Mohali Fraud News/ਮਨੀਸ਼ ਸ਼ੰਕਰ: ਮੋਹਾਲੀ ਦੇ ਕਸਬਾ ਨਿਊ ਚੰਡੀਗੜ੍ਹ ਸਥਿਤ OMAX ਐਨਕਲੇਵ ਦੇ ਮਾਲਕ ਅਤੇ ਦੋ ਮੈਨੇਜਰਾਂ ਖਿਲਾਫ਼ ਧੋਖਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮੈਰੀਕਾ ਨਿਵਾਸੀ ਨਰੇਸ਼ ਕੌਸ਼ਲ ਨੇ omax ਇਨਕਲੇਵ ਵਿੱਚ 1.38 ਕਰੋੜ ਰੁਪਏ ਦਾ ਫਲੈਟ 28.5 ਲੱਖ ਰੁਪਏ ਬੁਕਿੰਗ ਅਮਾਊਂਟ ਦੇ ਕੇ ਬੁੱਕ ਕਰਵਾਇਆ ਸੀ ਅਤੇ ਕੁਝ ਮਹੀਨੇ ਬਾਅਦ 6.5 ਲੱਖ ਰੁਪਏ ਹੋਰ ਦੇ ਦਿੱਤੇl


COMMERCIAL BREAK
SCROLL TO CONTINUE READING

ਜਦੋਂ ਸ਼ਿਕਾਇਤ ਕਰਤਾ ਮਾਜਰੀ ਤਹਿਸੀਲ ਰਜਿਸਟਰੀ ਕਰਵਾਉਣ ਪਹੁੰਚੇ ਤਾਂ ਉਨਾਂ ਨੂੰ ਪਤਾ ਲੱਗਿਆ ਕਿ ਪ੍ਰੋਜੈਕਟ ਤੇ ਸੁਪਰੀਮ ਕੋਰਟ ਵੱਲੋਂ ਸਟੇ ਲਗਾਈ ਜਾ ਚੁੱਕੀ ਹੈ ਜਿਸ ਦੇ ਸੰਬੰਧ ਵਿੱਚ ਉਹਨਾਂ ਵੱਲੋਂ ਕੰਪਨੀ ਨਾਲ ਗੱਲਬਾਤ ਕੀਤੀ ਗਈ ਤਾਂ ਕੰਪਨੀ ਦੇ ਮੈਨੇਜਰ ਮਨੋਜ ਸੂਰੀ ਨੇ ਦੱਸਿਆ ਕਿ ਪ੍ਰੋਜੈਕਟ ਰੇਰਾ ਅਪਰੂਵਡ ਹੈl


ਇਹ ਵੀ ਪੜ੍ਹੋ: Taran Tarn News: ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ 6 ਅਧਿਕਾਰੀਆਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ
 


ਇਸ ਤੋਂ ਬਾਅਦ ਕੰਪਨੀ ਵੱਲੋਂ ਫਲੈਟ ਨੂੰ 1.61 ਕਰੋੜ ਰੁਪਏ ਵਿੱਚ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ l ਜਦੋਂ ਇਸ ਸਬੰਧੀ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਵੱਲੋਂ ਕਿਹਾ ਗਿਆ ਕਿ ਨਰੇਸ਼ ਕੌਸ਼ਲ ਨੂੰ ਉਸਦੇ ਪੁਰਾਣੇ ਪਤੇ ਉੱਤੇ ਈਮੇਲ ਰਾਹੀਂ ਸੂਚਿਤ ਕਾਰ ਦਿੱਤਾ ਗਿਆ ਸੀ ਕਿ ਉਸ ਦੀ ਬੁਕਿੰਗ ਕੈਂਸਲ ਕਰ ਦਿੱਤੀ ਗਈ ਹੈ। 


ਲੇਕਿਨ ਨਰੇਸ਼ ਕੌਸ਼ਲ ਨੇ ਦੱਸਿਆ ਕਿ ਉਸ ਨੂੰ ਬਿਨਾਂ ਦੱਸੇ ਕੰਪਨੀ ਵੱਲੋਂ ਉਸ ਦਾ ਫਲੈਟ ਕਿਸੇ ਹੋਰ ਨੂੰ ਵੇਚ ਦਿੱਤਾ ਗਿਆ ਜਿਸ ਸਬੰਧੀ ਸ਼ਿਕਾਇਤ ਉਸ ਵੱਲੋਂ ਐਨਆਰਆਈ ਸੈਲ ਵਿੱਚ ਦਰਜ ਕਰਵਾਈ ਗਈ ਜਿਸ ਉੱਤੇ ਕਾਰਵਾਈ ਕਰਦੇ ਹੋਏ ਐਨਆਰਆਈ ਥਾਣੇ ਵੱਲੋਂ ਅਮੈਕਸ ਕੰਪਨੀ ਦੇ ਮਾਲਕ ਰੋਤਾਸ ਗੋਇਲ, ਮੈਨੇਜਰ ਮਨੋਜ ਸੂਰੀ ਅਤੇ ਰੋਹਿਤ ਕੁਮਾਰ ਉੱਤੇ ਮੁਕਦਮਾ ਦਰਜ ਕੀਤਾ ਗਿਆl


ਇਹ ਵੀ ਪੜ੍ਹੋ: Amritsar News: ਵਪਾਰੀ ਦੇ ਘਰ ਹੋਈ ਲੁੱਟ ਦਾ ਮਾਮਲਾ, ਪੁਲਿਸ ਨੇ ਕੈਸ਼ ਸਮੇਤ 7 ਕੀਤੇ ਕਾਬੂ