Nabha News:  ਨਾਭਾ ਦੇ ਪਿੰਡ ਪਾਲਿਆ ਦੇ ਕਿਸਾਨ ਦੀ 23 ਸਾਲਾ ਧੀ ਨਵਦੀਪ ਕੌਰ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਬਰੇਨ ਹੈਮਰਜ ਕਾਰਨ ਮੌਤ ਹੋ ਗਈ। ਨਵਦੀਪ ਕੌਰ ਦੋ ਸਾਲ ਪਹਿਲਾਂ ਹੀ ਕੈਨੇਡਾ ਗਈ ਸੀ। ਕਿਸਾਨ ਪਿਓ ਨੇ ਕਰਜ਼ਾ ਚੁੱਕ ਕੇ ਧੀ ਨੂੰ ਬੜੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ।


COMMERCIAL BREAK
SCROLL TO CONTINUE READING

ਧੀ ਦੀ ਮੌਤ ਦੀ ਖਬਰ ਮਗਰੋਂ ਪੂਰਾ ਪਰਿਵਾਰ ਸਦਮੇ ਵਿੱਚ ਹੈ ਤੇ ਸਾਰੇ ਪਿੰਡ ਵਿੱਚ ਸਨਾਟਾ ਛਾਇਆ ਹੋਇਆ ਹੈ। ਪਰਿਵਾਰ ਨੂੰ ਵੱਡੀ ਲੜਕੀ ਨਵਦੀਪ ਕੌਰ ਤੋਂ ਕਾਫੀ ਆਸਾਂ ਸਨ। ਘਰ ਵਿੱਚ ਛੋਟੀ ਲੜਕੀ ਅਤੇ ਮਾਤਾ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕੀ ਮ੍ਰਿਤਕ ਨਵਦੀਪ ਕੌਰ ਦੀ ਲਾਸ਼ ਛੇਤੀ ਤੋਂ ਛੇਤੀ ਲਿਆਂਦੀ ਜਾਵੇ ਤਾਂ ਜੋ ਉਹ ਆਪਣੀ ਲੜਕੀ ਦਾ ਅੰਤਿਮ ਸਸਕਾਰ ਕਰ ਸਕਣ।


ਪਰਿਵਾਰ ਨੇ 2 ਸਾਲ ਪਹਿਲਾਂ ਹੀ ਕਰਜ਼ਾ ਚੁੱਕ ਕੇ ਅਤੇ ਆਪਣੀ ਜਾਇਦਾਦ ਵੇਚ ਕੇ ਉਸ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਉਹ ਪਰਿਵਾਰ ਦਾ ਸਹਾਰਾ ਬਣ ਸਕੇ। ਉੱਥੇ ਕੰਮ ਨਾ ਮਿਲਣ ਕਾਰਨ ਪਰਿਵਾਰ ਨੇ ਫੇਰ ਕਰਜ਼ਾ ਲੈ ਕੇ ਉਸ ਦੀ ਫ਼ੀਸ ਭਰੀ ਸੀ। ਇਸ ਸਭ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦੀ ਸੀ ਤੇ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਤੇ ਉਸ ਦੀ ਮੌਤ ਹੋ ਗਈ।


ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਨਵਦੀਪ ਕੌਰ ਦੇ ਪਿਤਾ ਅਤੇ ਛੋਟੀ ਭੈਣ ਨੇ ਕਿਹਾ ਕਿ ਉਨ੍ਹਾਂ ਨੇ ਨਵਦੀਪ ਨੂੰ ਆਪਣੀ ਜਾਇਦਾਦ ਵੇਚ ਕੇ ਕੈਨੇਡਾ ਭੇਜਿਆ ਸੀ। ਉਸ ਦੇ ਦਿਮਾਗ 'ਤੇ ਬੜਾ ਬੋਝ ਸੀ ਕਿ ਮੇਰੇ ਪਰਿਵਾਰ ਨੇ ਸਭ ਕੁਝ ਵੇਚ ਕੇ ਮੇਰੇ 'ਤੇ ਲਗਾ ਦਿੱਤਾ ਹੈ ਪਰ ਉਸ ਨੂੰ ਅਸੀਂ ਹੌਸਲਾ ਦਿੰਦੇ ਸੀ ਕੋਈ ਨਹੀਂ ਅਸੀਂ ਤੇਰੇ ਲਈ ਸਭ ਕੁਝ ਹੀ ਕਰਾਂਗੇ।


ਕੈਨੇਡਾ ਵਿੱਚ ਕੰਮ ਨਾ ਮਿਲਣ ਕਰਕੇ ਅਸੀਂ 5 ਲੱਖ ਰੁਪਏ ਦਾ ਕਰਜ਼ਾ ਵੀ ਲਿਆ ਅਤੇ ਉੱਥੇ ਉਸ ਦੀ ਫੀਸ ਦਿੱਤੀ ਪਰ ਇਕਦਮ ਸਾਨੂੰ ਫੋਨ ਆਇਆ ਕਿ ਤੁਹਾਡੀ ਲੜਕੀ ਨੂੰ ਬ੍ਰੇਨ ਹੈਮਰਜ ਹੋ ਗਿਆ ਹੈ ਤੇ ਉਹ ਸੀਰੀਅਸ ਹੈ ਅਤੇ ਫਿਰ ਸਾਨੂੰ ਫੋਨ ਆਇਆ ਕਿ ਉਸ ਦੀ ਮੌਤ ਹੋ ਚੁੱਕੀ ਹੈ।


ਇਹ ਵੀ ਪੜ੍ਹੋ : Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ- 'ਬੀਜੇਪੀ ਝੂਠ ਫੈਲਾ ਰਹੀ ਹੈ'