ਬਿਮਲ ਸ਼ਰਮਾ/ ਸ਼੍ਰੀ ਅਨੰਦਪੁਰ ਸਾਹਿਬ: ਅੱਜ ਅਸੀਂ ਤੁਹਾਨੂੰ ਇਕ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਸ ਤੋਂ ਜਿਆਦਾਤਰ ਸੰਗਤ ਅਣਜਾਣ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ 'ਤੇ ਆਸ ਪਾਸ ਜੰਗਲ ਦੇ ਨਾਲ ਘਿਰਿਆ ਸਥਾਨ ਨੜ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।


COMMERCIAL BREAK
SCROLL TO CONTINUE READING

 


ਸੰਗਤ ਨੂੰ ਇਸ ਸਥਾਨ ਬਾਰੇ ਗਿਆਨ ਨਾ ਹੋਣ ਕਰਕੇ ਇਸ ਜਗ੍ਹਾ ਤੇ ਬਹੁਤ ਹੀ ਘੱਟ ਸੰਗਤ ਇੱਥੇ ਪਹੁੰਚਦੀ ਹੈ । ਇਸ ਸਥਾਨ ਦਾ ਸਬੰਧ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਦੱਸਿਆ ਜਾਂਦਾ ਹੈ ਕਿ ਇਸ ਵਿਸ਼ਾਲ ਨੜ (ਵੱਡਾ ਪੱਥਰ) ਦਾ ਆਸਰਾ ਲੈ ਕੇ ਓਹਨਾ ਨੇ ਪਹਾੜੀ ਰਾਜਿਆਂ ਦੀਆਂ ਗੋਲੀਆ ਤੋਂ ਬਚਾਅ ਕੀਤਾ ਸੀ । ਅੱਜ ਵੀ ਉਸ ਵੱਡੇ ਪੱਥਰ ਤੇ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ ।


 


ਸ਼੍ਰੀ ਅਨੰਦਪੁਰ ਸਾਹਿਬ ਤੋਂ ਲੱਗਭੱਗ 15 ਕਿਲੋਮੀਟਰ ਦੂਰ ਗੁਰਦੁਆਰਾ ਗੁਰੂ ਕਾ ਲਾਹੌਰ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸ਼ਿਵਾਲਿਕ ਦੀਆਂ ਪਹਾੜੀਆਂ 'ਚ' ਮੌਜੂਦ ਪਿੰਡ ਘੱਟੇਵਾਲ ਹਿਮਾਚਲ ਪ੍ਰਦੇਸ਼ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਗੁਰਦੁਆਰਾ ਗੁਰੁ ਕੀ ਨੜ ਸਾਹਿਬ ਸ਼ੁਸ਼ੋਭਿਤ ਹੈ। ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਕਾ ਲਾਹੌਰ ਤੋਂ ਬਿਭੋਰ ਸਾਹਿਬ ਇਸੇ ਰਾਸਤੇ ਤੋਂ ਹੋ ਕੇ ਗੁਜਰਦੇ ਸਨ ਤੇ ਇਕ ਦਿਨ ਮੌਕਾ ਪਾ ਕੇ ਪਹਾੜੀ ਰਾਜਿਆਂ ਨੇ ਗੁਰੁ ਸਾਹਿਬ ਤੇ ਹਮਲਾ ਸ਼ੁਰੂ ਕਰ ਦਿੱਤਾ ਤੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰੁ ਸਾਹਿਬ ਨੇ ਇਸ ਵੱਡੇ ਪੱਥਰ ਜਿਸਨੂੰ ਨੜ ਆਖਿਆ ਜਾਂਦਾ ਹੈ ਦੇ ਉਹਲੇ ਹੋ ਕੇ ਆਪਣਾ ਬਚਾਅ ਕੀਤਾ ਤੇ ਸਾਰੀਆਂ ਗੋਲੀਆਂ ਇਸ ਨੜ ਵਿਚ ਵੱਜੀਆਂ ਜਿਸਦੇ ਨਿਸ਼ਾਨ ਅੱਜ ਵੀ ਮੌਜੂਦ ਹਨ।


 


ਇਸ ਸਥਾਨ ਦੀ ਸੇਵਾ ਸੰਭਾਲ ਕਰ ਰਹੇ ਹਰਦੇਵ ਸਿੰਘ ਦੇਬੀ ਨੇ ਦੱਸਿਆ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਇਸ ਅਸਥਾਨ ਦੀ ਸੇਵਾ ਆਪਣੇ ਹੱਥਾਂ ਵਿਚ ਲੈਣ ਦੀ ਬੇਨਤੀ ਕਈ ਵਾਰ ਕਰ ਚੁੱਕੇ ਹਨ। ਇਲਾਕੇ ਦੀਆਂ ਸਾਰੀਆਂ ਸੰਗਤਾਂ ਚਾਹੁੰਦੀਆਂ ਹਨ ਕਿ ਇਸ ਪਾਵਨ ਅਸਥਾਨ ਨੂੰ ਵਧੀਆ ਤਰੀਕੇ ਨਾਲ ਉਸਾਰ ਕੇ ਇਸ ਦੀ ਸੇਵਾ ਸੰਭਾਲ ਸ਼੍ਰੋਮਣੀ ਕਮੇਟੀ ਆਪ ਕਰੇ। ਇਸ ਵੱਡਾ ਪੱਥਰ ਜਿਸ ਨੂੰ ਨੜ ਵੀ ਕਿਹਾ ਜਾਂਦਾ ਹੈ ਜੰਗਲ ਦੇ ਵਿਚਕਾਰ ਸ਼ੁਸ਼ੋਭਿਤ ਹੈ ਜਿੱਥੇ ਜਾਣ ਲਈ ਕੋਈ ਸਿੱਧਾ ਰਸਤਾ ਵੀ ਨਹੀਂ ਹੈ।