Nangal News/ ਬਿਮਲ ਸ਼ਰਮਾ : ਰੇਲਵੇ ਵਿਭਾਗ ਅਤੇ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਨੂੰ ਉਸੇ ਵੇਲੇ ਭਾਜੜਾਂ ਪੈ ਗਈਆਂ ਜਦੋਂ ਅੰਬਾਲਾ ਤੋਂ ਦੌਲਤਪੁਰ ਹਿਮਾਚਲ ਪ੍ਰਦੇਸ਼ ਜਾਣ ਵਾਲੀ ਟਰੇਨ ਨੂੰ ਨੰਗਲ ਡੈਮ ਤੇ ਲਗਭਗ ਡੇਢ ਘੰਟਾ ਰੁਕਣਾ ਪੈ ਗਿਆ ਕਿਉਂਕਿ ਨੰਗਲ ਡੈਮ ਤੇ ਰੇਲਵੇ ਟਰੈਕ ਦੇ ਉੱਪਰ ਦੋ ਸਾਂਬਰ ਟਰੇਨ ਦੇ ਸਾਹਮਣੇ ਆ ਗਏ ਸਨ ਤੋਂ ਜਿਸ ਕਰਕੇ ਟਰੇਨ ਨੂੰ ਰੋਕਣਾ ਪੈ ਗਿਆ ਟਰੇਨ ਨੂੰ ਰੁਕਦਾ ਦੇਖ ਇਕ ਸਾਂਬਰ ਤਾਂ ਵਾਪਸ ਟਰੈਕ ਤੋਂ ਹੁੰਦਾ ਹੋਇਆ ਜੰਗਲ ਵੱਲ ਚਲਾ ਗਿਆ ਤੇ ਦੂਸਰਾ ਸਾਂਭਰ ਜੋ ਟਰੈਕ ਦੇ ਵਿੱਚ ਹੀ ਫਸ ਗਿਆ ਜਿਸ ਕਾਰਨ ਟਰੇਨ ਨੂੰ ਰੁਕਣਾ ਪੈ ਗਿਆ। ਮੌਕੇ ਉੱਤੇ ਨੰਗਲ ਡੈਮ ਤੇ ਕਰਮਚਾਰੀਆਂ ਨੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਵੱਲੋਂ ਲਗਭਗ ਇੱਕ ਘੰਟਾ ਮਸ਼ੱਕਤ ਤੋਂ ਬਾਅਦ ਟਰੈਕ ਵਿੱਚ ਫਸੇ ਸਾਂਬਰ ਨੂੰ ਬਾਹਰ ਕੱਢ ਲਿਆ ਗਿਆ ਤੇ ਹਿਮਾਚਲ ਨੂੰ ਜਾਣੇ ਵਾਲੀ ਟ੍ਰੇਨ ਲਗਭਗ ਡੇਢ ਘੰਟਾ ਨੰਗਲ ਡੈਮ ਤੇ ਖੜੀ ਰਹੀ। ਟਰੈਕ ਕਲੀਅਰ ਹੋਣ ਤੋਂ ਬਾਅਦ ਇਹ ਟਰੇਨ ਹਿਮਾਚਲ ਨੂੰ ਜਾ ਸਕੀ। 
    
ਅੰਬਾਲਾ ਤੋਂ ਦੌਲਤਪੁਰ ਹਿਮਾਚਲ ਪ੍ਰਦੇਸ਼ ਜਾ ਰਹੀ ਟ੍ਰੇਨ ਜਦੋਂ ਨੰਗਲ ਡੈਮ ਤੇ ਪਹੁੰਚੀ ਤਾਂ ਨੰਗਲ ਡੈਮ ਦੇ ਰੇਲਵੇ ਟਰੈਕ ਤੇ ਦੋ ਸਾਂਬਰ ਦੇਖ ਕੇ ਟਰੇਨ ਦੀ ਸਪੀਡ ਹੌਲੀ ਹੋ ਗਈ। ਹਾਲਾਂਕਿ ਟਰੇਨ ਨੂੰ ਦੇਖ ਕੇ ਇੱਕ ਸਾਂਬਰ ਟਰੈਕ ਤੋਂ ਵਾਪਸ ਜੰਗਲ ਵੱਲ ਭੱਜ ਗਿਆ ਤੇ ਜਦ ਕਿ ਦੂਸਰਾ ਸਾਂਬਰ ਟਰੈਕ ਦੇ ਵਿੱਚ ਹੀ ਫਸ ਗਿਆ। ਟਰੇਨ ਨੂੰ ਦੇਖ ਕੇ ਸਾਂਬਰ ਆਪਣੀ ਜਾਨ ਬਚਾਣ ਲਈ ਨੱਠ ਭੱਜ ਕਰਨ ਲੱਗ ਪਿਆ ਜਿਸ ਦੇ ਕਰਕੇ ਉਸ ਦੀ ਲੱਤ ਤੇ ਸੱਟ ਲੱਗ ਗਈ । ਜਿਸ ਦੇ ਕਰਕੇ ਸਾਂਭਰ ਦਾ ਚਲਣਾ ਮੁਸ਼ਕਿਲ ਹੋ ਗਿਆ ਤੇ ਉਹ ਨੰਗਲ ਡੈਮ ਦੇ ਰੇਲਵੇ ਟਰੈਕ ਤੇ ਹੀ ਬੈਠ ਗਿਆ। 


COMMERCIAL BREAK
SCROLL TO CONTINUE READING

 ਇਹ ਵੀ ਪੜ੍ਹੋ: Punjab Weather Update: ਸੀਤ ਲਹਿਰ ਨੇ ਠੰਡਾ ਠਾਰ ਕੀਤਾ ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ, ਲੋਕਾਂ 'ਚ ਹੋਈ ਠੂਰ- ਠੂਰ

ਟਰੇਨ ਦੇ ਡਰਾਈਵਰ ਨੇ ਟ੍ਰੇਨ ਨੂੰ ਸਮੇਂ ਤੇ ਰੋਕ ਲਿਆ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ। ਜੰਗਲ ਜੀਵ ਵਿਭਾਗ ਦੀ ਟੀਮ ਦੇ ਕਰਮਚਾਰੀਆਂ ਨੇ ਨੰਗਲ ਡੈਮ ਦੇ ਰੇਲਵੇ ਟਰੈਕ ਵਿੱਚ ਫਸੇ ਸਾਂਬਰ ਨੂੰ ਲੋਕਾਂ ਦੀ ਮਦਦ ਨਾਲ ਰੈਸਕਿਊ ਕੀਤਾ ਤੇ ਟਰੈਕ ਖਾਲੀ ਹੋਣ ਤੋਂ ਬਾਅਦ ਦੌਲਤਪੁਰ ਹਿਮਾਚਲ ਜਾ ਰਹੀ ਟ੍ਰੇਨ ਨੰਗਲ ਡੈਮ ਤੋਂ ਲਗਭਗ ਡੇਢ ਘੰਟਾ ਲੇਟ ਚੱਲ ਸਕੀ। 


      
ਪਰ ਇਥੇ ਇਹ ਵੀ ਦੱਸਣਾ ਜਰੂਰੀ ਹੋਵੇਗਾ ਕਿ ਨੰਗਲ ਦੇ ਨਾਲ ਸ਼ਿਵਾਲਿਕ ਦੀਆਂ ਖੂਬਸੂਰਤ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਹੋਣ ਕਰਕੇ ਇੱਥੇ ਜੰਗਲੀ ਏਰੀਆ ਵੀ ਬਹੁਤ ਜਿਆਦਾ ਹੋਣ ਦੇ ਕਰਕੇ ਵਿਭਾਗ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜੰਗਲੀ ਜੀਵ ਵਿਭਾਗ ਦੇ ਕੋਲ ਏਰੀਆ ਬਹੁਤ ਜਿਆਦਾ ਹੈ ਤੇ ਕਰਮਚਾਰੀ ਘੱਟ ਹਨ ਜਿਸ ਦੇ ਕਰਕੇ ਇਹਨਾਂ ਨੂੰ ਰੈਸਕਿਊ ਤੇ ਜੰਗਲੀ ਏਰੀਏ ਵਿੱਚ ਗਸ਼ਤ ਕਰਨ ਵਿੱਚ ਕਾਫੀ ਦਿੱਕਤ ਤੇ ਮੁਸ਼ਕਿਲਾਂ ਆਉਂਦੀ ਹੈ ਤੇ ਨਾਲ ਹੀ ਸ਼ਿਕਾਰੀ ਸ਼ਿਕਾਰ ਕਰਨ ਵਿੱਚ ਵੀ ਕਾਮਯਾਬ ਹੋ ਜਾਂਦੇ ਹਨ । ਵਿਭਾਗ ਦੇ ਕੋਲ ਸਿਰਫ ਇੱਕ ਹੀ ਗੱਡੀ ਹੈ ਤੇ ਏਰੀਆ ਨੰਗਲ ਤੋਂ ਲੈ ਕੇ ਮੋਰਿੰਡਾ ਤੱਕ ਦਾ ਹੈ। ਇਥੇ ਸਰਕਾਰ ਤੇ ਨੂੰ ਚਾਹੀਦਾ ਹੈ ਕਿ ਜੰਗਲੀ ਜੀਵ ਵਿਭਾਗ ਦੇ ਵਿੱਚ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ ਤੇ ਨਾਲ ਹੀ ਇਹਨਾਂ ਨੂੰ ਰੈਸਕਿਊ ਵਿੱਚ ਵਰਤੇ ਜਾਣ ਵਾਲੀ ਮਸ਼ੀਨਰੀ ਤੇ ਉਹ ਸਾਰਾ ਸਮਾਨ ਦਿੱਤਾ ਜਾਵੇ ਜਿਸ ਦੇ ਸਮੇਂ ਸਿਰ ਲੋੜ ਹੁੰਦੀ ਹੈ ਤਾਂ ਹੀ ਵਿਭਾਗ ਇਹਨਾਂ ਜੰਗਲੀ ਜਾਨਵਰਾਂ ਦੀ ਦੇਖਰੇਖ ਕਰ ਪਾਏਗਾ।