Mohali News(ਮਨੀਸ਼ ਸ਼ੰਕਰ): ਮੋਹਾਲੀ ਦੇ ਪਿੰਡ ਬਲੋਗੀ ਵਿੱਚ ਨਸ਼ੇ ਦੇ ਓਵਰਡੋਜ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਜਿਸ ਦੀ ਪਛਾਣ ਹਿਮਾਚਲ ਨਿਵਾਸੀ ਰਿਤਿਕ ਵਜੋਂ ਹੋਈ ਹੈ। ਕਾਰ ਵਿੱਚ ਬੇਸੁੱਧ ਹਾਲਤ ਵਿੱਚ ਪਏ ਰਿਤਿਕ ਨੂੰ ਉਸਦੇ ਦੋਸਤਾਂ ਵੱਲੋਂ ਮੋਹਾਲੀ ਦਾ ਜਿਲ੍ਹਾ ਹਸਪਤਾਲ ਲਿਆਂਦਾ  ਗਿਆ। ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।