Mohali Gym Building Collapse: ਸੋਹਾਣਾ `ਚ ਬਹੁਮੰਜ਼ਿਲਾ ਇਮਾਰਤ ਡਿੱਗੀ, NDRF ਨੇ 22 ਸਾਲਾ ਲੜਕੀ ਨੂੰ ਬਚਾਇਆ
ਪੰਜਾਬ ਦੇ ਮੋਹਾਲੀ ਵਿੱਚ ਇੱਕ ਬਹੁ-ਮੰਜ਼ਿਲਾ ਬਿਲਡਿੰਗ ਅਚਾਨਕ ਢਹਿ ਗਿਆ। ਬਿਲਡਿੰਗ ਢਹਿਣ ਤੋਂ ਬਾਅਦ ਬਹੁਤ ਜ਼ੋਰਦਾਰ ਰੌਲਾ ਪਿਆ। ਜ਼ੋਰਦਾਰ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੀ ਮੌਕੇ `ਤੇ ਪਹੁੰਚ ਗਏ। ਘਟਨਾ ਦੀ ਸੂਚਨਾ ਪੁਲਸ ਟੀਮ ਨੂੰ ਵੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਟੀਮ ਤੋਂ ਇਲਾਵਾ ਐਨਡੀਆਰਐਫ ਅਤੇ ਫਾਇਰ ਬ੍ਰਿਗੇ
Mohali Gym Building Collapse: ਪੰਜਾਬ ਦੇ ਮੋਹਾਲੀ ਵਿੱਚ ਇੱਕ ਬਹੁ-ਮੰਜ਼ਿਲਾ ਬਿਲਡਿੰਗ ਅਚਾਨਕ ਢਹਿ ਗਿਆ। ਬਿਲਡਿੰਗ ਢਹਿਣ ਤੋਂ ਬਾਅਦ ਬਹੁਤ ਜ਼ੋਰਦਾਰ ਰੌਲਾ ਪਿਆ। ਜ਼ੋਰਦਾਰ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੀ ਮੌਕੇ 'ਤੇ ਪਹੁੰਚ ਗਏ। ਘਟਨਾ ਦੀ ਸੂਚਨਾ ਪੁਲਸ ਟੀਮ ਨੂੰ ਵੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਟੀਮ ਤੋਂ ਇਲਾਵਾ ਐਨਡੀਆਰਐਫ ਅਤੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਫਿਲਹਾਲ ਮਲਬਾ (Mohali Gym Building Collapse ) ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦੀ ਵੀ ਸੰਭਾਵਨਾ ਹੈ। ਪੰਜਾਬ ਦੇ ਮੋਹਾਲੀ ਵਿੱਚ ਸ਼ਨੀਵਾਰ ਨੂੰ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਢਹਿ ਜਾਣ ਤੋਂ ਬਾਅਦ ਇੱਕ 22 ਸਾਲਾ ਲੜਕੀ ਨੂੰ ਬਚਾ ਲਿਆ ਗਿਆ ਹੈ ਅਤੇ ਉਸ ਨੇ ਬਾਅਦ ਵਿੱਚ ਦਮ ਤੋੜ ਦਿੱਤਾ ਹੈ।
ਮ੍ਰਿਤਕਾ ਦੀ ਪਛਾਣ ਦ੍ਰਿਸ਼ਟੀ ਵਰਮਾ (20) ਪੁੱਤਰੀ ਸਵਰਗੀ ਭਗਤ ਵਰਮਾ ਵਾਸੀ ਥਿਓਗ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਦੇਰ ਰਾਤ ਨੂੰ ਕਾਰਜਕਾਰੀ ਡੀਸੀ ਨੇ ਦੱਸਿਆ ਕਿ ਪੀੜਤ ਨੂੰ ਰਾਸ਼ਟਰੀ ਆਫ਼ਤ ਪ੍ਰਬੰਧਨ ਬਲ ਨੇ ਗੰਭੀਰ ਹਾਲਤ ਵਿੱਚ ਮਲਬੇ (Mohali Gym Building Collapse ) ਹ ਵਿੱਚੋਂ ਬਚਾਇਆ ਅਤੇ ਉਸਨੂੰ ਸੋਹਾਣਾ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ: Punjab Breaking Live Updates: ਸੋਹਾਣਾ 'ਚ ਡਿੱਗੀ ਵੱਡੀ ਬਹੁਮੰਜ਼ਿਲਾ ਇਮਾਰਤ, ਰੈਸਕਿਊ ਅਪ੍ਰੇਸ਼ਨ ਜਾਰੀ , ਜਾਣੋ ਹੁਣ ਤੱਕ ਦੇ ਅਪਡੇਟਸ
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ (Mohali Gym Building Collapse ) 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੂਰੀ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ 'ਤੇ ਤਾਇਨਾਤ ਹਨ। ਸੀ.ਐਮ ਮਾਨ ਨੇ ਭਰੋਸਾ ਦਿਵਾਇਆ ਕਿ ਇਸ ਉਸਾਰੀ ਅਧੀਨ ਇਮਾਰਤ ਦੇ ਡਿੱਗਣ ਪਿੱਛੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹਨ।