COMMERCIAL BREAK
SCROLL TO CONTINUE READING

Mohali News(ਮੁਨੀਸ਼ ਸ਼ੰਕਰ): ਮੋਹਾਲੀ ਦੇ ਉਦੋਗਿਕ ਖੇਤਰ ਫੇਜ਼ ਅੱਠ ਬੀ ਵਿਖੇ ਚਲਾਏ ਜਾ ਰਹੇ ਇੱਕ ਇਮੀਗ੍ਰੇਸ਼ਨ ਕੰਪਨੀ ਵੱਲੋਂ ਵਿਦੇਸ਼ ਭੇਜ ਦੇ ਨਾਂਅ 'ਤੇ ਠੱਗੀ ਮਾਰਨ ਦਾ ਮਾਮਲਾ ਸਹਾਮਣੇ ਆਇਆ ਹੈ। ਨੇਪਾਲ ਵਾਸੀ ਚੇਤ ਨਰਾਇਣ ਵੱਲੋਂ ਇਸ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ।


ਨੇਪਾਲ ਵਾਸੀ ਚੇਤ ਨਰਾਇਣ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਅਤੇ ਉਸਦੇ ਦੋ ਹੋਰ ਦੋਸਤਾਂ ਵੱਲੋਂ ਕੈਨੇਡਾ ਜਾਣ ਲਈ ਆਕਾਸ਼ ਨਾਮ ਦੇ ਵਿਅਕਤੀ ਨੂੰ 10.85 ਲੱਖ ਰੁਪਏ ਦਿੱਤੇ ਗਏ ਸਨ। ਪਰ ਦੋ ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਨਾ ਤਾਂ ਉਹਨਾਂ ਨੂੰ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ ਗਏl ਇਸ ਤੋਂ ਬਾਅਦ ਜਦੋਂ ਉਹ ਆਕਾਸ਼ ਨੂੰ ਫੋਨ ਕਰਦੇ ਹਨ ਜਾਂ ਮਿਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਵੱਲੋਂ ਕਈ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ। ਜਿਸ ਨੂੰ ਲੈ ਕੇ ਚੇਤ ਨਰਾਇਣ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।