Student Rape Case Update:  ਸਰਕਾਰੀ ਰਿਪੁਦਮਨ ਕਾਲਜ ਨਾਭਾ ਦੇ ਪ੍ਰਿੰਸੀਪਲ ਦੇ ਦਫ਼ਤਰ ਦੇ ਉਪਰ ਤਿੰਨ ਨੌਜਵਾਨਾਂ ਵੱਲੋਂ ਇੱਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ। ਜਿਸ ਵਿੱਚ ਪੁਲਿਸ ਨੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਪੁਲਿਸ ਨੇ ਪਹਿਲਾਂ ਕਾਬੂ ਕਰ ਲਿਆ ਸੀ। ਜਿਵੇਂ ਹੀ ਤੀਜੇ ਮੁਲਜ਼ਮ ਹੈਰੀ ਵਾਸੀ ਪਿੰਡ ਬੀੜਵਾਲ ਨੂੰ ਕਾਬੂ ਕੀਤਾ ਗਿਆ ਤਾਂ ਪਤਾ ਲੱਗਾ ਕਿ ਮੁੱਖ ਮੁਲਜ਼ਮ ਦਵਿੰਦਰ ਸਿੰਘ ਨੇ ਪੀੜਤ ਲੜਕੀ ਨੂੰ ਆਪਣੀ ਭੈਣ ਬਣਾ ਕੇ ਰੱਖਿਆ ਹੋਇਆ ਸੀ। ਇਸ ਰਿਸ਼ਤੇ ਕਾਰਨ ਉਹ ਅਕਸਰ ਪੀੜਤ ਲੜਕੀ ਨੂੰ ਮਿਲਣ ਕਾਲਜ ਆਉਂਦਾ ਰਹਿੰਦਾ ਸੀ, ਜਿੱਥੇ ਦੋਵੇਂ ਅਕਸਰ ਬੈਠ ਜਾਂਦੇ ਸਨ।


COMMERCIAL BREAK
SCROLL TO CONTINUE READING

ਐੱਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਸ਼ੀ ਦਵਿੰਦਰ ਸਿੰਘ ਨੇ ਪੀੜਤ ਲੜਕੀ ਨੂੰ ਆਪਣੀ ਭੈਣ ਬਣਾ ਕੇ ਰੱਖਿਆ ਹੋਇਆ ਸੀ। ਇਸੇ ਰਿਸ਼ਤੇ ਦੀ ਆੜ ਵਿੱਚ 27 ਮਾਰਚ ਨੂੰ ਮੁਲਜ਼ਮ ਦਵਿੰਦਰ ਸਿੰਘ ਨੇ ਲੜਕੀ ਨੂੰ ਜ਼ਰੂਰੀ ਗੱਲ ਕਰਨ ਦੇ ਬਹਾਨੇ ਪ੍ਰਿੰਸੀਪਲ ਦੇ ਦਫ਼ਤਰ ਦੇ ਉਪਰਲੇ ਕਮਰੇ ਵਿੱਚ ਬੁਲਾਇਆ।


ਦੁਪਹਿਰ 1 ਵਜੇ free period ਦੌਰਾਨ ਉਸ ਨੇ ਲੜਕੀ ਨੂੰ ਮਿਲਣ ਲਈ ਕਮਰੇ ਦੇ ਬਾਹਰ ਆਈ ਤਾਂ ਦਵਿੰਦਰ ਨੇ ਨਿੱਜੀ ਗੱਲ ਕਰਨ ਦੇ ਬਹਾਨੇ ਉਸ ਨੂੰ ਕਮਰੇ ਅੰਦਰ ਅੰਦਰ ਆਉਣ ਲਈ ਕਿਹਾ। ਬਾਕੀ ਦੋ ਮੁਲਜ਼ਮ ਕਮਰੇ ਦੇ ਬਾਹਰ ਖੜ੍ਹੇ ਸਨ ਅਤੇ ਜਿਵੇਂ ਹੀ ਦਵਿੰਦਰ ਅਤੇ ਪੀੜਤ ਲੜਕੀ ਕਮਰੇ ਦੇ ਅੰਦਰ ਗਏ ਤਾਂ ਉਹ ਦੋਵੇਂ ਵੀ ਉਨ੍ਹਾਂ ਦਾ ਪਿੱਛਾ ਕਰਕੇ ਅੰਦਰ ਆ ਗਏ। ਅੰਦਰ ਦਾਖਲ ਹੁੰਦੇ ਹੀ ਦਵਿੰਦਰ ਸਿੰਘ ਨੇ ਲੜਕੀ 'ਤੇ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ।


ਇਹ ਵੀ ਪੜ੍ਹੋ: Mann meet Kejriwal: ਮੁੱਖ ਮੰਤਰੀ ਭਗਵੰਤ ਮਾਨ 15 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ


ਇਸ ਤੋਂ ਬਾਅਦ ਤਿੰਨਾਂ ਦੋਸ਼ੀਆਂ ਨੇ ਇਕ-ਇਕ ਕਰਕੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਕਿਸੇ ਨੂੰ ਦੱਸਣ 'ਤੇ ਉਸ ਨੂੰ ਜਾਨੋਂ ਮਾਰਨ ਅਤੇ ਬਦਨਾਮ ਕਰਨ ਦੀ ਧਮਕੀ ਦਿੱਤੀ। ਘਟਨਾ ਤੋਂ ਬਾਅਦ ਤਿੰਨੋਂ ਦੋਸ਼ੀ ਫਰਾਰ ਹੋ ਗਏ, ਜਦਕਿ ਲੜਕੀ ਨੇ ਆਪਣੀ ਮਾਂ ਨੂੰ ਸੱਚਾਈ ਦੱਸੀ ਅਤੇ ਮਾਮਲਾ ਪੁਲਿਸ ਕੋਲ ਪਹੁੰਚ ਗਿਆ।


ਇਹ ਵੀ ਪੜ੍ਹੋ:  Prabhpreet Singh Arrested: ਪੰਜਾਬ ਪੁਲਿਸ ਨੇ ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ