ਬਠਿੰਡਾ ’ਚ ਮਾਂ-ਪੁੱਤ ਨੂੰ ਕੁਹਾੜੀ ਨਾਲ ਵੱਢਿਆ, ਹਾਈ ਅਲਰਟ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ’ਚ ਕਾਮਯਾਬ
ਹੈਰਾਨੀ ਦੀ ਗੱਲ ਹੈ ਕਿ ਬੀਤੇ ਦਿਨ ਤਰਨਤਾਰਨ ਪੁਲਿਸ ਥਾਣੇ ’ਤੇ ਹੋਏ ਆਰ. ਪੀ. ਜੀ. (RPG) ਹਮਲੇ ਤੋਂ ਬਾਅਦ ਐੱਸਐੱਸਪੀ ਜੇ. ਏਲਨਚੇਜ਼ੀਅਨ ਨੇ ਜ਼ਿਲ੍ਹੇ ’ਚ ਅਲਰਟ ਜਾਰੀ ਕੀਤਾ ਹੋਇਆ ਸੀ।
Bathinda Crime News: ਬਠਿੰਡਾ ਦੇ ਖੇਤੀ ਸਿੰਘ ਬਸਤੀ ’ਚ ਲੁਟੇਰਿਆਂ ਨੇ ਮਾਂ-ਪੁੱਤ ਨੂੰ ਕੁਹਾੜੀ ਨਾਲ ਵੱਢ ਦਿੱਤਾ। ਇਸ ਹਮਲੇ ’ਚ ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪੁੱਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਲੁਟੇਰਿਆਂ ਨੇ ਸ਼ਨੀਵਾਰ ਰਾਤ ਨੂੰ ਘਰ ’ਚ ਦਾਖ਼ਲ ਹੋਕੇ ਹਮਲਾ ਕਰ ਦਿੱਤਾ। ਆਰੋਪੀ ਵਾਰਦਾਰ ਨੂੰ ਅੰਜਾਮ ਦੇ ਮੌਕੇ ’ਤੋਂ ਫ਼ਰਾਰ ਹੋ ਗਏ। ਸਹਾਰਾ ਜਨ ਟੀਮ ਦੇ ਸੰਦੀਪ ਸਿੰਘ ਅਤੇ ਉਸਦੇ ਸਾਥੀਆਂ ਨੇ ਮਧੁਰਾਣੀ ਸਣੇ ਨੌਜਵਾਨ ਵਿਕਾਸ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਹਮਣੇ ਆਇਆ ਹੈ ਕਿ ਦੋਵੇਂ ਮਾਂ-ਪੁੱਤ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ।
ਵਾਰਦਾਤ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਨੇ ਆਲੇ-ਦੁਆਲੇ ਗੁਆਢੀਆਂ ਤੋਂ ਪੁਛਗਿੱਛ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ, ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਪੁਲਿਸ ਉਸਦਾ ਬਿਆਨ ਦਰਜ ਨਹੀਂ ਕਰ ਸਕੀ ਹੈ। ਮੁੱਢਲੀ ਜਾਂਚ ਦੌਰਾਨ ਮਾਮਲਾ ਲੁੱਟ-ਖੋਹ ਦਾ ਲੱਗ ਰਿਹਾ ਹੈ, ਸਹਾਰਾ ਜਨ ਸੇਵਾ ਦੀ ਟੀਮ ਨੇ ਵੀ ਵਾਰਦਾਤ ਨੂੰ ਲੁੱਟ ਦੇ ਮਕਸਦ ਨਾਲ ਅੰਜਾਮ ਦਿੱਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਬਠਿੰਡਾ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਹੈਰਾਨੀ ਦੀ ਗੱਲ ਹੈ ਕਿ ਬੀਤੇ ਦਿਨ ਤਰਨਤਾਰਨ ਪੁਲਿਸ ਥਾਣੇ ’ਤੇ ਹੋਏ ਆਰ. ਪੀ. ਜੀ. (RPG) ਹਮਲੇ ਤੋਂ ਬਾਅਦ ਐੱਸਐੱਸਪੀ ਜੇ. ਏਲਨਚੇਜ਼ੀਅਨ ਨੇ ਜ਼ਿਲ੍ਹੇ ’ਚ ਅਲਰਟ ਜਾਰੀ ਕੀਤਾ ਹੋਇਆ ਸੀ। ਇਸਦੇ ਨਾਲ ਹੀ ਥਾਣਾ SHO ਨੂੰ ਸੁਰੱਖਿਆ ਦੇ ਮੱਦੇਨਜ਼ਰ ਨਿਗਰਾਨੀ ਵਰਤਣ ਦੇ ਆਦੇਸ਼ ਦਿੱਤੇ ਗਏ ਸਨ, ਪਰ ਇਸ ਸਭ ਦੇ ਬਾਵਜੂਦ ਵਾਪਰੀ ਵਾਰਦਾਤ ਨੇ ਪੁਲਿਸ ਦੀ ਕਾਰਵਾਈ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਉੱਧਰ ਅਲਰਟ ਜਾਰੀ ਕੀਤੇ ਹੋਣ ਦੇ ਬਾਵਜੂਦ ਲੁੱਟੇਰਿਆਂ ਦੇ ਹੌਂਸਲੇ ਬੁੰਲਦ ਹੋਣ ਕਾਰਨ ਇਲਾਕੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ।
ਇਹ ਵੀ ਪੜ੍ਹੋ: Who is Sukhvinder Singh Sukhu: ਜਾਣੋ, ਹਿਮਾਚਲ ਦੇ ਨਵੇਂ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਬਾਰੇ