ਦੇ ਨਿਪਟਾਰੇ ਲਈ UK 'ਚ ਪਹਿਲੀ ਸਿੱਖ ਅਦਾਲਤ
ਵਿਜੀਲੈਂਸ ਬਿਊਰੋ ਨੇ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਤੇ ਦੋ ਸਾਥੀਆਂ ਖਿਲਾਫ਼ ਫਿਰੌਤੀ, ਧੋਖਾਧੜੀ ਤੇ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਉਹ ਮਨੁੱਖੀ ਅਧਿਕਾਰ ਸੈੱਲ ਪੰਜਾਬ 'ਚ ਸਹਾਇਕ ਇੰਸਪੈਕਟਰ ਜਨਰਲ ਵਜੋਂ ਤੈਨਾਤ ਸਨ।