Muktsar Bus Accident Deaths News: ਮੁਕਤਸਰ ਬੱਸ ਹਾਦਸੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੀ ਲਾਸ਼ ਪਿੰਡ ਥਾਦੇਵਾਲਾ ਦੇ ਬਣੇ ਹੈਡ ਤੋਂ ਮਿਲੀ ਹੈ। ਉੱਥੇ ਹੀ ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਬਾਕੀ ਲਾਪਤਾ ਲੋਕਾਂ ਦੀ ਵੀ ਤੀਜੇ ਦਿਨ ਵੀ ਭਾਲ ਕੀਤੀ ਜਾ ਰਹੀ ਹੈ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਨੌਜਵਾਨ, ਜਿਸ ਦੀ ਲਾਸ਼ ਪਿੰਡ ਥਾਦੇਵਾਲਾ ਦੇ ਬਣੇ ਹੈਡ ਤੋਂ ਮਿਲੀ ਹੈ, ਦੀ ਪਛਾਣ ਰਾਜਿੰਦਰ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਹੈ ਅਤੇ ਉਹ ਲੈਬਾਰਟਰੀਆਂ ਤੋਂ ਸੈਪਲ ਕੁਲੈਕਸ਼ਨ ਦਾ ਕੰਮ ਕਰਦਾ ਸੀ। 


ਦੱਸਿਆ ਜਾ ਰਿਹਾ ਹੈ ਕਿ ਉਹ ਇਸੇ ਬੱਸ ਵਿੱਚ ਸਵਾਰ ਹੋ ਕੇ ਕੋਟਕਪੂਰਾ ਰਾਹੀ ਬਠਿੰਡਾ ਜਾ ਰਿਹਾ ਸੀ। 


- ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ