Mohali News:ਨਿਊ ਚੰਡੀਗੜ੍ਹ 'ਚ ਪੰਜਾਬ ਗ੍ਰੇਟਰ ਸੋਸਾਇਟੀ 'ਚ ਬੰਦ ਕਮਰੇ 'ਚ ਬਲਦੀ ਚੁੱਲ੍ਹੇ ਨਾਲ ਸੁੱਤੇ ਹੋਏ ਮਾਂ-ਪੁੱਤ ਦੀ ਦਮ ਘੁੱਟਣ ਨਾਲ ਮੌਤ ਹੋ ਗਈ, ਜਦਕਿ ਪਿਤਾ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੰਜਾਬ ਗ੍ਰੇਟਰ ਸੋਸਾਇਟੀ 'ਚ ਰਹਿਣ ਵਾਲੇ ਇੱਕ ਮਾਲਕ ਨੇ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਕਿ ਨੇਪਾਲ ਤੋਂ ਇੱਕ ਨੌਕਰ ਦੀਪਕ ਉਸ ਕੋਲ ਕੰਮ ਕਰਦਾ ਹੈ। ਉਹ ਆਪਣੀ ਪਤਨੀ ਪਰਸ਼ੂਪਤੀ ਅਤੇ ਡੇਢ ਸਾਲ ਦੇ ਬੱਚੇ ਨਾਲ ਘਰ ਵਿਚ ਰਹਿੰਦਾ ਹੈ।


COMMERCIAL BREAK
SCROLL TO CONTINUE READING

ਉਹ ਬਿਲਡਿੰਗ ਵਿੱਚ ਬਣੇ ਨੌਕਰ ਕੁਆਟਰਾਂ ਵਿੱਚ ਰਹਿੰਦਾ ਸੀ। ਜਦੋਂ ਨੌਕਰ ਆਪਣੀ ਪਤਨੀ ਅਤੇ ਬੱਚੇ ਨਾਲ ਨੌਕਰ ਕੁਆਰਟਰ ਵਿੱਚ ਸੌਣ ਗਿਆ ਤਾਂ ਉਹ ਕੋਲੇ ਦਾ ਚੁੱਲ੍ਹਾ ਵੀ ਆਪਣੇ ਨਾਲ ਲੈ ਗਿਆ। ਦੇਰ ਰਾਤ ਜਦੋਂ ਨੌਕਰ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਤਾਂ ਉਸ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠੇ। ਇਸ ਤੋਂ ਬਾਅਦ ਕਮਰੇ ਵਿੱਚ ਧੂੰਆਂ ਫੈਲ ਗਿਆ ਅਤੇ ਨੌਕਰ ਵੀ ਬੇਹੋਸ਼ ਹੋ ਗਿਆ।


ਮਾਲਕ ਨੇ ਇਸ ਦੀ ਸੂਚਨਾ ਥਾਣਾ ਮੁੱਲਾਂਪੁਰ ਅਤੇ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਬਾਅਦ ਐੱਸ.ਐੱਚ.ਓ. ਸਤਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਪਹੁੰਚੀ ਅਤੇ ਤਿੰਨਾਂ ਬੇਹੋਸ਼ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਬੱਚੇ ਅਤੇ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਦੀਪਕ ਦਾ ਇਲਾਜ ਜਾਰੀ ਹੈ। ਐਸ.ਐਚ.ਓ ਮੁੱਲਾਂਪੁਰ ਗਰੀਬਦਾਸ ਸਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਗਰੇਟਰ ਸੋਸਾਇਟੀ ਦੇ ਸੇਵਾਦਾਰ ਦੇ ਕਮਰੇ ਵਿੱਚ ਚੁੱਲ੍ਹਾ ਜਗਾ ਕੇ ਸੁੱਤੇ ਬੱਚੇ ਅਤੇ ਮਾਂ ਦੀ ਮੌਤ ਹੋ ਗਈ, ਜਦੋਂ ਕਿ ਨੌਕਰ ਵੀ ਬੇਹੋਸ਼ ਹੋ ਗਿਆ। ਨੌਕਰ ਹਸਪਤਾਲ 'ਚ ਜ਼ੇਰੇ ਇਲਾਜ ਹੈ, ਜਦਕਿ ਮਾਮਲੇ ਦੀ ਜਾਂਚ ਜਾਰੀ ਹੈ।