Kharar Triple Murder Case: ਫਿਲਹਾਲ ਸਤਬੀਰ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ ਹੈ ਅਤੇ ਗੋਤਾਖੋਰ ਖੋਜ ਕਰ ਰਹੇ ਹਨ।
Trending Photos
Mohali Kharar Triple Murder Case Latest News: ਮੋਹਾਲੀ ਜ਼ਿਲ੍ਹੇ ਦੇ ਖਰੜ ਤੀਹਰੇ ਕਤਲ ਕਾਂਡ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ ਅਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਇੱਕ ਭਰਾ ਨੇ ਆਪਣੇ ਭਰਾ, ਭਰਜਾਈ ਨੂੰ ਤਾਂ ਮੌਤ ਦੇ ਘਾਟ ਉਤਾਰਿਆ ਹੀ ਪਰ ਨਾਲ ਹੀ ਆਪਣੇ ਢਾਈ ਸਾਲ ਦੇ ਭਤੀਜੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਦੌਰਾਨ ਇਸ ਮਾਮਲੇ 'ਚ ਇੱਕ ਅਹਿਮ ਖੁਲਾਸਾ ਹੋਇਆ ਹੈ ਅਤੇ ਜਿਹੜਾ ਸਵਾਲ ਲੋਕਾਂ ਦੇ ਜ਼ਹਿਨ 'ਚ ਸਵਾਲ ਆ ਰਿਹਾ ਸੀ ਕਿ ਭਰਾ-ਭਰਜਾਈ ਦੇ ਨਾਲ ਮੁਲਜ਼ਮ ਨੇ ਢਾਈ ਸਾਲ ਦੇ ਭਤੀਜੇ ਨੂੰ ਕਿਉਂ ਮਾਰਿਆ, ਇਸਦਾ ਵੀ ਜਵਾਬ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਮੁਲਜ਼ਮ ਲਖਬੀਰ ਪੁਲਿਸ ਕੋਲ 6 ਦਿਨਾਂ ਦੇ ਰਿਮਾਂਡ ’ਤੇ ਹੈ ਅਤੇ ਇਸ ਦੌਰਾਨ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਢਾਈ ਸਾਲ ਦੇ ਭਤੀਜੇ ਅਨਹਦ ਦਾ ਕਤਲ ਨਹੀਂ ਕਰਨਾ ਚਾਹੁੰਦਾ ਸੀ, ਪਰ ਉਸ ਦੇ ਦੋਸਤ ਨੇ ਸਵਾਲ ਉਠਾਇਆ ਕਿ ਉਸ ਨੂੰ ਕੌਣ ਪਾਲੇਗਾ? ਇਸ ਤੋਂ ਬਾਅਦ ਉਨ੍ਹਾਂ ਮਾਸੂਮ ਬੱਚੇ ਨੂੰ ਮੋਰਿੰਡਾ ਭੇਜ ਦਿੱਤਾ ਅਤੇ ਮੋਰਿੰਡਾ ਦੇ ਨੇੜੇ ਪਿੰਡ ਧਨੌਰੀ ਵਿਖੇ ਰਾਮ ਸਵਰੂਪ ਨੂੰ ਛੱਡਣ ਲਈ ਜਾ ਰਿਹਾ ਸੀ ਤਾਂ ਉਸ ਨੂੰ ਜ਼ਿੰਦਾ ਨਹਿਰ 'ਚ ਸੁੱਟ ਦਿੱਤਾ।
ਇਸ ਤੋਂ ਪਹਿਲਾਂ ਉਸ ਨੇ ਰੋਪੜ ਨੇੜੇ ਭਾਖੜਾ ਮੇਨ ਲਾਈਨ ਨਹਿਰ ਵਿੱਚ ਆਪਣੇ ਭਰਾ ਅਤੇ ਭਰਜਾਈ ਦੀਆਂ ਲਾਸ਼ਾਂ ਸੁੱਟ ਦਿੱਤੀਆਂ ਸਨ। ਪੁਲਿਸ ਨੇ ਅਨਹਦ ਦੀ ਲਾਸ਼ ਖਨੌਰੀ ਨੇੜੇ ਦਰਿਆ ਵਿੱਚੋਂ ਬਰਾਮਦ ਕੀਤੀ ਹੈ।
ਇਸ ਦੌਰਾਨ ਖਰੜ ਸਦਰ ਪੁਲਿਸ ਵੱਲੋਂ ਮ੍ਰਿਤਕ ਅਮਨਦੀਪ ਕੌਰ ਦੇ ਭਰਾ ਰਣਜੀਤ ਸਿੰਘ ਵਾਸੀ ਕਲਗੀਧਰ ਕਲੋਨੀ ਬਠਿੰਡਾ ਦੀ ਸ਼ਿਕਾਇਤ ’ਤੇ ਲਖਬੀਰ ਅਤੇ ਰਾਮ ਸਵਰੂਪ ਖ਼ਿਲਾਫ਼ ਆਈਪੀਸੀ ਦੀ ਧਾਰਾ 302, 201, 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਰਾਮਸਵਰੂਪ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ ਅਤੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਖਰੜ ਪੁਲਿਸ ਨੇ ਨਹਿਰ 'ਚੋਂ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਸੀ, ਜੋ ਕਿ ਅਮਨਦੀਪ ਕੌਰ ਦੀ ਹੀ ਨਿਕਲੀ।
ਲਾਸ਼ ਦੀ ਪਛਾਣ ਭਰਾ ਰਣਜੀਤ ਸਿੰਘ ਨੇ ਕੀਤੀ। ਫਿਲਹਾਲ ਸਤਬੀਰ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ ਹੈ ਅਤੇ ਗੋਤਾਖੋਰ ਖੋਜ ਕਰ ਰਹੇ ਹਨ।
ਇਹ ਵੀ ਪੜ੍ਹੋ: Kharar Sunny Enclave Fire: ਸਨੀ ਇਨਕਲੇਵ ਪੁਲਿਸ ਚੌਕੀ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਮੌਜੂਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ