Mohali Qaumi Insaaf Morcha Protest News: ਪੰਜਾਬ ਦੇ ਮੁਹਾਲੀ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ ਕਈ ਮਹੀਨਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਵੱਲੋਂ ਵਾਈਪੀਐਸ ਚੌਕ 'ਤੇ ਪੂਰਾ ਰਸਤਾ ਖੋਲ੍ਹਣ ਲਈ ਸਹਿਮਤੀ ਨਹੀਂ ਦਿੱਤੀ ਗਈ ਹੈ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵਾਈਪੀਐਸ ਚੌਕ 'ਤੇ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਜਾਮ ਨੂੰ ਖੁਲਵਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਸਨ। ਅਦਾਲਤ ਵੱਲੋਂ ਪੰਜਾਬ ਸਰਕਾਰ, ਚੰਡੀਗੜ੍ਹ ਪ੍ਰਸ਼ਾਸਨ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਸ਼ਬਦਾਂ ਵਿੱਚ ਆਖਰੀ ਮੌਕਾ ਦਿੰਦਿਆਂ ਅਗਲੀ ਸੁਣਵਾਈ ਤੱਕ ਧਰਨੇ ਵਾਲੀ ਥਾਂ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਹਾਈ ਕੋਰਟ ਨੇ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਹੁਣ ਵੀ ਧਰਨਾ ਹਟਾਉਣ 'ਚ ਨਾਕਾਮ ਰਹੀ ਤਾਂ ਅਦਾਲਤ ਫੌਜ ਨੂੰ ਬੁਲਾਉਣ ਤੋਂ ਵੀ ਗੁਰੇਜ਼ ਨਹੀਂ ਕਰੇਗੀ।


ਇਸ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਵੀ ਵਾਈਪੀਐਸ ਚੌਕ 'ਤੇ ਤਾਇਨਾਤ ਕੀਤੀ ਗਈ ਸੀ।  


ਇਸ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਬੈਠਕ ਹੋਈ ਜਿਸ ਵਿੱਚ ਪੂਰਾ ਰਸਤਾ ਖੋਲ੍ਹਣ 'ਤੇ ਅਜੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਸਹਿਮਤੀ ਨਹੀਂ ਬਣੀ। 


ਇਸ ਦੌਰਾਨ ਗੁਰਚਰਨ ਸਿੰਘ ਵੱਲੋਂ ਕਿਹਾ ਗਿਆ ਕਿ, "ਮੇਰੇ ਵੱਲੋਂ ਰਸਤਾ ਖੋਲ੍ਹਣ ਲਈ ਕੋਈ ਸਹਿਮਤੀ ਨਹੀਂ ਦਿੱਤੀ ਗਈ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਰਸਤਾ ਖੋਲ੍ਹਣ ਵਾਸਤੇ ਕੋਈ ਦਸਤਾਵੇਜ਼ ਹਾਈ ਕੋਰਟ ਵਿੱਚ ਜਮਾ ਨਹੀਂ ਕਰਵਾਇਆ ਹੈ। 


ਹਾਲਾਂਕਿ ਦੂਜੇ ਪਾਸੇ ਇਸ ਸਭ ਦੇ ਉਲਟ ਕੌਮੀ ਇਨਸਾਫ ਮੋਰਚਾ ਦੀ ਲੀਗਲ ਟੀਮ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਇੱਕ ਪਾਸੇ ਦਾ ਰਸਤਾ ਖੋਲ੍ਹਣ ਵਿੱਚ ਸਾਡੀ ਸਹਿਮਤੀ ਬਣ ਚੁੱਕੀ ਹੈ, ਜਿਸ ਵਿੱਚ ਗੁਰਚਰਨ ਸਿੰਘ ਬਾਪੂ ਦੇ ਵੀ ਸਾਈਨ ਹਨ। ਉਨ੍ਹਾਂ ਕਿਹਾ ਕਿ ਅਸੀਂ ਮੋਰਚਾ ਬਚਾਉਣਾ ਚਾਹੁੰਦੇ ਹਾਂ।


ਦੱਸਣਯੋਗ ਹੈ ਕਿ ਹੁਣ ਇਸ ਮਾਮਲੇ 'ਚ ਭਲਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਣੀ ਹੈ।   


ਇਹ ਵੀ ਪੜ੍ਹੋ: Qaumi Insaaf Morcha Protest: ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਮੋਹਾਲੀ 'ਚ ਰੋਸ ਮਾਰਚ


ਇਹ ਵੀ ਪੜ੍ਹੋ: Punjab News: ਪੰਜਾਬ ਪੁਲਿਸ ਨੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਸਾਥੀਆਂ ਦੇ 297 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ