Bhakar Rail Accident(Bimal Sharma) : ਭਾਖੜਾ ਡੈਮ ਦੇ ਮੁਲਾਜ਼ਮਾਂ ਨੂੰ ਲੈ ਕੇ ਦੁਪਹਿਰ 3:00 ਵਜੇ ਨੰਗਲ ਤੋਂ ਚੱਲਣ ਵਾਲੀ ਭਾਖੜਾ ਰੇਲ ਗੱਡੀ ( ਵਿੰਟੇਜ ਟਰੇਨ ) ਦਾ ਡੱਬਾ ਭਾਖੜਾ ਡੈਮ ਤੋਂ ਥੋੜ੍ਹੀ ਦੂਰ ਪਿੰਡ ਨਹਿਲਾ ਨੇੜੇ ਪਟੜੀ ਤੋਂ ਉਤਰ ਗਿਆ। ਇਸ ਰੇਲ ਗੱਡੀ ਵਿੱਚ ਜਿੱਥੇ ਭਾਖੜਾ ਡੈਮ ਵਿੱਚ ਕੰਮ ਕਰਦੇ ਕਰਮਚਾਰੀ ਸਫਰ ਕਰਦੇ ਹਨ ਉਥੇ ਹੀ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇਸ ਰੇਲ ਵਿੱਚ ਮੁਫਤ ਸਫਰ ਕਰਦੇ ਹਨ । ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ। ਰੇਲ ਗੱਡੀ ਦੇ ਮੁਲਾਜ਼ਮਾਂ ਨੂੰ ਬੱਸਾਂ ਰਾਹੀਂ ਭਾਖੜਾ ਡੈਮ ਲਿਜਾਇਆ ਗਿਆ, ਜੋ ਡੱਬੇ ਲਾਈਨ ਤੋਂ ਉਤਰ ਗਏ ਹਨ, ਉਨ੍ਹਾਂ ਦੀ ਹੁਣ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਮੁਰੰਮਤ ਕੀਤੀ ਜਾ ਰਹੀ ਹੈ ਤਾਂ ਜੋ ਰੇਲ ਗੱਡੀ ਨੂੰ ਮੁੜ ਪਟੜੀ 'ਤੇ ਚਲਾਇਆ ਜਾ ਸਕੇ।


COMMERCIAL BREAK
SCROLL TO CONTINUE READING

ਭਾਖੜਾ ਡੈਮ ਦੇ ਨਿਰਮਾਣ ਸਮੇਂ ਇੱਕ ਟਰੇਨ ਜੋ ਕਿ ਨੰਗਲ ਤੋਂ ਡੈਮ ਦੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਲੈ ਕੇ ਭਾਖੜਾ ਡੈਮ ਜਾਂਦੀ ਸੀ ਉਹ ਰੇਲ ਅੱਜ ਵੀ ਉਸੇ ਤਰੀਕੇ ਨਾਲ ਕਰਮਚਾਰੀਆਂ ਨੂੰ ਲੈ ਕੇ ਭਾਖੜਾ ਡੈਮ ਜਾਂਦੀ ਹੈ ਨਾਲ ਦੀ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇਸ ਵਿੱਚ ਸਫਰ ਕਰਦੇ ਹਨ ਇਸ ਰੇਲ ਗੱਡੀ ਦਾ ਇੰਜਨ ਉਸੇ ਵੇਲੇ ਦਾ ਹੈ ।


ਦੱਸ ਦਈਏ ਕਿ ਇਹ ਉਹ ਰੇਲ ਹੈ ਜੋ ਪੂਰੀ ਦੁਨੀਆ ਵਿੱਚ ਇੱਕੋ ਰੇਲ ਹੈ ਜੋ ਕਿ ਮੁਫਤ ਸਫਰ ਕਰਵਾਉਂਦੀ ਹੈ। ਅੱਜ 3 ਵਜੇ ਜਦੋਂ ਇਹ ਟ੍ਰੇਨ ਨੰਗਲ ਤੋਂ ਚੱਲੀ ਸੀ ਤਾਂ ਭਾਖੜਾ ਡੈਮ ਦੇ ਕੋਲ ਪਿੰਡ ਨਹਿਲਾ ਵਿਖੇ ਇਸ ਦਾ ਇੱਕ ਡੱਬਾ ਪਟਰੀ ਤੋਂ ਹੇਠਾਂ ਉਤਰ ਗਿਆ ਹਾਲਾਂਕਿ ਇੱਕ ਵੱਡਾ ਹਾਦਸਾ ਹੁਣ ਟਲ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਹੁਣ ਬੀਬੀਐਮਬੀ ਦੇ ਕਰਮਚਾਰੀ ਇਸ ਰੇਲ ਨੂੰ ਦੁਬਾਰਾ ਸ਼ੁਰੂ ਕਰਨ ਲਈ ਕੰਮ ਤੇ ਜੁੱਟ ਗਏ ਹਨ।


ਬੀਬੀਐਮਬੀ ਦੇ ਡਿਪਟੀ ਚੀਫ਼ ਇੰਜਨੀਅਰ ਐਲ.ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਕੇ ’ਤੇ ਪਹੁੰਚ ਕੇ ਮੰਨਿਆ ਕਿ ਜਦੋਂ ਤੋਂ ਭਾਖੜਾ ਡੈਮ ਬਣਿਆ ਹੈ, ਉਦੋਂ ਤੋਂ ਹੀ ਇਹ ਰੇਲ ਗੱਡੀ ਅਤੇ ਟ੍ਰੈਕ ਭਾਖੜਾ ਡੈਮ ਦੇ ਮੁਲਾਜ਼ਮ ਲੈ ਕੇ ਚੱਲ ਰਹੀ ਹੈ ਅਤੇ ਇਨ੍ਹਾਂ ਦੋਵਾਂ ਨੂੰ ਬਦਲਣ ਦੀ ਲੋੜ ਹੈ। ਹਾਲ ਹੀ ਵਿੱਚ ਬੀਬੀਐਮਬੀ ਦੇ ਚੇਅਰਮੈਨ ਨਾਲ ਇਸ ਸਬੰਧੀ ਗੱਲਬਾਤ ਹੋਈ ਸੀ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਟ੍ਰੈਕ ਅਤੇ ਇਸ ਟ੍ਰੈਕ ਉੱਤੇ ਚੱਲ ਰਹੇ ਰੇਲਵੇ ਇੰਜਣ ਨੂੰ ਬਦਲਿਆ ਜਾ ਸਕਦਾ ਹੈ।