Mother Diary Milk Prices Hike News: ਮਦਰ ਡੇਅਰੀ ਵੱਲੋਂ ਐਲਾਨ ਕੀਤਾ ਗਿਆ ਕਿ ਮੰਗਲਵਾਰ ਤੋਂ ਦਿੱਲੀ-ਐਨਸੀਆਰ ਬਾਜ਼ਾਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਵੇਗਾ। ਭਾਰਤ ਦੀ ਮੁੱਖ ਪ੍ਰਮੁੱਖ ਦੁੱਧ ਸਪਲਾਇਰਾਂ ਵਿੱਚੋਂ ਇੱਕ ਹੈ ਅਤੇ ਇਸ ਕੰਪਨੀ ਵੱਲੋਂ ਦਿੱਲੀ-ਐਨਸੀਆਰ ਵਿੱਚ ਰੋਜ਼ਾਨਾ 30 ਲੱਖ ਲੀਟਰ ਤੋਂ ਵੱਧ ਦੁੱਧ ਦੀ ਸਪਲਾਈ ਕੀਤੀ ਜਾਂਦੀ ਹੈ।


COMMERCIAL BREAK
SCROLL TO CONTINUE READING

ਗੌਰਤਲਬ ਹੈ ਕਿ ਮਦਰ ਡੇਅਰੀ ਵੱਲੋਂ ਇਹ ਇਸ ਸਾਲ ਦੀ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਪੰਜਵਾਂ ਦੌਰ ਹੈ। ਕੰਪਨੀ ਵੱਲੋਂ ਇਨਪੁਟ ਲਾਗਤਾਂ ਵਿੱਚ ਵਾਧੇ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ।  


Mother Diary Milk Prices Hike News: 


ਮਿਲੀ ਜਾਣਕਾਰੀ ਮੁਤਾਬਕ Mother Diary ਵੱਲੋਂ ਫੁੱਲ-ਕ੍ਰੀਮ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਿਸ ਕਰਕੇ ਹੁਣ ਦੁੱਧ ਦਾ ਰੇਟ 66 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।  ਦੂਜੇ ਪਾਸੇ ਟੋਨਡ ਦੁੱਧ ਦਾ ਰੇਟ 51 ਰੁਪਏ ਤੋਂ ਵਧਾ ਕੇ 53 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡਬਲ ਟੋਨ ਦੁੱਧ ਦਾ ਰੇਟ 45 ਰੁਪਏ ਪ੍ਰਤੀ ਲੀਟਰ ਵਧ ਕੇ 47 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। 


ਦੱਸਣਯੋਗ ਹੈ ਕਿ ਮਦਰ ਡੇਅਰੀ ਵੱਲੋਂ ਗਾਂ ਦੇ ਦੁੱਧ ਅਤੇ ਟੋਕਨ ਦੁੱਧ ਦੇ ਵੇਰੀਐਂਟਸ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। 


ਇਪ ਵੀ ਪੜ੍ਹੋ: ਲੋਕਾਂ ਲਈ ਵੱਡੀ ਖ਼ਬਰ; ਰੇਤਾ ਬੱਜਰੀ ਦੀ ਢੋਆ ਢੁਆਈ ਦੇ ਰੇਟ ਹੋਏ ਤੈਅ, ਜਾਣੋ ਨਵੇਂ RATE


ਇਸ ਦੌਰਾਨ ਦੁੱਧ ਦੀਆਂ ਕੀਮਤਾਂ 'ਚ ਵਾਧਾ ਹੋਣ ਕਰਕੇ ਲੋਕਾਂ ਦੇ ਘਰੇਲੂ ਬਜਟ 'ਤੇ ਅਸਰ ਪਵੇਗਾ। ਦੁੱਧ ਕੰਪਨੀ ਵੱਲੋਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਡੇਅਰੀ ਕਿਸਾਨਾਂ ਵੱਲੋਂ ਕੱਚੇ ਦੁੱਧ ਦੀ ਕੰਪਨੀ ਦੀ ਖ਼ਰੀਦ ਲਾਗਤ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਦਿੱਲੀ-ਐਨਸੀਆਰ ਵਿੱਚ ਨਵੀਆਂ ਦਰਾਂ 27 ਦਸੰਬਰ 2022 ਤੋਂ ਪ੍ਰਭਾਵੀ ਤੌਰ 'ਤੇ ਲਾਗੂ ਹੋਣਗੀਆਂ। 


ਕੰਪਨੀ ਵੱਲੋਂ 2022 ਵਿੱਚ ਇਹ 5ਵਾਂ ਵਾਧਾ ਹੈ ਅਤੇ ਆਖਰੀ ਵਾਰ 21 ਨਵੰਬਰ ਨੂੰ ਕੀਮਤਾਂ 'ਚ ਵਾਧਾ ਕੀਤਾ ਗਿਆ ਸੀ।


ਇਪ ਵੀ ਪੜ੍ਹੋ: ਸ਼ੱਕੀ ਘਰਵਾਲੇ ਨੇ ਘਰਵਾਲੀ ਦੇ ਲਗਾ ਦਿੱਤਾ HIV ਸੰਕ੍ਰਮਿਤ ਖ਼ੂਨ ਦਾ Injection, ਦੋਹਾਂ ਵਿਚਾਲੇ ਹੋ ਚੁੱਕਿਆ ਸੀ ਤਲਾਕ