Mohali Triple Murder News: ਮੋਹਾਲੀ ਦੇ ਖਰੜ `ਚ ਟਰਿਪਲ ਮਰਡਰ!
Kharar Triple Murder Crime News: ਇਹ ਮਾਮਲਾ ਖਰੜ ਦੇ ਸਨੀ ਇਨਕਲੇਵ ਸਥਿਤ ਗਲੋਬਲ ਸਿਟੀ ਦਾ ਹੈ।
Mohali Kharar Triple Murder Latest News: ਪੰਜਾਬ ਦੇ ਮੋਹਾਲੀ ਜ਼ਿਲ੍ਹੇ ਤੋਂ ਇੱਕ ਵੱਡਾ ਹੈਰਾਨ ਕਰ ਦੇਣ ਵਾਲਾ ਟਰਿਪਲ ਮਰਡਰ ਦਾ ਮਾਮਲਾ ਸਾਹਮਣ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕੋ ਪਰਿਵਾਰ ਤਿੰਨ ਜੀਆਂ ਦਾ ਕਤਲ ਕਰ ਦਿੱਤਾ ਗਿਆ ਹੈ।
ਮੋਹਾਲੀ ਤੋਂ ਸਾਡੇ ਰਿਪੋਰਟਰ ਮਨੀਸ਼ ਸ਼ੰਕਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਕਤਲ ਦੇਰ ਰਾਤ ਖਰੜ ਦੇ ਸਨੀ ਇਨਕਲੇਵ ਸਥਿਤ ਗਲੋਬਲ ਸਿਟੀ ਵਿੱਚ ਹੋਇਆ ਹੈ ਜਿੱਥੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਭਰਾ ਵੱਲੋਂ ਆਪਣੀ ਭਰਜਾਈ, ਭਰਾ ਅਤੇ ਉਸ ਦੇ ਦੋ ਸਾਲਾ ਬੱਚੇ ਦਾ ਕਤਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਬਲਕਿ ਇਹ ਈ ਦੱਸਿਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਭਰਾ ਨੇ ਉਨ੍ਹਾਂ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ।
ਦੱਸਣਯੋਗ ਹੈ ਕਿ ਮ੍ਰਿਤਕਾਂ ਦੀ ਪਛਾਣ ਸਤਬੀਰ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਵਜੋਂ ਹੋਈ ਹੈ। ਸਤਬੀਰ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਦੇ ਨਾਲ ਬੱਚੇ ਦਾ ਕਤਲ ਵੀ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਰਹਿੰਦ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਬਰਨਾਲਾ ਦਾ ਰਹਿਣ ਵਾਲਾ ਹੈ। ਹਾਲਾਂਕਿ ਸਤਬੀਰ ਵੈੱਬ ਡਿਜ਼ਾਈਨਿੰਗ ਦਾ ਆਪਣਾ ਕਾਰੋਬਾਰ ਕਰ ਰਿਹਾ ਸੀ ਅਤੇ ਆਪਣੀ ਪਤਨੀ ਅਤੇ ਪੁੱਤਰ ਨਾਲ ਗਲੋਬਲ ਸਿਟੀ ਵਿੱਚ ਰਹਿੰਦਾ ਸੀ।
'ਆਪਣੇ ਭਰਾ ਨਾਲ ਸੀ ਦੁਸ਼ਮਣੀ'
ਇੱਕ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਤਬੀਰ ਦੇ ਛੋਟੇ ਭਰਾ ਲਖਬੀਰ ਨੇ ਪਹਿਲਾਂ ਅਮਨਦੀਪ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਸਤਬੀਰ ਉਸ ਨੂੰ ਬਚਾਉਣ ਲਈ ਗਿਆ ਪਰ ਲਖਬੀਰ ਨੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਵਾਰ ਕੀਤੇ ਅਤੇ ਉਸ ਦਾ ਵੀ ਕਤਲ ਕਰ ਦਿੱਤਾ। ਲਖਬੀਰ ਇੱਥੇ ਹੀ ਨਹੀਂ ਰੁੱਕਿਆ, ਉਸਨੇ ਸਤਬੀਰ ਤੇ ਉਸਦੀ ਪਤਨੀ ਦਾ ਕਤਲ ਕਾਰਨ ਤੋਂ ਬਾਅਦ ਉਨ੍ਹਾਂ ਦੇ ਬੱਚੇ ਦਾ ਕਤਲ ਵੀ ਕਰ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਖਬੀਰ ਦੀ ਆਪਣੇ ਭਰਾ ਨਾਲ ਦੁਸ਼ਮਣੀ ਸੀ ਅਤੇ ਉਹ ਨਸ਼ਿਆਂ ਦਾ ਆਦਿ ਸੀ। ਸਤਬੀਰ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਸੀ ਅਤੇ ਉਹ ਚੰਗਾ ਵੀ ਕਰ ਰਿਹਾ ਸੀ ਜਿਸ ਤੋਂ ਲਖਬੀਰ ਨਾਰਾਜ਼ ਸੀ। ਫਿਲਹਾਲ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ: Khanna News: ਰਿਹਾਇਸ਼ ਇਲਾਕੇ 'ਚ ਕੋਲੇ ਦੀ ਆੜ 'ਚ ਗੈਰ ਕਾਨੂੰਨੀ ਪਟਾਕਿਆਂ ਦੇ ਗੁਦਾਮ ਦਾ ਪਰਦਾਫਾਸ਼
ਇਹ ਵੀ ਪੜ੍ਹੋ: Punjab News: ਸੀਆਈ ਫਿਰੋਜ਼ਪੁਰ ਦੀ ਵੱਡੀ ਸਫਲਤਾ! 12 ਕਿਲੋ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ