Monalisa B'day Celebration:   ਮੋਨਾਲੀਸਾ 21 ਨਵੰਬਰ 2022 ਨੂੰ ਯਾਨੀ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਦਾ ਆਪਣੇ ਪਤੀ ਨਾਲ ਜਨਮਦਿਨ ਮਨਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਮੋਨਾਲੀਸਾ ਨੂੰ ਭੋਜਪੁਰੀ ਸਿਨੇਮਾ ਦੀਆਂ TOP  ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਮੋਨਾਲੀਸਾ ਦੀ ਇੱਕ ਝਲਕ ਦੇਖਣ ਲਈ ਫੈਨਜ਼ ਘੰਟਿਆਂ ਬੱਧੀ ਇੰਤਜ਼ਾਰ ਕਰਦੇ ਹਨ।


COMMERCIAL BREAK
SCROLL TO CONTINUE READING

ਅਕਸਰ Monalisa ਸੋਸ਼ਲ ਮੀਡਿਆ 'ਤੇ ਐਕਟਿਵ ਰਹਿੰਦੀ ਹੈ ਤੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਫੈਨਸ ਵੱਲੋਂ ਪਿਆਰ ਵੀ ਮਿਲਦਾ ਹੈ। ਹਾਲ ਹੀ ਦੇ ਵਿਚ ਮੋਨਾਲੀਸਾ (Monalisa B'day Celebration) ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਆਪਣੇ ਜਨਮ ਦਿਨ ਨੂੰ ਮਨਾਉਂਦੇ ਹੋਏ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਦੋਵੇ ਕਪਲ ਕਾਫੀ ਜਿਆਦਾ ਰੋਮਾਂਟਿਕ ਨਜ਼ਰ ਆ ਰਹੇ ਹਨ। ਮੋਨਾਲੀਸਾ ਨੇ ਜੋ ਵੀਡੀਓ ਸ਼ੇਅਰ ਕੀਤੀ ਜਿਸ ਨੂੰ ਵੇਖ ਕੇ ਫੈਨਸ ਦੇ ਹੋਸ਼ ਉੱਡ ਗਏ ਹਨ। 



ਇਹ ਵੀ ਪੜ੍ਹੋ: Good News: ਨਾਨਾ ਬਣੇ ਮੁਕੇਸ਼ ਅੰਬਾਨੀ, ਬੇਟੀ ਈਸ਼ਾ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

ਜੇਕਰ ਮੋਨਾਲੀਸਾ (Monalisa B'day Celebration) ਦੀ ਸ਼ੇਅਰ ਕੀਤੀ ਵੀਡੀਓ ਦੀ ਗੱਲ ਕਰੀਏ ਤਾਂ ਇਸ  'ਚ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਵਿਕਰਾਂਤ ਨਾਲ ਕੇਕ ਕੱਟਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਬੈੱਡ 'ਤੇ ਬੈਠੀ ਹੈ ਅਤੇ ਉਸ ਨੇ ਰੈਡ ਰੰਗ ਦੀ ਡਰੈੱਸ ਪਾਈ ਹੋਈ ਹੈ। ਇਸ ਦੇ ਨਾਲ ਉਹ ਪਤੀ ਵਿਕਰਾਂਤ ਨਾਲ ਕੇਕ ਕੱਟ ਰਹੀ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇਣ ਦੇ ਨਾਲ-ਨਾਲ ਪ੍ਰਤੀਕਿਰਿਆ ਵੀ ਦੇ ਰਹੇ ਹਨ।


ਇਸ  ਦੇ ਨਾਲ ਹੀ ਇਸ ਵੀਡੀਓ (Monalisa Birthday Video) ਤੋਂ ਬਾਅਦ ਨੀਚੇ ਕੰਮੈਂਟ ਵਿਚ ਵਿਕਰਾਂਤ ਨੇ ਲਿਖਿਆ 'ਹੈਪੀ ਬਰਥਡੇ ਮਾਈ ਵਰਲਡ ਮੋਨਾਲੀਸਾ।'ਲਵ ਯੂ।' ਇਸ ਦੇ ਨਾਲ ਉਨ੍ਹਾਂ ਨੇ ਦਿਲ ਅਤੇ ਚੁੰਮਣ ਨਾਲ ਇਮੋਜੀ ਬਣਾਇਆ। ਪ੍ਰਸ਼ੰਸਕ ਮੋਨਾਲੀਸਾ ਅਤੇ ਵਿਕਰਾਂਤ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਦੋਵਾਂ ਨੂੰ ਇਕੱਠੇ ਦੇਖ ਕੇ ਉਤਸ਼ਾਹਿਤ ਹਨ। ਮੋਨਾਲੀਸਾ ਅਤੇ ਵਿਕਰਾਂਤ ਵੀ ਪ੍ਰਸ਼ੰਸਕਾਂ ਦੀ ਪਸੰਦੀਦਾ ਸੂਚੀ ਵਿੱਚ ਸ਼ਾਮਲ ਹਨ।