Mohali News: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਂਅ 'ਤੇ ਧੋਖਾਧੜੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਹਾਮਣੇ ਆਇਆ ਹੈ। ਕਿਸ ਵਿਅਕਤੀ ਵੱਲੋਂ ਕੈਬਨਿਟ ਮੰਤਰੀ ਦਾ ਨਾਂਅ ਲੈ ਕੇ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਡਾਇਰੈਕਟਰ ਨੂੰ ਫੋਨ ਕਰਕੇ ਬਲਕਾਰ ਸਿੰਘ ਨਾਮਕ ਵਿਦਿਆਰਥੀ ਦਾ ਸਮੈਸਟਰ ਇੱਕ ਅਤੇ ਦੋ ਦਾ ਡਿਪਲੋਮਾ ਸਰਟੀਫਿਕੇਟ ਜਾਰੀ ਕਰਨ ਲਈ ਆਦੇਸ਼ ਦਿੱਤੇ ਸਨ।


COMMERCIAL BREAK
SCROLL TO CONTINUE READING

ਇਸ ਸਬੰਧੀ ਜਦੋਂ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਡਾਇਰੈਕਟਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਹ ਮਾਮਲਾ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ਵਿੱਚ ਲਿਆਂਦਾ। ਜਿਸ 'ਤੇ ਕੈਬਨਿਟ ਮੰਤਰੀ ਵੱਲੋਂ ਡਾਇਰੈਕਟਰ ਨੂੰ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਵੱਲੋਂ ਕਿਸੇ ਵੀ ਵਿਦਿਆਰਥੀ ਨੂੰ ਡਿਪਲੋਮਾ ਸਰਟੀਫਿਕੇਟ ਜਾਰੀ ਕਰਨ ਸਬੰਧੀ ਕੋਈ ਫੋਨ ਨਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਤੁਰੰਤ ਇਸ ਮਾਮਲੇ ਸਬੰਧੀ ਸਾਈਬਰ ਕਰਾਈਮ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਗਿਆ।


ਇਹ ਵੀ ਪੜ੍ਹੋ: Lawrence Bishnoi Viral Video: ਗੈਂਗਸਟਰ ਲਾਰੈਂਸ ਦੀ ਵੀਡੀਓ ਕਾਲ ਵਾਇਰਲ! ਪਾਕਿਸਤਾਨੀ ਡੌਨ ਭੱਟੀ ਨੂੰ ਦੇ ਰਿਹਾ ਹੈ ਈਦ ਦੀਆਂ ਮੁਬਾਰਕਾਂ


ਸਾਈਬਰ ਕਰਾਈਮ ਵੱਲੋਂ ਇਸ ਮਾਮਲੇ ਸਬੰਧੀ ਕਰਵਾਈ ਕਰਦੇ ਹੋਏ। ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕਰਦੇ ਹੋਏ। ਜਿਸ ਨੰਬਰ ਤੋਂ ਫੋਨ ਆਇਆ ਸੀ ਉਸ ਦਾ ਪਤਾ ਕੀਤਾ ਗਿਆ। ਜਿਸ ਦੀ ਪਛਾਣ ਫਿਰੋਜ਼ਪੁਰ ਦੇ ਸੁੱਖੇ ਨਮਕ ਵਜੋਂ ਹੋਈ ਸੀ। ਪੁਲਿਸ ਨੇ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ। ਜਿੱਥੇ ਪਤਾ ਲੱਗਾ ਕਿ ਉਹ ਵਿਅਕਤੀ ਪਿਛਲੇ ਛੇ ਮਹੀਨੇ ਤੋਂ ਆਪਣੇ ਘਰ ਵਿੱਚ ਨਹੀਂ ਰਹਿ ਰਿਹਾ।


ਇਹ ਵੀ ਪੜ੍ਹੋ: कहानी अभी बाक़ी है…