Nabha News(ਹਰਮੀਤ ਸਿੰਘ): ਪੰਜਾਬ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਦੇ ਦਾਅਵੇ ਕੀਤੇ ਗਏ ਹਨ। ਪਰ ਜ਼ਮੀਨੀ ਪੱਧਰ 'ਤੇ ਸਰਕਾਰ ਦੇ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਮੱਲੇਵਾਲ ਵਿਖੇ ਐਸੀ ਭਾਈਚਾਰੇ ਨਾਲ ਸੰਬੰਧਿਤ ਕਰੀਬ ਡੇਢ ਸੌ ਵੋਟਰਾਂ ਦੇ ਨਾਮ ਵੋਟਰ ਸੂਚਿਆਂ ਵਿੱਚ ਨਹੀਂ ਹਨ।


COMMERCIAL BREAK
SCROLL TO CONTINUE READING

ਵੋਟਰਾਂ ਨੂੰ ਪਹਿਲਾਂ ਹੀ ਵੋਟਰ ਸੂਚੀਆਂ ਲੈਣ ਵਿੱਚ ਲੰਬੀ ਜਦੋਂ ਜਾਹਿਰ ਕਰਨੀ ਪੈ ਰਹੀ ਹੈ ਅਤੇ ਜਦੋਂ ਪਿੰਡ ਮੱਲੇਵਾਲ ਦੇ ਵੋਟਰਾਂ ਨੇ ਵੋਟਰ ਸੂਚੀ ਪ੍ਰਾਪਤ ਕੀਤੀ ਤਾਂ ਉਸ ਵਿੱਚੋਂ ਇਹ ਵੇਖ ਕੇ ਹੈਰਾਨ ਹੋ ਗਏ ਕਿ ਕਰੀਬ ਦੇ ਕਰੀਬ ਡੇਢ ਸੌ ਐਸਸੀ ਭਾਈਚਾਰੇ ਦੀਆਂ ਵੋਟਾਂ ਨਹੀਂ ਹਨ। ਇਸ ਨੂੰ ਲੈ ਕੇ ਅੱਜ ਪਿੰਡ ਮੱਲੇਵਾਲ ਵਿਖੇ ਇਕੱਠੇ ਹੋਏ ਇਹਨਾਂ ਵੋਟਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਹਨਾਂ ਚੋਣਾਂ ਵਿੱਚ ਜਦੋਂ ਤੱਕ ਉਹਨਾਂ ਦੀ ਵੋਟਾਂ ਬਹਾਲ ਨਹੀਂ ਹੁੰਦੀਆਂ। ਉਸ ਸਮੇਂ ਤੱਕ ਵੋਟਾਂ ਰੱਦ ਕਰਨ ਦੀ ਅਪੀਲ ਕੀਤੀ ਹੈ।


ਇਹ ਵੀ ਪੜ੍ਹੋ: Paddy Purchase in Punjab: ਅੱਜ ਤੋਂ ਸ਼ੁਰੂ ਹੋਵੇਗੀ ਮੰਡੀਆਂ 'ਚ ਝੋਨੇ ਦੀ ਸਰਕਾਰੀ ਖਰੀਦ, ਸੀਐਮ ਨਾਲ ਮੀਟਿੰਗ ਅੱਜ


ਇਸ ਸਬੰਧੀ ਗੱਲ ਕਰਦੇ ਹੋਏ ਵੋਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੰਵਿਧਾਨ ਵੱਲੋਂ ਦਿੱਤਾ ਗਿਆ ਹੈ ਪਰ ਪ੍ਰਸ਼ਾਸਨ ਅਧਿਕਾਰੀਆਂ ਦੀ ਗਲਤੀ ਕਰਕੇ ਉਹ ਆਪਣੇ ਵੋਟ ਦਾ ਇਸਤੇਮਾਲ ਨਹੀਂ ਕਰ ਸਕਦੇ। ਜਿਸ ਕਰਕੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਪੰਚਾਇਤੀ ਚੋਣਾਂ ਵਿੱਚ ਉਹਨਾਂ ਦੀਆਂ ਵੋਟਾਂ ਨੂੰ ਬਹਾਲ ਕੀਤਾ ਜਾਵੇ ਅਤੇ ਜਦੋਂ ਤੱਕ ਵੋਟਾਂ ਬਹਾਲ ਨਹੀਂ ਹੁੰਦੀਆਂ ਉਸ ਸਮੇਂ ਤੱਕ ਮਲੇਵਾਲ ਪਿੰਡ ਦੀਆਂ ਵੋਟਾਂ ਤੇ ਰੋਕ ਲਗਾਈ ਜਾਵੇ। ਉਨ੍ਹਾਂ ਨੇ ਇਸ ਮਾਮਲੇ ਦੀ ਪ੍ਰਸ਼ਾਸਨ ਕੋਲੋਂ ਜਾਂਚ ਦੀ ਮੰਗ ਕਰਦੇ ਹੋਏ ਦੋਸ਼ੀਆਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: Govinda Bullet Injury: ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਲੱਗੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਕੀ ਹੈ ਪੂਰਾ ਮਾਮਲਾ?