Mohali Fraud: ਵਿਦੇਸ਼ ਭੇਜਣ ਦੇ ਨਾਮ `ਤੇ 55 ਲੱਖ ਰੁਪਏ ਦੀ ਠੱਗੀ, ਕੰਪਨੀ ਨੂੰ ਲੱਗੇ ਤਾਲੇ, ਮਾਲਕ ਹੋਇਆ ਫਰਾਰ
Mohali Fraud: ਵਿਦੇਸ਼ ਭੇਜਣ ਦੇ ਨਾਮ `ਤੇ 55 ਲੱਖ ਰੁਪਏ ਦੀ ਠੱਗੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਕੰਪਨੀ ਨੂੰ ਤਾਲੇ ਲੱਗੇ। ਮਾਲਕ ਹੋਇਆ ਫਰਾਰ।
Mohali Fraud/ਮਨੀਸ਼ ਸ਼ੰਕਰ: ਪੰਜਾਬ ਵਿੱਚ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰਨ ਵਾਲਿਆਂ ਦਾ ਮੱਕੜ ਜਾਲ ਇਸ ਕਦਰ ਫੈਲ ਚੁੱਕਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਉੱਤੇ ਕਾਬੂ ਪਾਉਣਾ ਔਖਾ ਹੋਇਆ ਨਜ਼ਰ ਆ ਰਿਹਾ ਹੈl
ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਮੋਹਾਲੀ ਦੀ ਤਾਂ ਮੋਹਾਲੀ ਦੇ ਸੈਕਟਰ 82 ਸਥਿਤ ਦਾ ਯੈਲੋ ਲੀਫ ਕੰਪਨੀ ਵੱਲੋਂ ਹਰਿਆਣਾ ਵਾਸੀ ਹਰਪਾਲ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਤਕਰੀਬਨ 55 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈl
ਹਾਲਾਂਕਿ ਪੁਲਿਸ ਵੱਲੋਂ ਸ਼ਿਕਾਇਤ ਮਿਲਣ ਉਪਰੰਤ ਮੁਕਦਮਾ ਦਰਜ ਕਰ ਕ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ l ਪ੍ਰਾਪਤ ਜਾਣਕਾਰੀ ਅਨੁਸਾਰ ਯੈਲੋ ਲੀਫ ਕੰਪਨੀ ਦੇ ਮਾਲਕ ਕਈ ਹੋਰ ਨਾ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਕੰਪਨੀ ਨੂੰ ਤਾਲਾ ਲਗਾ ਮੌਕੇ ਤੋਂ ਫਰਾਰ ਹੋਏ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: Harsimrat Kaur Badal: ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਵੇਖੋ ਵੀਡੀਓ
ਇਸ ਨਾਲ ਮੋਹਾਲੀ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ ਕਿ ਜਦੋਂ ਅਜਿਹੀ ਕੰਪਨੀਆਂ ਖਿਲਾਫ਼ ਪਹਿਲਾਂ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਗੁਰਜੀਤ ਸਿੰਘ ਕੰਪਨੀ ਦੇ ਅਪਰਾਧੀਆਂ ਦੀ ਭੱਜਣ ਦੀ ਇੰਤਜ਼ਾਰ ਕਿਉਂ ਕੀਤੀ ਜਾਂਦੀ ਹੈ ਜੋ ਕਿ ਮੋਹਾਲੀ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੀ ਹਨl
ਇਹ ਵੀ ਪੜ੍ਹੋ: Samrala Accident: ਤੇਜ਼ ਰਫ਼ਤਾਰ ਰੇਸਰ ਬਾਈਕ ਨੇ ਐਕਟਿਵਾ ਨੂੰ ਮਾਰੀ ਟੱਕਰ, ਬਾਈਕ ਸਵਾਰ ਸਮੇਤ ਮਹਿਲਾ ਦੀ ਮੌਤ
ਗੌਰਤਲਬ ਹੈ ਕਿ ਚੰਡੀਗੜ੍ਹ ਵਿੱਚ ਵਿਦੇਸ਼ ਭੇਜਣ ਦੇ ਨਾਮ ’ਤੇ 14 ਲੱਖ ਦੀ ਠੱਗੀ ਮਾਰਨ ਦੇ ਦੋ ਮਾਮਲੇ ਸਾਹਮਣੇ ਆਏ ਹਨ। ਪਹਿਲਾ ਮਾਮਲਾ ਨਰੇਸ਼ ਖੰਨਾ ਵਾਸੀ ਸੈਕਟਰ-31 ਦੀ ਸ਼ਿਕਾਇਤ ’ਤੇ ਦੀਪਕ ਮਲਿਕ, ਮਨੋਜ ਮਲਿਕ ਤੇ ਹੋਰਨਾਂ ਵਿਰੁੱਧ ਦਰਜ ਕੀਤੀ ਹੈ।
ਸ਼ਿਕਾਇਤਕਰਤਾ ਨੇ ਕਿਹਾ ਕਿ ਮੁਲਜ਼ਮ ਨੇ ਉਸ ਨੂੰ ਸਟੱਡੀ ਵਿਜ਼ਾ ’ਤੇ ਵਿਦੇਸ਼ ਭੇਜਣ ਲਈ 10 ਲੱਖ ਰੁਪਏ ਲੈ ਲਏ ਪਰ ਬਾਹਰ ਨਹੀਂ ਭੇਜਿਆ। ਦੂਜਾ ਮਾਮਲਾ ਜਸੰਵਤ ਸਿੰਘ ਵਾਸੀ ਮਾਨਸਾ ਦੀ ਸ਼ਿਕਾਇਤ ’ਤੇ ਮਹਿੰਦਰ ਸਿੰਘ ਤੇ ਹਰਦਿਆਲ ਸਿੰਘ ਵਿਰੁੱਧ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 4 ਲੱਖ ਰੁਪਏ ਲੈ ਲਏ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ।