Mohali Triple Murder: ਰਾਤ ਦੇ ਹਨੇਰੇ `ਚ ਮਾਂ ਤੇ ਪੁੱਤਰ ਦਾ ਕੀਤਾ ਅੰਤਿਮ ਸੰਸਕਾਰ, ਪਿੰਡ ਵਿੱਚ ਸੋਗ ਦੀ ਲਹਿਰ
Mohali Kharar Triple Murder Case: ਮ੍ਰਿਤਕ ਅਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੀ ਪੰਚਾਇਤ ਨੇ ਇਸ ਦੁਖਦਾਈ ਘਟਨਾ ਦੇ ਦੋਸ਼ੀਆਂ ਖਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
Mohali Kharar Triple Murder Case: ਮੋਹਾਲੀ ਜ਼ਿਲ੍ਹੇ ਦੇ ਖਰੜ ਤੀਹਰੇ ਕਤਲ ਕਾਂਡ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ ਅਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਦੱਸ ਦਈਏ ਕਿ ਬੀਤੀ ਰਾਤ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਪਾਂਡੇਰ ਵਿਖੇ ਲਿਆਂਦਾ ਗਿਆ ਅਤੇ ਰਾਤ ਕਰੀਬ 10 ਵਜੇ ਦੇ ਕਰੀਬ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਰਾਤ ਦੀ ਸੰਨਾਟਾ, ਇਸ ਦਰਦਨਾਕ ਘਟਨਾ 'ਤੇ ਪੂਰਾ ਪਿੰਡ ਰੋਇਆ, ਹਰ ਕਿਸੇ ਦੀਆਂ ਅੱਖਾਂ ਭਰ ਆਈਆਂ ਹਨ।
ਰਾਤ ਦੇ ਹਨੇਰੇ ਵਿੱਚ ਦੋ ਚਿਖਾਵਾਂ ਨੂੰ ਅੱਗ ਲਗਾਈ ਗਈ ਜਿਸ ਵਿੱਚ ਮਾਂ ਅਮਨਦੀਪ ਕੌਰ ਅਤੇ ਪੁੱਤਰ ਅਨਹਦ ਦਾ ਇਕੱਠਿਆਂ ਸਸਕਾਰ ਕੀਤਾ ਗਿਆ। ਮ੍ਰਿਤਕ ਅਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੀ ਪੰਚਾਇਤ ਨੇ ਇਸ ਦੁਖਦਾਈ ਘਟਨਾ ਦੇ ਦੋਸ਼ੀਆਂ ਖਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: Mohali Triple Murder: ਭਰਾ-ਭਰਜਾਈ ਦੇ ਨਾਲ ਮੁਲਜ਼ਮ ਨੇ ਢਾਈ ਸਾਲ ਦੇ ਭਤੀਜੇ ਨੂੰ ਕਿਉਂ ਮਾਰਿਆ?
ਇਹ ਘਟਨਾ ਆਪਣੇ ਆਪ ਵਿੱਚ ਦਿਲ ਦਹਿਲਾ ਦੇਣ ਵਾਲੀ ਸੀ ਕਿ ਇੱਕ ਭਰਾ ਨੇ ਦੂਜੇ ਭਰਾ ਦੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਪਿੰਡ ਪੰਡੇਰ ਦੀ ਪੰਚਾਇਤ ਇਸ ਖੌਫਨਾਕ ਘਟਨਾ ਨੂੰ ਲੈ ਕੇ ਗੁੱਸੇ ਦਾ ਪ੍ਰਗਟਾਵਾ ਕਰ ਰਹੀ ਹੈ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ। ਪਰਿਵਾਰ ਇਨਸਾਫ਼ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਮੌਕੇ 'ਤੇ ਪਿੰਡ ਦੇ ਸਰਪੰਚ ਨੇ ਇਸ ਦਰਦਨਾਕ ਘਟਨਾ 'ਤੇ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਪਰਿਵਾਰ 'ਚ ਮਾਮੂਲੀ ਝਗੜੇ ਕਾਰਨ ਅਜਿਹੀ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਅਸਲ ਕਾਰਨਾਂ ਦਾ ਪਤਾ ਹੀ ਨਹੀਂ ਲੱਗ ਸਕਿਆ ਹੈ। ਕੋਈ ਜ਼ਮੀਨੀ ਝਗੜਾ ਨਹੀਂ ਸੀ, ਕੋਈ ਆਪਸੀ ਦੁਸ਼ਮਣੀ ਨਹੀਂ ਸੀ ਪਰ ਫਿਰ ਵੀ, ਇਸ ਭਿਆਨਕ ਘਟਨਾ ਦੇ ਪਿੱਛੇ ਕੀ ਕਾਰਨ ਸੀ ਜਿਸ ਨਾਲ ਰੂਹ ਕੰਬ ਉੱਠਦੀ ਹੈ।
ਕਿਹਾ ਜਾ ਸਕਦਾ ਹੈ ਕਿ ਦੋਸ਼ੀਆਂ ਨੂੰ ਉਸ ਬੇਕਸੂਰ ਵਿਅਕਤੀ 'ਤੇ ਵੀ ਤਰਸ ਨਹੀਂ ਆਇਆ, ਜਿਸ ਨੂੰ ਉਨ੍ਹਾਂ ਨੇ ਦਰਿਆ 'ਚ ਜ਼ਿੰਦਾ ਸੁੱਟ ਦਿੱਤਾ। ਪੁਲਿਸ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਇਨ੍ਹਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
(ਦਵਿੰਦਰ ਸ਼ਰਮਾ ਦੀ ਰਿਪੋਰਟ)
ਇਹ ਵੀ ਪੜ੍ਹੋ: Abohar News: ਲਾਵਾਰਿਸ ਪਸ਼ੂ ਨਾਲ ਬਾਈਕ ਦੀ ਹੋਈ ਜ਼ਬਰਦਸਤ ਟੱਕਰ, ਨੌਜਵਾਨ ਦੇ ਗਲੇ 'ਚ ਵੜਿਆ ਸਿੰਗ, ਹੋਈ ਮੌਤ