ਚੰਡੀਗੜ੍ਹ: ਭਾਰਤੀ ਮੂਲ ਦੇ ਰਿਸ਼ੀ ਸੂਨਕ (Rishi Runak) ਨੇ ਬਰਤਾਨੀਆ ਦੇ ਪਹਿਲੇ ਵਿਦੇਸ਼ੀ ਮੂਲ ਦੇ ਪ੍ਰਧਾਨ ਮੰਤਰੀ ਬਣ ਭਾਰਤ ਦਾ ਲੋਹਾ ਮਨਵਾਇਆ ਹੈ, ਉੱਥੇ ਹੀ ਕੈਨੇਡਾ ਦੇ ਬਰੈਂਪਟਨ ’ਚ ਨਵਜੀਤ ਕੌਰ ਬਰਾੜ ਨੇ ਮਿਊਂਸੀਪਲ ਕੌਂਸਲ ਦੀਆਂ ਚੋਣਾਂ ’ਚ ਜਿੱਤ ਦੇ ਝੰਡੇ ਗੱਡੇ ਹਨ। 


COMMERCIAL BREAK
SCROLL TO CONTINUE READING


ਨਵਜੀਤ ਕੌਰ ਨੇ ਐੱਮ. ਸੀ. (MC) ਚੋਣਾਂ ’ਚ 28.85 ਫ਼ੀਸਦ ਵੋਟਾਂ ਹਾਸਲ ਕੀਤੀਆਂ, ਉੱਥੇ ਹੀ ਚੈਂਬਰਜ਼ 22.59 ਫ਼ੀਸਦ ਵੋਟਾਂ ਹਾਸਲ ਕਰ ਦੂਜੇ ਸਥਾਨ ’ਤੇ ਰਹੇ। 
ਨਵਜੀਤ ਕੌਰ ਬਰਾੜ ਨੇ ਤਿੰਨ ਮੁੱਦਿਆਂ ’ਤੇ ਚੋਣ ਲੜੀ, ਜਿਨ੍ਹਾਂ ’ਚ ਨਵਾਂ ਬੁਨਿਆਦੀ ਢਾਂਚਾ ਬਣਾਉਣਾ, ਅਪਰਾਧ ਦੀਆਂ ਘਟਨਾਵਾਂ ਨੂੰ ਨੱਥ ਪਾਉਣਾ ਅਤੇ ਸੜਕ ਸੁਰੱਖਿਆ ’ਚ ਸੁਧਾਰ ਕਰਨਾ ਸ਼ਾਮਲ ਸਨ। ਉਸਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਮੇਰੇ ਨਾਲ ਸਹਿਮਤ ਹੋ ਸਕਦੇ ਹਨ। ਕਿਉਂਕਿ ਮੈਂ ਸਾਹ ਦੇ ਰੋਗਾਂ ਦੀ ਥੈਰਪਿਸਟ ਹਾਂ ਅਤੇ ਅਸਲ ’ਚ ਮੈਂ ਬਹੁਤ ਸਾਰੇ ਲੋਕਾਂ ਨਾਲ ਕੰਮ ਕੀਤਾ ਹੈ। 



ਇੱਕ ਹੋਰ ਸਿੱਖ ਉਮੀਦਵਾਰ ਗੁਰਪ੍ਰਤਾਪ ਸਿੰਘ ਤੂਰ ਨੇ ਵਾਰਡ ਨੰ. 9 ਅਤੇ 10 ’ਚ ਆਪਣੇ ਵਿਰੋਧੀ ਗੁਰਪ੍ਰੀਤ ਸਿੰਘ ਢਿੱਲੋਂ ਨੂੰ 227 ਵੋਟਾਂ ਦੇ ਫ਼ਰਕ ਨਾਲ ਹਰਾਇਆ। 



ਰਿਪੋਰਟ ’ਚ ਦੱਸਿਆ ਗਿਆ ਹੈ ਕਿ ਬਰੈਂਪਟਨ ਦੀਆਂ ਸਿਵਿਕ ਚੋਣਾਂ ’ਚ (Municipal Council) ਤਕਰੀਬਨ 40 ਪੰਜਾਬੀ ਚੋਣ ਮੈਦਾਨ ’ਚ ਸਨ। ਕੁੱਲ 3,54,884 ਵੋਟਰਾਂ ’ਚੋਂ ਕੇਵਲ 87,155 ਵੋਟਰ ਹੀ ਵੋਟ ਪਾਉਣ ਆਏ, ਜੋ ਕਿ ਲਗਭਗ 24.56 ਫ਼ੀਸਦ ਵੋਟਰਾਂ ਦੀ ਗਿਣਤੀ ਘੱਟ ਸੀ। ਬਰੈਂਪਟਨ ’ਚ ਮਿਊਂਸੀਪਲ ਕੌਂਸਲ ਦੀਆਂ ਚੋਣਾਂ ਹਰ ਚਾਰ ਸਾਲ ਬਾਅਦ ਅਕਤੂਬਰ ਦੇ ਚੌਥੇ ਸੋਮਵਾਰ ਨੂੰ ਹੁੰਦੀਆਂ ਹਨ, ਜੋ ਇਸ ਵਾਰ 24 ਅਕਤੂਬਰ ਨੂੰ ਪਈਆਂ।