ਚੰਡੀਗੜ: ਅੱਜ ਪੰਜਾਬ ਸਰਕਾਰ ਦੇ ਵਿਹੜੇ ਵਿਚ ਖੁਸ਼ੀਆਂ ਦੀਆਂ ਸ਼ਹਿਨਾਈਆਂ ਵੱਜਣਗੀਆਂ।ਕਿਉਂਕਿ ਅੱਜ 'ਆਪ' ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ।ਉਹਨਾਂ ਦਾ ਵਿਆਹ ਪਟਿਆਲਾ ਦੇ ਨੌਜਵਾਨ ਮਨਦੀਪ ਸਿੰਘ ਨਾਲ ਹੋਣ ਜਾ ਰਿਹਾ ਹੈ ਜੋ ਕਿ ਪਾਰਟੀ ਦਾ ਹੀ ਵਰਕਰ ਹੈ।ਵਿਆਹ ਸਮਾਗਮ ਬਿਲਕੁਲ ਸਾਦਾ ਰੱਖਿਆ ਗਿਆ ਹੈ ਅਤੇ ਦੋਵਾਂ ਪਰਿਵਾਰਾਂ ਦੇ ਖਾਸ ਰਿਸ਼ਤੇਦਾਰ ਇਸ ਵਿਚ ਸ਼ਾਮਿਲ ਹੋਣਗੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਆਹ ਵਿਚ ਪਹੁੰਚਣਗੇ।


COMMERCIAL BREAK
SCROLL TO CONTINUE READING

 


ਵਿਆਹ ਦੀਆਂ ਚੱਲ ਰਹੀਆਂ ਸਨ ਗੁਪਤ ਤਿਆਰੀਆਂ


ਦੱਸਿਆ ਜਾ ਰਿਹਾ ਹੈ ਕਿ ਵਿਧਾਇਕਾ ਭਰਾਜ ਦੇ ਵਿਆਹ ਦੀਆਂ ਗੁਪਤ ਤਿਆਰੀਆਂ ਪਟਿਆਲਾ ਵਿਚ ਚੱਲ ਰਹੀਆਂ ਸਨ ਅਤੇ ਉਹਨਾਂ ਦੇ ਪਿੰਡ ਵਾਲੇ ਘਰ ਵਿਚ ਸੰਨਾਟਾ ਛਾਇਆ ਰਿਹਾ।ਬਹੁਤ ਜ਼ਿਆਦਾ ਲੋਕਾਂ ਨੂੰ ਵਿਆਹ ਬਾਰੇ ਜਾਣਕਾਰੀ ਨਹੀਂ ਸੀ ਇਕ ਦਿਨ ਪਹਿਲਾਂ ਹੀ ਸਭ ਨੂੰ ਵਿਆਹ ਬਾਰੇ ਪਤਾ ਲੱਗਿਆ।ਮਨਦੀਪ ਸਿੰਘ ਅਤੇ ਨਰਿੰਦਰ ਕੌਰ ਭਰਾਜ ਕਾਫ਼ੀ ਸਮਾਂ ਇਕੱਠੇ ਪੜਦੇ ਵੀ ਰਹੇ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਨਦੀਪ ਦਾ ਪਿੰਡ ਲੱਖੇਵਾਲ ਭਰਾਜ ਦੇ ਪਿੰਡ ਤੋਂ ਪਹਿਜ਼ ਸਵਾ ਕਿਲੋਮੀਟਰ ਦੂਰ ਹੈ।


 


ਭਰਾਜ ਦੀ ਸਿਆਸਤ ਵਿਚ ਐਂਟਰੀ ਸੀ ਜ਼ਬਰਦਸਤ


2022 ਵਿਧਾਨ ਸਭਾ ਚੋਣਾਂ ਦੌਰਾਨ ਨਰਿੰਦਰ ਕੌਰ ਭਰਾਜ ਨੇ ਪਹਿਲੀ ਵਾਰ ਚੋਣ ਲੜੀ ਸੀ ਅਤੇ ਪਹਿਲੀ ਵਾਰ ਹੀ ਸਿਆਸਤ ਦੇ ਪੁਰਾਣੇ ਖਿਡਾਰੀਆਂ ਨੂੰ ਧੂੜ ਚਟਾ ਦਿੱਤੀ।ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਦਿੱਗਜ ਨੇਤਾ ਵਿਜੇ ਇੰਦਰ ਸਿੰਗਲਾ, ਭਾਜਪਾ ਦੇ ਅਸ਼ਵਨੀ ਸ਼ਰਮਾ ਅਤੇ ਅਕਾਲੀ ਦਲ ਦੇ ਵਿਰਨਜੀਤ ਗੋਲਡੀ ਨਾਲ ਸੀ। ਇਹਨਾਂ ਸਾਰਿਆਂ ਨੂੰ ਪਛਾੜਦੇ ਹੋਏ ਨਰਿੰਦਰ ਕੌਰ ਭਰਾਜ ਨੇ ਵੱਡੀ ਲੀਡ ਦੇ ਨਾਲ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ। ਉਹਨਾਂ ਨੇ ਆਪਣਾ ਨਾਮਜ਼ਦਗੀ ਪੱਤਰ ਵੀ ਸਕੂਟੀ 'ਤੇ ਜਾ ਕੇ ਭਰਿਆ ਸੀ ਜਿਸ ਸਮੇਂ ਉਹਨਾਂ ਦੇ ਮਾਤਾ ਉਹਨਾਂ ਦੇ ਨਾਲ ਗਏ ਸਨ।


 


ਸੰਘਰਸ਼ਮਈ ਸੀ ਭਰਾਜ ਦੀ ਜ਼ਿੰਦਗੀ


ਸਿਆਸਤ ਵਿਚ ਆਉਣ ਤੋਂ ਪਹਿਲਾਂ ਨਰਿੰਦਰ ਕੌਰ ਭਰਾਜ ਨੂੰ ਜ਼ਿੰਦਗੀ ਵਿਚ ਕਾਫ਼ੀ ਸੰਘਰਸ਼ ਕਰਨਾ ਪਿਆ। ਭਰਾਜ ਇਕ ਸਾਧਾਰਣ ਪਰਿਵਾਰ ਨਾਲ ਸਬੰਧ ਰੱਖਦੇ ਹਨ।ਉਹਨਾਂ ਦੇ ਭਰਾ ਦੀ ਮੌਤ ਛੋਟੀ ਉਮਰ ਵਿਚ ਹੋਣ ਤੋਂ ਬਾਅਦ ਸਾਰੀ ਜ਼ਿੰਮੇਦਾਰੀ ਉਹਨਾਂ ਉੱਤੇ ਆ ਗਈ ਅਤੇ ਖੇਤਾਂ ਵਿਚ ਜਾ ਕੇ ਉਹਨਾਂ ਨੇ ਖੁਦ ਖੇਤੀਬਾੜੀ ਦਾ ਕੰਮ ਕੀਤਾ। ਭਰਾਜ ਨੇ 2014 ਵਿਚ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ ਸੀ ਅਤੇ ਇਕੱਲਿਆਂ ਨੇ ਸੰਗਰੂਰ ਜ਼ਿਲ੍ਹੇ ਵਿਚ ਆਮ ਆਦਮੀ ਪਾਰਟੀ ਦਾ ਬੂਥ ਲਗਾਇਆ ਸੀ ਉਸ ਵੇਲੇ ਕੋਈ ਵੀ ਆਪ ਦਾ ਬੂਥ ਲਗਾਉਣ ਲਈ ਅੱਗੇ ਨਹੀਂ ਆਇਆ ਸੀ।


 


WATCH LIVE TV