Saudi Arabia Bus Accident: ਰਮਜ਼ਾਨ ਵਿਚਾਲੇ ਸਾਊਦੀ ਅਰਬ 'ਚ ਵਾਪਰਿਆ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 20 ਦੀ ਮੌਤ
Advertisement
Article Detail0/zeephh/zeephh1629466

Saudi Arabia Bus Accident: ਰਮਜ਼ਾਨ ਵਿਚਾਲੇ ਸਾਊਦੀ ਅਰਬ 'ਚ ਵਾਪਰਿਆ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 20 ਦੀ ਮੌਤ

Saudi Arabia Bus Accident : ਉਮਰਾਹ ਜ਼ੈਰੀਨ ਨੂੰ ਮੱਕਾ ਜਾ ਰਹੀ ਬੱਸ ਸਾਊਦੀ ਅਰਬ ਦੇ ਆਸੀਰ ਸ਼ਹਿਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ 20 ਲੋਕਾਂ ਦੀ ਮੌਤ ਹੋ ਗਈ ਅਤੇ 29 ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਸਵਾਰ ਜ਼ਿਆਦਾਤਰ ਲੋਕ ਵਿਦੇਸ਼ੀ ਸਨ।

Saudi Arabia Bus Accident: ਰਮਜ਼ਾਨ ਵਿਚਾਲੇ ਸਾਊਦੀ ਅਰਬ 'ਚ ਵਾਪਰਿਆ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 20 ਦੀ ਮੌਤ

Saudi Arabia Bus Accident: ਸਾਊਦੀ ਅਰਬ ਵਿੱਚ ਉਮਰਾਹ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ 20 ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 29 ਹੋਰ ਲੋਕ ਜ਼ਖਮੀ ਹੋਏ ਹਨ। ਸਾਊਦੀ ਮੀਡੀਆ ਮੁਤਾਬਕ ਇਹ ਬੱਸ ਸਥਾਨਕ ਲੋਕਾਂ ਅਤੇ ਕੁਝ ਵਿਦੇਸ਼ੀਆਂ ਨੂੰ ਲੈ ਕੇ ਖਮੀਸ ਮੁਸ਼ੀਤ ਤੋਂ ਮੱਕਾ ਵੱਲ ਜਾ ਰਹੀ ਸੀ ਪਰ ਇਸ ਵਿਚਕਾਰ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ 20 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਘਟਨਾ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਵਾਪਰੀ, ਜਦੋਂ ਵੱਡੀ ਗਿਣਤੀ ਵਿੱਚ  ਸ਼ਰਧਾਲੂ ਹੱਜ ਅਤੇ ਉਮਰਾਹ ਲਈ ਸਾਊਦੀ ਅਰਬ ਦੇ ਮੱਕਾ ਅਤੇ ਮਦੀਨਾ ਜਾਂਦੇ ਹਨ।

ਖਬਰਾਂ ਮੁਤਾਬਕ ਇਹ ਹਾਦਸਾ ਅਸੀਰ ਸੂਬੇ ਅਤੇ ਆਭਾ ਸ਼ਹਿਰ ਨੂੰ ਜੋੜਨ ਵਾਲੀ ਸੜਕ 'ਤੇ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ। ਬੱਸ ਵਿਚ ਸਵਾਰ ਸਾਰੇ ਲੋਕ ਉਮਰਾਹ ਕਰਨ ਮੱਕਾ ਜਾ ਰਹੇ ਸਨ। ਸਾਊਦੀ ਸਿਵਲ ਡਿਫੈਂਸ ਅਤੇ ਰੈੱਡ ਕ੍ਰੀਸੈਂਟ ਅਥਾਰਟੀ ਦੀਆਂ ਟੀਮਾਂ ਹਾਦਸੇ ਵਾਲੀ ਥਾਂ 'ਤੇ ਪਹੁੰਚੀਆਂ ਅਤੇ ਇਲਾਕੇ ਨੂੰ ਘੇਰ ਲਿਆ। ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਮੱਕਾ ਸ਼ਹਿਰ ਰਮਜ਼ਾਨ ਦੇ ਮਹੀਨੇ ਸ਼ਰਧਾਲੂਆਂ ਨਾਲ ਭਰਿਆ ਰਹਿੰਦਾ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਅਤੇ ਹੋਰ ਦੇਸ਼ਾਂ ਦੇ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਹਨ।

ਇਹ ਵੀ ਪੜ੍ਹੋ: Cherry Juice Benefits: ਨੀਂਦ ਦੀ ਸਮੱਸਿਆ ਦੂਰ ਕਰਨ ਲਈ ਚੈਰੀ ਦਾ ਜੂਸ ਹੈ ਬੈਸਟ, ਜਾਣੋ ਇਸਨੂੰ ਬਣਾਉਣ ਦਾ ਆਸਾਨ ਤਰੀਕਾ

ਬੱਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਸਨ। ਇਹ ਸਾਲ ਦਾ ਉਹ ਸਮਾਂ ਹੈ ਜਦੋਂ ਮੱਕਾ ਅਤੇ ਮਦੀਨਾ ਦੀਆਂ ਗਲੀਆਂ ਬਹੁਤ ਵਿਅਸਤ ਹੋ ਜਾਂਦੀਆਂ ਹਨ, ਇਨ੍ਹਾਂ ਰਸਤਿਆਂ ’ਤੇ ਦਿਨ ਭਰ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੂੰ ਲੈ ਕੇ ਵਾਹਨ ਲੰਘਦੇ ਰਹਿੰਦੇ ਹਨ। ਅਜਿਹੇ 'ਚ ਹਮੇਸ਼ਾ ਹੀ ਕੋਈ ਵੱਡਾ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਕਈ ਵਾਰ ਵਾਹਨਾਂ ਦੀ ਸਾਂਭ-ਸੰਭਾਲ ਵਿੱਚ ਲਾਪਰਵਾਹੀ ਅਤੇ ਡਰਾਈਵਰਾਂ ਦੀ ਸਿਖਲਾਈ ਦੀ ਘਾਟ ਵੀ ਅਜਿਹੇ ਹਾਦਸਿਆਂ ਲਈ ਜ਼ਿੰਮੇਵਾਰ ਹੈ।

Trending news