Nangal Hydel Canal (Bimal Sharma): ਪੂਰੇ ਉੱਤਰੀ ਭਾਰਤ ਵਿੱਚ ਹਰੀ ਕ੍ਰਾਂਤੀ ਲਿਆਉਣ ਵਾਲੀ ਬੀਬੀਐਮਬੀ ਦੀ ਨੰਗਲ ਹਾਈਡਲ ਨਹਿਰ ਜਿਸ ਨੂੰ ਭਾਖੜਾ ਨਹਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਦੇ ਅੱਜ ਬਿਨਾਂ ਰੁਕੇ 70 ਸਾਲ ਪੂਰੇ ਹੋਣ ’ਤੇ ਅੱਜ ਬੀਬੀਐਮਬੀ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਬੀਬੀਐਮਬੀ ਦੇ ਚੀਫ ਇੰਜਨੀਅਰ ਸੀ.ਪੀ. ਬੀਬੀਐਮਬੀ ਦੀ ਅਗਵਾਈ ਵਿੱਚ ਨੰਗਲ ਡੈਮ ਵਿਖ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਹ ਨਹਿਰ ਰਾਹੀ ਹਰਿਆਣਾ, ਰਾਜਸਥਾਨ ਅਤੇ ਦਿੱਲੀ ਸਮੇਤ ਪੰਜਾਬ ਨੂੰ ਪਾਣੀ ਸਪਲਾਈ ਹੁੰਦਾ ਹੈ।


COMMERCIAL BREAK
SCROLL TO CONTINUE READING

ਇਸ ਮੌਕੇ ਬੀਬੀਐਮਬੀ ਚੇਅਰਮੈਨ ਨੇ ਬੀਬੀਐਮਬੀ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਅਤੇ ਹਾਜ਼ਰ ਲੋਕਾਂ ਵਿੱਚ ਲੱਡੂ ਵੀ ਵੰਡੇ ਗਏ। ਉਨ੍ਹਾਂ ਨੇ ਬੀ.ਬੀ.ਐਮ.ਬੀ. ਦੇ ਪੁਰਾਣੇ ਅਤੇ ਮੌਜੂਦਾ ਮਿਹਨਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇੱਕ ਵੀ ਦਿਨ ਰੁਕੇ ਇਸ ਨਹਿਰ ਨੂੰ ਲਗਾਤਾਰ ਚਲਾਉਣ ਦਾ ਸਿਹਰਾ ਦਿੱਤਾ ਅਤੇ ਕਿਹਾ ਕਿ ਇਹ ਸਭ ਤੁਹਾਡੇ ਸਾਰਿਆਂ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। ਬੀ.ਬੀ.ਐਮ.ਬੀ ਮੈਨੇਜਮੈਂਟ ਵੱਲੋਂ ਰੈਸਕਿਊ ਕਿਸ਼ਤੀ ਵੀ ਚਲਾਈ ਗਈ ਅਤੇ ਬੀਬੀਐਮਬੀ ਦੇ ਚੇਅਰਮੈਨ ਨੇ ਇਸ ਤੋਂ ਬਾਅਦ ਬੂਟੇ ਵੀ ਲਗਾਏ।


ਦੱਸ ਦੇਈਏ ਕਿ ਅੱਜ ਦੇ ਦਿਨ 8 ਜੁਲਾਈ 1954 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਨੰਗਲ ਨਹਿਰ ਦਾ ਉਦਘਾਟਨ ਕੀਤਾ ਸੀ ਅਤੇ ਇਸ ਨਹਿਰ ਰਾਹੀ ਹਰਿਆਣਾ, ਰਾਜਸਥਾਨ ਅਤੇ ਦਿੱਲੀ ਸਮੇਤ ਪੰਜਾਬ ਨੂੰ ਪਾਣੀ ਸਪਲਾਈ ਹੁੰਦਾ ਹੈ।


ਇਸ ਨਹਿਰ ਨੂੰ ਪੰਜਾਬੀ ਦੇ ਪ੍ਰਸਿੱਧ ਕਵੀ ਨੰਦ ਲਾਲ ਨੂਰਪੁਰੀ ਨੇ ਆਪਣੇ ਗੀਤ ‘ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ’ ਨਾਲ ਤੁਲਨਾ ਕਰ ਕੇ ਇਸ ਨਹਿਰ ਦੀ ਮਹੱਤਤਾ ਨੂੰ ਉਜਾਗਰ ਕੀਤਾ ਸੀ। ਬੀਬੀਐੱਮਬੀ ਅਧੀਨ ਚੱਲਣ ਵਾਲੀ 61 ਕਿਲੋਮੀਟਰ ਇਸ ਨਹਿਰ ਵਿੱਚ 12500 ਕਿਊਸਿਕ ਪਾਣੀ ਦੀ ਛੱਡਿਆ ਜਾ ਰਿਹਾ ਹੈ। ਇਸ ਤੋਂ ਅੱਗੇ ਇਸ ਨਹਿਰ ਨੂੰ ਵੱਖ-ਵੱਖ ਸੂਬਿਆ ਦੀਆਂ ਸਰਕਾਰਾਂ ਵਲੋਂ ਆਪਣੇ ਅਧਿਕਾਰ ਖੇਤਰ ਵਿੱਚ ਲਿਆ ਗਿਆ ਹੈ। ਇਸ ਨਹਿਰ ਉਪਰ ਕੋਟਲਾ ਅਤੇ ਗੰਗੂਵਾਲ ਵਿਖੇ 77-77 ਮੈਗਾਵਾਟ ਦੇ ਪਾਵਰ ਪਲਾਂਟ ਵੀ ਲਗਾਏ ਗਏ ਹਨ ।