Muktsar Sahib News: ਮੁਕਤਸਰ ਸਾਹਿਬ ਪੁਲਿਸ ਅਤੇ ਕਾਊਂਟਰ ਇੰਨਟੈਲੀਜੈਂਸ ਮੁਕਤਸਰ ਸਾਹਿਬ (ਬਠਿੰਡਾ ਜੋਨ) ਵੱਲੋ ਸਾਂਝੇ ਅਪਰੇਸ਼ਨ ਦੋਰਾਨ ਬੰਬੀਹਾ ਗੁਰੱਪ ਦੇ 04 ਗੁਰਗਿਆਂ ਨੂੰ ਸਮੇਤ ਇੱਕ ਪਿਸਤੌਲ 30 ਬੋਰ, 04 ਜਿੰਦਾ ਰੌਂਦ ਅਤੇ ਇੱਕ ਦੇਸੀ ਕੱਟਾ ਹਥਿਆਰਾਂ ਦੇ ਕਾਬੂ ਕੀਤਾ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਪੁਲਿਸ ਨੂੰ ਗਸ਼ਤ ਦੌਰਾਨ ਤਲਾਸ਼ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਇਤਲਾਹ ਮਿਲਣ ਤੇ ਮੁੱਕਦਮਾ ਨੰਬਰ 207 ਮਿਤੀ 02.12.2024 ਅ/ਧ 25/27/54/59 ਅਸਲਾ ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸਟਰ ਕਰਕੇ ਗੁਰਜੀਵਨ ਸਿੰਘ ਉਰਫ ਜੀਵਨ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਅਬੁਲ ਖੁਰਾਣਾ ਥਾਣਾ ਸਿਟੀ ਮਲੋਟ, ਮਨਿੰਦਰ ਸਿੰਘ ਉਰਫ ਮਨੀ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਅਬੁੱਲ ਖੁਰਾਣਾ ਅਤੇ ਸੁਰਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਤੱਪਾ ਖੇੜਾ ਥਾਣਾ ਲੰਬੀ ਸ੍ਰੀ ਮੁਕਤਸਰ ਸਾਹਿਬ ਸਮੇਤ ਇੱਕ ਪਿਸਤੌਲ ਦੇਸੀ 30 ਬੋਰ, 04 ਜਿੰਦਾ ਰੌਂਦ ਅਤੇ 02 ਮੋਬਾਇਲ ਫੋਨਾਂ ਦੇ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋ ਗ੍ਰਿਫਤਾਰ ਕੀਤਾ ਗਿਆ।


ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਅਸੀ ਮਿਤੀ 29/30.11.2024 ਨੂੰ ਸ਼ਹਿਰ ਪਟਿਆਲਾ ਵਿਖੇ ਕਿਸੇ ਵਿਅਕਤੀ ਦੇ ਘਰ ਦੇ ਗੇਟ ਵਿੱਚ ਫਾਇਰਿੰਗ ਸਾਡੇ ਸਾਥੀ ਸੁਖਪ੍ਰੀਤ ਸਿੰਘ ਉਰਫ ਸ਼ੈਪੀ ਪੁੱਤਰ ਸ਼ਿਵਰਾਜ ਸਿੰਘ ਵਾਸੀ ਪਿੰਡ ਡੱਬਵਾਲੀ ਜਿਲ੍ਹਾ ਸਿਰਸਾ (ਹਰਿਆਣਾ) ਦੇ ਕਹਿਣ ਉੱਤੇ ਕੀਤੀ ਹੈ। 


ਕਾਊਂਟਰ ਇੰਟੈਲੀਜੈਂਸ ਮੁਕਤਸਰ ਸਾਹਿਬ ਅਤੇ ਸੀ.ਆਈ.ਏ. ਸਟਾਫ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਟੀਮਾਂ ਨੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸੈੱਲ ਦੀ ਸਹਾਇਤਾ ਨਾਲ ਮੁੱਕਦਮਾ ਦੇ ਦੋਸ਼ੀ ਸੁਖਪ੍ਰੀਤ ਸਿੰਘ ਉਰਫ ਸ਼ੈਪੀ ਪੁੱਤਰ ਸ਼ਿਵਰਾਜ ਸਿੰਘ ਵਾਸੀ ਪਿੰਡ ਡੱਬਵਾਲੀ ਜਿਲ੍ਹਾ ਸਿਰਸਾ (ਹਰਿਆਣਾ) ਨੂੰ ਮਿਤੀ 04.12.2024 ਨੂੰ ਪਿਉਰੀ ਰੇਲਵੇ ਫਾਟਕ ਗਿੱਦੜਬਾਹਾ ਤੋਂ ਸਮੇਤ ਇੱਕ ਮੋਬਾਇਲ ਫੋਨ ਦੇ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਕੋਲੋ ਇੱਕ ਦੇਸੀ ਕੱਟਾ ਬ੍ਰਾਮਦ ਕੀਤਾ ਗਿਆ।


ਸੁਖਪ੍ਰੀਤ ਸਿੰਘ ਉਰਫ ਸ਼ੈਪੀ ਦੀ ਪੁੱਛਗਿੱਛ ਦੋਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸੁਖਪ੍ਰੀਤ ਸਿੰਘ ਉਰਫ ਸ਼ੈਪੀ ਪਰ ਪਹਿਲਾਂ ਵੀ ਕਤਲ ਅਤੇ ਲੜਾਈ-ਝਗੜੇ ਦੇ ਮੁੱਕਦਮੇ ਥਾਣਾ ਡੱਬਵਾਲੀ ਜਿਲ੍ਹਾ ਸਿਰਸਾ ਹਰਿਆਣਾ ਵਿਖੇ ਦਰਜ ਹਨ। ਸੁਖਪ੍ਰੀਤ ਸਿੰਘ ਉਰਫ ਸ਼ੈਪੀ ਨੇ ਆਪਣੀ ਪੁੱਛਗਿੱਛ ਦੋਰਾਨ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਜੋ ਫਾਇਰਿੰਗ ਅਸੀ ਕੀਤੀ ਹੈ ਉਹ ਜੱਸ ਬਹਿਬਲ ਕਲਾਂ ਜੋ ਹੁਣ ਵਿਦੇਸ਼ ਵਿੱਚ ਰਹਿੰਦਾ ਹੈ ਦੇ ਕਹਿਣ ਪਰ ਕੀਤੀ ਹੈ। ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ। ਜਿਹਨਾਂ ਵੱਲੋ ਕੀਤੀਆਂ ਗਈਆਂ ਹੋਰ ਵੀ ਵਾਰਦਾਤਾਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।