Mother Son Viral Video: ਜੰਮਦੇ ਬੱਚੇ ਦਾ ਆਪਣੀ ਮਾਂ ਪ੍ਰਤੀ ਇੰਨਾ ਪਿਆਰ ਦੇਖ ਕੇ ਹੈਰਾਨ ਰਹਿ ਗਏ ਲੋਕ; ਵੀਡੀਓ ਹੋਈ ਵਾਇਰਲ!
Mother Son Viral Video: ਮਾਂ ਅਤੇ ਬੱਚੇ ਦੀ ਦਿਲ ਨੂੰ ਛੂਹ ਲੈਣ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ `ਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ। ਇਸ ਸਿਰਫ਼ 22 ਸੈਕਿੰਡ ਦੇ ਵੀਡੀਓ ਨੂੰ ਹੁਣ ਤੱਕ 5 ਲੱਖ 88 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
Mother Son Viral Video: ਮਾਂ ਬਣਨ ਦੀ ਖੁਸ਼ੀ ਦੁਨੀਆਂ ਦੀ ਸਭ ਤੋਂ ਵੱਡੀ ਖੁਸ਼ੀ ਮੰਨੀ ਜਾਂਦੀ ਹੈ। ਦੁਨੀਆਂ ਦੀ ਹਰ ਮਾਂ ਆਪਣੇ ਬੱਚੇ ਨੂੰ ਆਪਣੀ ਗੋਦ 'ਚ ਲੈ ਕੇ ਸਾਰੇ ਦੁੱਖ ਦਰਦ ਭੁੱਲ ਜਾਂਦੀ ਹੈ। ਇਹ ਖੁਸ਼ੀ ਅਜਿਹੀ ਹੈ ਕਿ ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ ਹਨ। ਇਹ ਪਲ ਇੱਕ ਮਾਂ ਲਈ ਹੀ ਨਹੀਂ ਸਗੋਂ ਪਿਤਾ ਲਈ ਵੀ ਬਰਾਬਰ ਖੁਸ਼ੀ ਅਤੇ ਸਕੂਨਦਾਇਕ ਹੁੰਦਾ ਹੈ। ਆਪਣੇ ਬੱਚੇ ਨੂੰ ਪਹਿਲੀ ਵਾਰ ਦੇਖਣ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਹੀ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਇੰਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ 'ਚੋਂ ਹੰਝੂ ਆ ਜਾਣਗੇ।
ਇਸ ਵੀਡੀਓ ਵਿੱਚ ਦੇਖ ਸਕਦੇ ਹਾਂ ਕਿ ਬੱਚਾ ਪੈਦਾ ਹੁੰਦੇ ਹੀ ਆਪਣੀ ਮਾਂ ਨੂੰ ਜੱਫੀ ਪਾ ਲੈਂਦਾ ਹੈ ਅਤੇ ਉਸ ਨੂੰ ਛੱਡਣ ਲਈ ਤਿਆਰ ਹੀ ਨਹੀਂ ਹੁੰਦਾ। ਮਾਂ ਵੀ ਆਪਣੇ ਬੱਚੇ ਨੂੰ ਇਸ ਤਰ੍ਹਾਂ ਲਿਪਟਿਆ ਦੇਖ ਕੇ ਇੰਨੀ ਖੁਸ਼ ਹੁੰਦੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਚਾ ਆਪਣੀ ਮਾਂ ਦੇ ਦੁਆਲੇ ਲਪੇਟਿਆ ਹੋਇਆ ਹੈ। ਉਹ ਆਪਣੀ ਮਾਂ ਨੂੰ ਫੜ ਕੇ ਰੋ ਰਿਹਾ ਹੈ ਪਰ ਜਾਣ ਨਹੀਂ ਦੇ ਰਿਹਾ। ਇਸ ਦੌਰਾਨ ਮਾਂ ਵੀ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਬੱਚੇ ਨੂੰ ਅਜਿਹਾ ਕਰਦੇ ਦੇਖ ਉਹ ਭਾਵੁਕ ਹੋ ਕੇ ਅੱਖਾਂ ਬੰਦ ਕਰ ਲੈਂਦੀ ਹੈ। ਅਜਿਹੇ ਦ੍ਰਿਸ਼ ਘੱਟ ਹੀ ਦੇਖਣ ਨੂੰ ਮਿਲਦੇ ਹਨ। ਆਮਤੌਰ 'ਤੇ ਜਨਮ ਤੋਂ ਬਾਅਦ ਬੱਚੇ ਆਪਣੀਆਂ ਬਾਹਾਂ-ਪੈਰਾਂ ਨੂੰ ਹਿਲਾਉਣ ਤੋਂ ਵੀ ਅਸਮਰੱਥ ਹੁੰਦੇ ਹਨ, ਮਾਂ ਨੂੰ ਫੜਨਾ ਤਾਂ ਦੂਰ ਦੀ ਗੱਲ ਹੈ ਪਰ ਇਸ ਵੀਡੀਓ 'ਚ ਜੋ ਦੇਖਣ ਨੂੰ ਮਿਲ ਰਿਹਾ ਹੈ, ਉਹ ਕਾਫੀ ਹੈਰਾਨ ਕਰਨ ਵਾਲਾ ਅਤੇ ਭਾਵੁਕ ਕਰਨ ਵਾਲਾ ਹੈ।
ਇਹ ਵੀ ਪੜ੍ਹੋ: Saudi Arabia Bus Accident: ਰਮਜ਼ਾਨ ਵਿਚਾਲੇ ਸਾਊਦੀ ਅਰਬ 'ਚ ਵਾਪਰਿਆ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 20 ਦੀ ਮੌਤ
ਇਸ ਦਿਲ ਨੂੰ ਛੁਹ ਦੇਣ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @TheFigen_ ਨਾਮ ਦੇ ਇੱਕ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ, 'ਨਵਾਂ ਜੰਮਿਆ ਬੱਚਾ ਆਪਣੀ ਮਾਂ ਨੂੰ ਛੱਡਣਾ ਨਹੀਂ ਚਾਹੁੰਦਾ'। ਸਿਰਫ 22 ਸੈਕਿੰਡ ਦੇ ਇਸ ਵੀਡੀਓ ਨੂੰ 5 ਲੱਖ 88 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਇਸ ਵੀਡੀਓ ਨੂੰ 16 ਹਜ਼ਾਰ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ।
ਇਸ ਦੇ ਨਾਲ ਹੀ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕੁਝ ਕਹਿ ਰਹੇ ਹਨ ਕਿ 'ਜ਼ਿੰਦਗੀ 'ਚ ਇਸ ਤੋਂ ਸੋਹਣਾ ਹੋਰ ਕੋਈ ਅਹਿਸਾਸ ਨਹੀਂ ਹੋ ਸਕਦਾ', ਜਦਕਿ ਕੁਝ ਕਹਿ ਰਹੇ ਹਨ ਕਿ 'ਇਹ ਇੱਕ ਸ਼ਾਨਦਾਰ ਅਤੇ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਹੈ'। ਹਾਲਾਂਕਿ ਕੁਝ ਯੂਜ਼ਰਸ ਇਹ ਵੀ ਕਹਿ ਰਹੇ ਹਨ ਕਿ ਬੱਚੇ ਦੇ ਹੱਥ ਨੂੰ ਫੋਟੋਸ਼ਾਪ ਦੀ ਮਦਦ ਨਾਲ ਬਣਾਇਆ ਗਿਆ ਹੈ।