Mohali News: ਈਡੀ ਵੱਲੋਂਗੁਪਤਾ ਬਿਲਡਰਸ ਪ੍ਰਾਈਵੇਟ ਲਿਮਿਟਿਡ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਤਕਰੀਬਨ ਡੇਢ ਸੌ ਕਰੋੜ ਦੀ ਪ੍ਰੋਪਰਟੀ ਮਨੀ ਲਾਂਡਰਿੰਗ ਦੇ ਮੁਕਦਮੇ ਵਿੱਚ ਅਟੈਚ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗੁਪਤਾ ਬਿਲਡਰਸ ਦੇ ਮਾਲਕਾਂ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਗਿਆ ਹੈ। 


COMMERCIAL BREAK
SCROLL TO CONTINUE READING

ਚੰਡੀਗੜ੍ਹ ਅਤੇ ਪੰਜਾਬ ਪੁਲਿਸ ਨੂੰ ਤਕਰੀਬਨ 150 ਦੇ ਕਰੀਬ ਸ਼ਿਕਾਇਤਾਂ ਆਮ ਲੋਕਾਂ ਵੱਲੋਂ ਜੀਬੀਪੀ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਵਾਈਆਂ ਗਈਆਂ ਸਨ। ਜਿਸ ਤੋਂ ਬਾਅਦ ਈਡੀ ਵੱਲੋਂ ਇਸ ਕੇਸ ਨੂੰ ਮਨੀ ਲਾਂਡਰਿੰਗ ਦੀ ਧਾਰਾਵਾਂ ਤਹਿਤ ਦਰਜ ਕਰ ਗੁਪਤਾ ਬਿਲਡਜ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ। ਜਿਸ 'ਤੇ ਅੱਜ ਕਾਰਵਾਈ ਕਰਦੇ ਹੋਏ ਈਡੀ ਵੱਲੋਂ ਉਕਤ ਬਿਲਡਰਾਂ ਦੀ ਵੱਖ ਵੱਖ ਥਾਈ ਪ੍ਰੋਪਰਟੀਆਂ ਨੂੰ ਜ਼ਬਤ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। 


ਇਹ ਵੀ ਪੜ੍ਹੋ: Ram Rahim: ਡੇਰਾ ਬਾਗਪਤ ਪਹੁੰਚ ਤੋਂ ਬਾਅਦ ਰਾਮ ਰਹੀਮ ਦਾ ਪਹਿਲਾਂ ਵੀਡੀਓ ਆਇਆ ਸਹਾਮਣੇ


ਦੱਸਦਈਏ ਕਿ ਗੁਪਤਾ ਬਿਲਡਰਸ ਵੱਲੋਂ ਤਕਰੀਬਨ 350 ਕਰੋੜ ਰੁਪਏ ਦੀ ਠੱਗੀ ਪੰਜਾਬ ਅਤੇ ਆਸ ਪਾਸ ਦੇ ਰਾਜਾਂ ਵਿੱਚ ਰਹਿੰਦੇ ਲੋਕਾਂ ਨਾਲ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਇਸ ਕੰਪਨੀ ਦੇ ਮਾਲਕ ਵਿਦੇਸ਼ ਭੱਜ ਗਏ ਸਨ।


ਇਹ ਵੀ ਪੜ੍ਹੋ: Chandigarh PGI Protest: ਚੰਡੀਗੜ੍ਹ 'ਚ ਅੱਜ ਦੂਜੇ ਦਿਨ ਵੀ ਡਾਕਟਰ ਹੜਤਾਲ 'ਤੇ, ਕੋਲਕਾਤਾ ਮਾਮਲੇ ਵਿੱਚ ਕਾਰਵਾਈ ਦੀ ਮੰਗ