Nangal Fire News (Bimal Sharma): ਨੰਗਲ ਦੇ ਨਜ਼ਦੀਕ ਅਜੋਲੀ ਮੋੜ ਵਿਖੇ ਪ੍ਰਾਈਮੋ ਕੈਮੀਕਲ ਲਿਮਿਟਿਡ ਫੈਕਟਰੀ ਦੇ ਨਜ਼ਦੀਕ ਫਲੋਟੈਕ ਨਾਮ ਦੀ ਕੰਪਨੀ ਦੇ CPW ਪਲਾਂਟ ਵਿੱਚ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਪਲਾਂਟ ਦੇ ਅੰਦਰ ਅੱਗ ਲੱਗ ਗਈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪ੍ਰਾਇਮੋ ਕੰਪਨੀ ਦੇ ਅਧਿਕਾਰੀਆਂ ਨੇ ਫੋਰਨ ਹਰਕਤ ਵਿੱਚ ਆਉਂਦਿਆਂ ਆਪਣੇ ਨਾਲ ਲਗਦੀ ਗੁਆਂਢੀ ਫੈਕਟਰੀ ਵਿਖੇ ਲੱਗੀ ਅੱਗ ਬੁਝਾਉਣ ਲਈ ਭੇਜੇ ਆਪਣੇ ਫਾਇਰ ਟੈਂਡਰ, ਅੱਗ ਤੇ ਪਾਇਆ ਕਾਬੂ ਪਾਇਆ ਗਿਆ।


COMMERCIAL BREAK
SCROLL TO CONTINUE READING

ਇਸ ਮੌਕੇ ਜਿਸ ਫੈਕਟਰੀ ਦੇ ਵਿੱਚ ਬਲਾਸਟ ਹੋਇਆ ਉਸ ਦੇ ਨਾਲ ਲੱਗਦੀ ਫੈਕਟਰੀ ਦੇ ਕੁਝ ਅਧਿਕਾਰੀਆਂ ਨੇ ਦੱਸਿਆ ਕਿ ਇਨਫੋਟੈਕ ਫੈਕਟਰੀ ਜਿਸ ਵਿੱਚ ਐਚ.ਸੀ.ਐਲ ਗੈਸ ਬਣਦੀ ਹੈ ਜੋ ਕੀ ਲਿਕੁਇਡ ਦੇ ਰੂਪ ਵਿੱਚ ਹੁੰਦੀ ਹੈ। ਅਚਾਨਕ ਉਸ ਵਿੱਚ ਬਲਾਸਟ ਹੋ ਗਿਆ ਅਤੇ ਜਿਸ ਤੋਂ ਬਾਅਦ ਉਥੇ ਅੱਗ ਲੱਗ ਗਈ। ਉਹਨਾਂ ਕਿਹਾ ਕਿ ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਪ੍ਰਾਈਮੋ ਕੈਮੀਕਲ ਦੇ ਫਾਈਰ ਟੈਂਡਰਾਂ ਨੂੰ ਇਸ ਅੱਗ ਨੂੰ ਬੁਝਾਉਣ ਦੇ ਲਈ ਨਿਰਦੇਸ਼ ਦਿੱਤੇ ਗਏ ਤੇ ਤਕਰੀਬਨ 20- 25 ਮਿੰਟ ਬਾਅਦ ਇਸ ਅੱਗ ਉੱਪਰ ਕਾਬੂ ਪਾ ਲਿਆ ਗਿਆ।


ਇਹ ਵੀ ਪੜ੍ਹੋ: Lakha Sidhana News: ਪੁਲਿਸ ਕੇਸ ਨੂੰ ਲੈ ਕੇ ਲੱਖਾ ਸਿਧਾਣਾ ਨੇ ਦਿੱਤਾ ਜਵਾਬ; ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ


 


ਜਦੋਂ ਇਨਫੋਟੈਕ ਕੰਪਨੀ ਦੇ ਮਾਲਕਾਂ ਸਬੰਧੀ ਪੁੱਛਿਆ ਗਿਆ ਤੇ ਇਹ ਪੁੱਛਿਆ ਗਿਆ ਕਿ ਸੰਬੰਧਿਤ ਕੰਪਨੀ ਦਾ ਕੋਈ ਨੁਮਾਇੰਦਾ ਇਸ ਘਟਨਾ ਤੋਂ ਬਾਅਦ ਅੱਗੇ ਨਹੀਂ ਆ ਰਿਹਾ ਤਾਂ ਪ੍ਰਾਈਮ ਕੈਮੀਕਲ ਦੇ ਅਧਿਕਾਰੀ ਨੇ ਕਿਹਾ ਕਿ ਇਸ ਸਮੇਂ ਉਸ ਕੰਪਨੀ ਦਾ ਕੋਈ ਵੀ ਅਧਿਕਾਰੀ ਉਥੇ ਮੌਜੂਦ ਨਹੀਂ ਹੈ। ਅਤੇ ਬਤੌਰ ਗੁਆਂਢੀ ਕੰਪਨੀ ਦੇ ਪਲਾਂਟ ਦੇ ਅਧਿਕਾਰੀ ਹੋਣ ਦੇ ਉਨ੍ਹਾਂ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਭ ਤੋਂ ਪਹਿਲਾਂ ਅੱਗ ਉੱਤੇ ਕਾਬੂ ਪਾਉਣ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਜਲਦ ਇਸ ਅੱਗ ਦੇ ਕਾਰਨਾ ਦਾ ਪਤਾ ਲਗਾਇਆ ਜਾਏਗਾ ।


ਇਹ ਵੀ ਪੜ੍ਹੋ: Farmers Protest News: ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਾਲੇ ਮੀਟਿੰਗ ਮਗਰੋਂ ਪਾਵਰ ਕਮੇਟੀ ਬਣਾਉਣ ਦਾ ਫ਼ੈਸਲਾ