Mohali News: ਮੋਹਾਲੀ ਦੇ ਵਿੱਚ ਨਿੱਜੀ ਬਿਲਡਰਾਂ ਦਾ ਦਬਦਬਾ ਇਸ ਕਦਰ ਕਾਇਮ ਹੋ ਚੁੱਕਾ ਹੈ ਕਿ ਗਮਾਡਾ ਦਫਤਰ ਕੁਝ ਹੀ ਕਦਮਾਂ ਦੀ ਦੂਰੀ 'ਤੇ ਸੜਕ ਪਾਰ ਇੱਕ ਨਿੱਜੀ ਬਿਲਡਰ ਵੱਲੋਂ ਅਣ-ਅਧਿਕਾਰਿਤ ਤੌਰ 'ਤੇ ਮਾਲ ਦੀ ਦਸਵੀਂ ਮੰਜ਼ਿਲ ਬਣਾ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਗਮਾਡਾ ਦੇ ਆਲਾ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਵੀ ਵੱਡੇ ਸਵਾਲੀਆਂ ਨਿਸ਼ਾਨ ਖੜੇ ਹੋ ਰਹੇ ਹਨ।


COMMERCIAL BREAK
SCROLL TO CONTINUE READING

ਗੁਰਦੁਆਰਾ ਅੰਬ ਸਾਹਿਬ ਨਾਲ ਬਣੇ ਨਵੇਂ ਮੋਹਾਲੀ ਵਾਕ ਮਾਲ 'ਤੇ ਹੁਣ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲੇਗਾ। ਜਾਣਕਾਰੀ ਅਨੁਸਾਰ ਮੋਹਾਲੀ ਦੇ ਫੇਸ ਅੱਠ ਸਥਿਤ ਮੋਹਾਲੀ ਵਾਕ ਨਾਂਅ ਦੇ ਮਾਲ ਵੱਲੋਂ GMADA ਦੇ ਨਿਯਮਾਂ ਨੂੰ ਤਾਕ 'ਤੇ ਰੱਖਦੇ ਹੋਏ ਅਤੇ FAR ਦੀ ਪਾਲਣਾ ਨਾ ਕਰਦੇ ਹੋਏ ਮਾਲ 'ਤੇ ਦਸਵੀਂ ਮੰਜ਼ਿਲ ਬਣਾ ਦਿੱਤੀ ਗਈ। ਜਿਸ ਨੂੰ ਲੈ ਕੇ ACA ਗਮਾਡਾ ਵੱਲੋਂ ਮਾਲ ਦੀ ਦਸਵੀਂ ਮੰਜ਼ਿਲ ਡਿਮੋਲਿਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨl


ਇਸ ਦੇ ਨਾਲ ਹੀ ਮਾਲ ਦੀ ਨੌਵੀਂ ਮੰਜ਼ਿਲ ਤੱਕ ਕਈ ਬੇਨਿਆਮੀਆਂ ਕੀਤੀਆਂ ਗਈਆਂ ਸਨ। ਜਿਸ ਨੂੰ ਲੈ ਕੇ ਗਾਡਾ ਦੇ ਵੱਲੋਂ ਮਾਲ ਮਾਲਕ ਨੂੰ 6.38 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ ਹੈl ਜ਼ੀ ਮੀਡੀਆ ਵੱਲੋਂ ਇਸ ਸਬੰਧੀ ਮਾਲ ਦੇ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਸੇ ਪ੍ਰਕਾਰ ਦਾ ਵੀ ਜਵਾਬ ਨਹੀਂ ਦਿੱਤਾ ਗਿਆl


ਇਹ ਵੀ ਪੜ੍ਹੋ: Ludhiana News:ਭੋਲੇ ਭਾਲੇ ਅਤੇ ਬੇਰੋਜ਼ਗਾਰ ਲੋਕਾਂ ਨੂੰ ਬੈਂਕਾਂ ਦੀ ਨਵੀਂ ਸਕੀਮ ਦਾ ਲਾਲਚ ਦੇ ਕੇ ਠੱਗੀ ਮਾਰ ਵਾਲੇ ਤਿੰਨ ਮੁਲਜ਼ਮ ਕਾਬੂ


ਦੱਸਦਈਏ ਕਿ ਇਸ ਮਾਲ ਦਾ ਕੁੱਝ ਦਿਨ ਪਹਿਲਾਂ ਹੀ ਉਦਘਾਟਨ ਹੋਇਆ ਸੀ। ਜਿਸ ਤੋਂ ਬਾਅਦ ਹੁਣ ਇਸ ਮਾਲ ਦੇ ਮਾਲਕ ਵੱਲੋਂ GMADA ਦੇ ਨਿਯਮਾਂ ਨੂੰ ਤਾਕ 'ਤੇ ਰੱਖਦੇ ਹੋਏ ਅਤੇ FAR ਦੀ ਪਾਲਣਾ ਨਾ ਕਰਦੇ ਉਸਾਰੀ ਕਰਨਾ ਕੀਤੇ ਨਾ ਕੀਤੇ ਸਵਾਲ ਜਰੂਰ ਖੜ੍ਹੇ ਕਰਦਾ ਹੈ।


ਇਹ ਵੀ ਪੜ੍ਹੋ: Khanna News: ਸ਼ਹੀਦ ਅਗਨੀਵੀਰ ਅਜੈ ਨੂੰ ਲੈ ਕੇ ਰਾਹੁਲ ਗਾਂਧੀ ਦਾ ਇੱਕ ਹੋਰ ਬਿਆਨ, ਬੋਲੇ- ਮੁਆਵਜ਼ੇ ਅਤੇ ਬੀਮਾ ਰਾਸ਼ੀ ਵਿੱਚ ਫ਼ਰਕ