Muktsar Sahib News: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿਚ ਪ੍ਰਾਪਰਟੀ ਦੇ ਵਧਾਏ ਗਏ ਕੁਲੈਕਟਰ ਰੇਟਾਂ ਸਬੰਧੀ ਲਗਾਤਾਰ ਪ੍ਰਾਪਰਟੀ ਕਾਰੋਬਾਰੀ ਅਤੇ ਪ੍ਰਾਪਰਟੀ ਡੀਲਰ ਸੰਘਰਸ਼ ਕਰ ਰਹੇ ਹਨ। ਇਸ ਤਹਿਤ ਕੋਟਕਪੂਰਾ ਚੌਂਕ ਵਿਖੇ ਲਗਾਤਾਰ ਧਰਨਾ ਚੱਲ ਰਿਹਾ ਹੈ। ਪ੍ਰਾਪਰਟੀ ਡੀਲਰਾਂ ਅਤੇ ਕਾਰੋਬਾਰੀਆਂ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਹਨਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਨਾਲ ਮੱਝ ਅਤੇ ਵੱਛਾ ਬੰਨ੍ਹ ਕੇ ਉਸ ਸਾਹਮਣੈ ਬੀਨ ਵਜਾਈ।


COMMERCIAL BREAK
SCROLL TO CONTINUE READING

ਇਸ ਮੌਕੇ ਗੱਲਬਾਤ ਕਰਦਿਆ ਪ੍ਰਾਪਰਟੀ ਡੀਲਰਾਂ ਨੇ ਕਿਹਾ ਕਿ ਉਹ ਬੀਤੇ ਕਈ ਦਿਨ ਤੋਂ ਸੰਘਰਸ਼ ਕਰ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਾਪਰਟੀ ਦੇ ਕੁਲੈਕਟਰ ਰੇਟ ਬੀਤੇ 2 ਸਾਲ ਵਿਚ ਤਿੰਨ ਵਾਰ ਵਧਾ ਦਿੱਤੇ ਗਏ। ਇਹਨਾਂ ਰੇਟਾਂ ਵਿਚ ਹੱਦ ਤੋਂ ਜ਼ਿਆਦਾ ਵਾਧਾ ਕੀਤਾ ਗਿਆ ਹੈ। ਜਿਸ ਨਾਲ ਪ੍ਰਾਪਰਟੀ ਕਾਰੋਬਾਰੀਆਂ ਅਤੇ ਆਮ ਸ਼ਹਿਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਹ ਪ੍ਰਸ਼ਾਸਨ ਨੂੰ ਇਹ ਰੇਟ ਵਾਪਿਸ ਲੈਣ ਦੀ ਬੇਨਤੀ ਕਰ ਚੁੱਕੀ ਹਨ ਪਰ ਪ੍ਰਸਾਸਨਿਕ ਅਧਿਕਾਰੀ ਅਜਿਹਾ ਨਹੀਂ ਕਰ ਰਹੇ, ਜਿਸ ਕਾਰਨ ਉਹਨਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ।


ਇਹ ਵੀ ਪੜ੍ਹੋ: Noel Tata: ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ, ਜਾਣੋਂ ਕੌਣ ਹਨ?


ਜੇਕਰ ਇਹ ਰੇਟ ਵਾਪਿਸ ਨਾ ਲਏ ਗਏ ਤਾਂ ਉਹ ਇਸ ਸਬੰਧੀ ਗਿੱਦੜਬਾਹਾ ਵਿਖੇ ਪਿੰਡ-ਪਿੰਡ ਜਾ ਕੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਪ੍ਰਾਪਰਟੀ ਕਾਰੋਬਾਰੀ ਅਤੇ ਪ੍ਰਾਪਰਟੀ ਡੀਲਰਾਂ ਨੇ ਪ੍ਰਦਰਸ਼ਨ ਕੀਤਾ।


ਇਹ ਵੀ ਪੜ੍ਹੋ:  Amritsar News: ਜਥੇਦਾਰ ਰਘਬੀਰ ਸਿੰਘ ਦਾ SGPC ਨੂੰ ਫਿਲਮ ‘ਪੰਜਾਬ 95’ ਲਈ ਪੱਧਰੀ ਪੈਨਲ ਗਠਿਤ ਕਰਨ ਦੇ ਆਦੇਸ਼