Jalalabad News: ਨਗਰ ਕੌਂਸਲ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ, ਦੁਕਾਨਦਾਰਾਂ ਨਾਲ ਹੋਈ ਝੜਪ
Advertisement
Article Detail0/zeephh/zeephh2564547

Jalalabad News: ਨਗਰ ਕੌਂਸਲ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ, ਦੁਕਾਨਦਾਰਾਂ ਨਾਲ ਹੋਈ ਝੜਪ

Jalalabad News: ਦੁਕਾਨਦਾਰਾਂ ਨਾਲ ਹੋਈ ਧੱਕਾ-ਮੁੱਕੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜਦੋਂ ਨਗਰ ਕੌਂਸਲ ਆਪਣੀ ਕਾਰਵਾਈ ਕਰਦੀ ਹੈ। ਇਸ ਲਈ ਦੁਕਾਨਦਾਰ ਬਹਾਨੇ ਬਣਾ ਕੇ ਉਸ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹ ਆਪਣਾ ਮਾਲ ਬਚਾ ਸਕੇ।

 

Jalalabad News: ਨਗਰ ਕੌਂਸਲ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ, ਦੁਕਾਨਦਾਰਾਂ ਨਾਲ ਹੋਈ ਝੜਪ

Jalalabad News: ਜਲਾਲਾਬਾਦ ਵਿੱਚ ਅੱਜ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ। ਜਿਸ ਤਹਿਤ ਬਾਜ਼ਾਰਾਂ ਅਤੇ ਮੁੱਖ ਮਾਰਗਾਂ 'ਤੇ ਦੁਕਾਨਾਂ ਦੇ ਬਾਹਰ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਹਾਲਾਂਕਿ ਇਸ ਦੌਰਾਨ ਦੁਕਾਨਦਾਰਾਂ ਦਾ ਸਾਮਾਨ ਜ਼ਬਤ ਕਰ ਲਿਆ ਗਿਆ, ਜਿਸ ਕਾਰਨ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਦੁਕਾਨਦਾਰਾਂ ਨਾਲ ਬਹਿਸ ਕੀਤੀ ਅਤੇ ਹੱਥੋਪਾਈ ਵੀ ਕੀਤੀ।

ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਹਾਈਵੇਅ ਅਤੇ ਬਜ਼ਾਰਾਂ ਵਿੱਚ ਦੁਕਾਨਾਂ ਦੇ ਅੱਗੇ ਨਜਾਇਜ਼ ਕਬਜੇ ਹੋਏ ਹਨ ਅਤੇ ਦੁਕਾਨਦਾਰ ਕਾਫੀ ਦੂਰ ਤੱਕ ਆਪਣਾ ਸਮਾਨ ਲੈ ਕੇ ਬੈਠੇ ਹਨ। ਜਿਸ ਕਾਰਨ ਇਨ੍ਹਾਂ ਦੁਕਾਨਦਾਰਾਂ ਨੂੰ ਨਗਰ ਕੌਂਸਲ ਵੱਲੋਂ ਕਈ ਵਾਰ ਚਿਤਾਵਨੀ ਦਿੱਤੀ ਗਈ ਸੀ। ਪਰ ਆਖਰਕਾਰ ਕਾਰਵਾਈ ਕਰਦੇ ਹੋਏ ਨਜਾਇਜ਼ ਕਬਜੇ ਹਟਾ ਦਿੱਤੇ ਗਏ ਹਨ ਅਤੇ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ।

ਦੁਕਾਨਦਾਰਾਂ ਨਾਲ ਹੋਈ ਧੱਕਾ-ਮੁੱਕੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜਦੋਂ ਨਗਰ ਕੌਂਸਲ ਆਪਣੀ ਕਾਰਵਾਈ ਕਰਦੀ ਹੈ। ਇਸ ਲਈ ਦੁਕਾਨਦਾਰ ਬਹਾਨੇ ਬਣਾ ਕੇ ਉਸ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹ ਆਪਣਾ ਮਾਲ ਬਚਾ ਸਕੇ।

ਇਹ ਵੀ ਪੜ੍ਹੋ: Farishtey Scheme: ‘ਫਰਿਸ਼ਤੇ ਸਕੀਮ’ ਜ਼ਿੰਦਗੀ ਬਚਾਉਣ ’ਚ ਹੋ ਰਹੀ ਹੈ ਵਰਦਾਨ ਸਾਬਤ , 223 ਦੁਰਘਟਨਾ ਪੀੜਤਾਂ ਦਾ ਹੋਇਆ ਮੁਫ਼ਤ ਇਲਾਜ

ਦੂਜੇ ਪਾਸੇ ਦੁਕਾਨਦਾਰਾਂ ਨੇ ਨਗਰ ਕੌਂਸਲ ’ਤੇ ਭ੍ਰਿਸ਼ਟ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਸਾਮਾਨ ਬਿਨਾਂ ਕਿਸੇ ਕਾਰਨ ਜ਼ਬਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Punjab News: ਡਾ. ਬਲਜੀਤ ਕੌਰ ਵੱਲੋਂ ਗਰਭਵਤੀ ਮਹਿਲਾਵਾਂ ਅਤੇ ਦੁੱਧ ਚੰਘਾਉਣ ਵਾਲੀਆਂ ਮਾਵਾਂ ਲਈ 28 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਹੁਕਮ

Trending news