Lakha Sidhana News: ਲੱਖਾ ਸਿਧਾਣਾ ਨੇ ਥਾਣਾ ਧਨੌਲਾ ਵਿੱਚ ਭਾਨਾ ਸਿੱਧੂ ਦੇ ਪਰਿਵਾਰ ਤੇ ਲੱਖਾ ਸਿਧਾਣਾ ਉਤੇ ਦਰਜ ਪੁਲਿਸ ਕੇਸ ਨੂੰ ਲੈ ਕੇ ਸਰਕਾਰ ਨੂੰ ਕੜਾ ਜਵਾਬ ਦਿੱਤਾ ਹੈ।
Trending Photos
Lakha Sidhana News: ਥਾਣਾ ਧਨੌਲਾ ਵਿੱਚ ਭਾਨਾ ਸਿੱਧੂ ਦੇ ਪਰਿਵਾਰ ਤੇ ਲੱਖਾ ਸਿਧਾਣਾ ਉਤੇ ਦਰਜ ਪੁਲਿਸ ਕੇਸ ਨੂੰ ਲੈ ਕੇ ਲੱਖਾ ਸਿਧਾਣਾ ਨੇ ਸਰਕਾਰ ਨੂੰ ਕੜਾ ਜਵਾਬ ਦਿੱਤਾ ਹੈ। ਲੱਖਾ ਸਿਧਾਣਾ ਨੇ ਭਾਨਾ ਸਿੱਧੂ ਦੇ ਪਿਤਾ, ਭਰਾ ਆਮਨਾ ਸਿੱਧੂ, ਦੋ ਭੈਣਾਂ ਅਤੇ ਲੱਖਾ ਸਿਧਾਣਾ ਸਮੇਤ ਕਈ ਲੋਕਾਂ ਖਿਲਾਫ਼ ਮਾਮਲਾ ਦਰਜ ਕਰਨ ਤੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ।
ਲੱਖਾ ਸਿਧਾਣਾ ਨੇ ਭਾਨਾ ਸਿੱਧੂ ਦੇ ਪਿੰਡ ਕੋਟਦੁੱਨਾ ਵਿੱਚ ਭਾਨਾ ਸਿੱਧੂ ਦੇ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਭਾਨਾ ਸਿੱਧੂ ਦੀ ਰਿਹਾਈ ਲਈ ਸੰਗਰੂਰ ਵਿੱਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਬਰਨਾਲਾ ਦੇ ਬਡਬਰ ਟੋਲ ਪਲਾਜ਼ਾ 'ਤੇ ਭਾਨਾ ਸਿੱਧੂ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਸੀ। ਇਸ ਸਬੰਧ ਵਿੱਚ ਥਾਣਾ ਧਨੌਲਾ ਵਿੱਚ 03 ਫਰਵਰੀ ਨੂੰ ਐਫਆਈਆਰ ਨੰਬਰ 14 ਦਰਜ ਕੀਤੀ ਗਈ ਸੀ।
ਇਸ ਐਫਆਈਆਰ ਵਿੱਚ ਭਾਨਾ ਸਿੱਧੂ ਦੇ ਭਰਾ ਅਮਨਾ ਸਿੱਧੂ, ਉਸ ਦੀਆਂ ਦੋ ਭੈਣਾਂ ਅਤੇ ਉਸ ਦੇ ਪਿਤਾ, ਲੱਖਾ ਸਿਧਾਣਾ ਅਤੇ ਹੋਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਬੀਤੀ ਦੇਰ ਸ਼ਾਮ ਲੱਖਾ ਸਿਧਾਣਾ ਨੇ ਭਾਨਾ ਸਿੱਧੂ ਦੇ ਘਰ ਜਾ ਕੇ ਉਥੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ, ਉੱਥੇ ਹੀ ਦਬਾਅ ਹੇਠ ਬੇਕਸੂਰ ਔਰਤਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਉਨ੍ਹਾਂ ਭਾਨਾ ਸਿੱਧੂ ਦੇ ਪਰਿਵਾਰ ਖ਼ਿਲਾਫ਼ ਝੂਠੇ ਕੇਸ ਸਬੰਧੀ ਪੁਲਿਸ ਕਾਰਵਾਈ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਗੁੰਡਾਗਰਦੀ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਸੀ, ਜਿਸ ਕਾਰਨ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ। ਉੱਥੇ ਹੀ ਭਾਨਾ ਸਿੱਧੂ ਵਰਗੇ ਬੇਕਸੂਰ ਨੌਜਵਾਨਾਂ 'ਤੇ ਲਗਾਤਾਰ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : Pathankot News: ਅਯੁੱਧਿਆ ਲਈ ਪਠਾਨਕੋਟ ਤੋਂ ਸਪੈਸ਼ਲ ਰੇਲਗੱਡੀ ਰਵਾਨਾ; 633 ਸ਼ਰਧਾਲੂ ਰਾਮ ਲੱਲਾ ਦੇ ਕਰਨਗੇ ਦਰਸ਼ਨ
ਇਸ ਮੌਕੇ ਭਾਨਾ ਸਿੱਧੂ ਦੀ ਭੈਣ ਕਿਰਨਜੀਤ ਕੌਰ ਨੇ ਵੀ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ਉਤੇ ਪੁਲਿਸ ਤੇ ਸਰਕਾਰ ਉਤੇ ਸਵਾਲ ਖੜ੍ਹੇ ਕੀਤੇ ਹਨ। ਪਿੰਡ ਕੋਟਦੁੱਨਾ ਦੇ ਸਰਪੰਚ ਸਰਬਜੀਤ ਸਿੰਘ ਨੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ਦੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਉਠਾਈ ਹੈ।
ਇਹ ਵੀ ਪੜ੍ਹੋ : Ludhiana News: ਲੁਧਿਆਣਾ 'ਚ 28 ਮੁਹੱਲਾ ਕਲੀਨਿਕ ਨੂੰ ਨੋਟਿਸ ਜਾਰੀ; ਜਾਅਲੀ ਅੰਕੜਿਆਂ ਦਾ ਖ਼ਦਸ਼ਾ