Muktsar Sahib: ਮੁਕਤਸਰ ਸਾਹਿਬ `ਚ ਕਾਂਗਰਸ V/S ਕਾਂਗਰਸ, ਨਗਰ ਨਿਗਮ ਦੀ ਪ੍ਰਧਾਨਗੀ ਨੂੰ ਲੈ ਕੇ ਪਿਆ ਘਮਸਾਣ
Muktsar Sahib: ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਕੁੱਲ 31 ਕੌਂਸਲਰਾਂ ਵਿਚੋਂ 16 ਕੌਂਸਲਰ ਕਾਂਗਰਸ, 11 ਸ਼੍ਰੋਮਣੀ ਅਕਾਲੀ ਦਲ, 1 ਭਾਜਪਾ, 1 ਅਜ਼ਾਦ ਅਤੇ 2 ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ।
Sri Muktsar Sahib: ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਵਿੱਚ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਹੀ ਕਾਂਗਰਸ ਦੇ ਵਿਰੁੱਧ ਖੜ੍ਹੀ ਨਜ਼ਰ ਆ ਰਹੀ ਹੈ। ਅੱਜ ਨਗਰ ਕੌਂਸਲ ਪ੍ਰਧਾਨ ਦੇ ਖਿਲਾਫ ਕੌਂਸਲਰਾਂ ਵੱਲੋਂ ਬੇ-ਭਰੋਸਗੀ ਮਾਤਾ ਪਾਇਆ ਗਿਆ। ਅੱਜ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਨੂੰ ਭਰੋਸੇ ਦਾ ਵੋਟ ਸਾਬਿਤ ਕਰਨ ਲਈ ਕੌਂਸਲਰਾਂ ਨੇ ਜੋਂ ਪੱਤਰ ਕਾਰਜ ਸਾਧਕ ਅਫ਼ਸਰ ਨੂੰ ਸੌਂਪਿਆ ਉਸ ਵਿੱਚ 11 ਵਿਚੋਂ 10 ਕਾਂਗਰਸ ਨਾਲ ਸਬੰਧਿਤ ਕੌਂਸਲਰਾਂ ਦੇ ਦਸਤਖ਼ਤ ਹਨ।
ਦੱਸ ਦਈਏ ਇਹ ਹਲਕਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਵਿੱਚ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮਾਹੌਲ ਗਰਮਾ ਗਿਆ ਹੈ। ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਜਿਸ 'ਤੇ ਕਾਂਗਰਸ ਦੇ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ ਬੈਠੇ ਹਨ। ਉਨ੍ਹਾਂ ਦੇ ਵਿਰੁੱਧ ਹੁਣ ਕਾਂਗਰਸ ਵੱਲੋਂ ਚੋਣ ਜਿੱਤੇ ਕੌਂਸਲਰਾਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ। ਮੁਕਤਸਰ ਸਾਹਿਬ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨੂੰ 11 ਕੌਂਸਲਰਾਂ ਨੇ ਇੱਕ ਲਿਖਤੀ ਪੱਤਰ ਦਿੱਤਾ, ਜਿਸ ਵਿੱਚ ਪ੍ਰਧਾਨ ਨੂੰ ਭਰੋਸੇ ਦਾ ਵੋਟ ਸਾਬਿਤ ਕਰਨ ਲਈ ਆਖਿਆ ਗਿਆ ਹੈ।
ਕਾਰਜ ਸਾਧਕ ਅਫ਼ਸਰ ਨੇ ਇਸ ਸਬੰਧੀ ਲਿਖਤੀ ਤੌਰ ਤੇ ਪ੍ਰਧਾਨ ਨੂੰ ਸੂਚਿਤ ਕਰਦਿਆ 14 ਦਿਨਾਂ ਦੇ ਵਿਚ ਮੀਟਿੰਗ ਸੱਦ ਕੇ ਭਰੋਸੇ ਦਾ ਵੋਟ ਸਾਬਿਤ ਕਰਨ ਲਈ ਆਖਿਆ ਹੈ। ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਇਸ ਪੱਤਰ ਦੇ ਜਿੰਨ੍ਹਾ 11 ਕੌਂਸਲਰਾਂ ਦੇ ਦਸਤਖ਼ਤ ਹਨ ਉਨ੍ਹਾਂ ਵਿਚੋਂ 10 ਕਾਂਗਰਸ ਦੇ ਚੋਣ ਨਿਸ਼ਾਨ ਪੰਜੇ 'ਤੇ ਚੋਣ ਲੜ੍ਹ ਕੇ ਕੌਂਸਲਰ ਬਣੇ ਹਨ। ਇਹ ਕੌਂਸਲਰ ਬੀਤੇ ਲੰਮੇ ਸਮੇਂ ਤੋਂ ਪ੍ਰਧਾਨ ਨੂੰ ਹਟਾਉਣ ਦੀ ਮੰਗ ਪਾਰਟੀ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਕਰਦੇ ਰਹੇ ਹਨ। ਪਰ ਅਜਿਹਾ ਨਾ ਹੋਣ ਤੇ ਅੱਜ ਇਹਨਾਂ ਨੇ ਭਰੋਸੇ ਦਾ ਵੋਟ ਸਾਬਿਤ ਕਰਨ ਲਈ ਪੱਤਰ ਕਾਰਜ ਸਾਧਕ ਅਫ਼ਸਰ ਨੂੰ ਸੌਂਪ ਦਿੱਤਾ।
ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਕੁੱਲ 31 ਕੌਂਸਲਰਾਂ ਵਿਚੋਂ 16 ਕੌਂਸਲਰ ਕਾਂਗਰਸ, 11 ਸ਼੍ਰੋਮਣੀ ਅਕਾਲੀ ਦਲ, 1 ਭਾਜਪਾ, 1 ਅਜ਼ਾਦ ਅਤੇ 2 ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ। ਇਸ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਵੀ ਇਸ ਤਰ੍ਹਾਂ ਦਾ ਪੱਤਰ ਦਿੱਤਾ ਸੀ, ਪਰ ਉਸ ਸਮੇਂ ਪ੍ਰਧਾਨ ਭਰੋਸੇ ਦਾ ਵੋਟ ਹਾਸਿਲ ਕਰਨ ਵਿੱਚ ਕਾਮਯਾਬ ਹੋ ਗਿਆ ਸਨ।