Sidhu Rally News (Navdeep Singh): ਨਵਜੋਤ ਸਿੰਘ ਸਿੱਧੂ ਦੀ ਮੋਗਾ ਰੈਲੀ ਨੂੰ ਲੈ ਕੇ ਕਾਂਗਰਸ ਦੀ ਲੋਕਲ ਲੀਡਰਸ਼ਿੱਪ ਦੋ ਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ। ਮੋਗਾ ਵਿੱਚ ਸਿੱਧੂ ਦੀ ਰੈਲੀ ਨੂੰ ਲੈ ਕੇ ਇੱਕ ਧਿਰ ਨੇ ਨਵਜੋਤ ਸਿੱਧੂ ਦੀ ਰੈਲੀ ਦਾ ਸੁਆਗਤ ਕੀਤਾ ਹੈ, ਜਦੋਂ ਕਿ ਦੂਜੀ ਧਿਰ ਸਿੱਧੂ ਦੀ ਇਸ ਰੈਲੀ ਨੂੰ ਪਾਰਟੀ ਅਨੁਸ਼ਾਸਨ ਦੇ ਖ਼ਿਲਾਫ਼ ਦੱਸ ਰਹੀ ਹੈ।


COMMERCIAL BREAK
SCROLL TO CONTINUE READING

ਰੈਲੀ ਨੂੰ ਲੈ ਕੇ ਮੋਗਾ ਦੀ ਲੋਕਲ ਲੀਡਰਸ਼ਿੱਪ ਨੇ ਅੱਜ ਵੱਖ-ਵੱਖ ਦੋ ਪ੍ਰੈਸ ਕਾਨਫਰੰਸ ਕੀਤੀ ਹਨ। ਜਿੱਥੇ ਇੱਕ ਪ੍ਰੈਸ ਕਾਨਫਰੰਸ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਕੀਤੀ। ਸਿੱਧੂ ਦੀ ਇਹ ਰੈਲੀ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੀ ਅਗਵਾਈ ਵਿੱਚ ਰੱਖੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਰੈਲੀ ਕਾਂਗਰਸ ਨੂੰ ਪਿਆਰ ਕਰਨ ਵਾਲਿਆ ਅਤੇ ਪੰਜਾਬ ਬਚਾਉਣ ਲਈ ਰੱਖੀ ਗਈ ਹੈ। ਜਿਸ ਸਬੰਧੀ ਸਾਡੇ ਵੱਲੋਂ ਸੱਦਾ ਪੱਤਰ ਲੋਕਲ ਲੀਡਰਸ਼ਿੱਪ ਸਮੇਤ ਸਾਰੀ ਕਾਂਗਰਸ ਨੂੰ ਪਿਆਰ ਕਰਨ ਵਾਲਿਆ ਨੂੰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੋ ਜੋ ਵੀ ਕਾਂਗਰਸ ਨੂੰ ਪਿਆਰ ਕਰਦਾ ਹੈ ਉਹ ਜ਼ਰੂਰ ਇਸ ਰੈਲੀ ਵਿੱਚ ਪਹੁੰਚੇਗਾ। ਦੱਸ ਦਈਏ ਕਿ ਸਾਬਕਾ ਵਿਧਾਇਕ ਵੱਲੋਂ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੋਗਾ ਦੀ ਲੋਕਲ ਲੀਡਰਸ਼ਿਪ ਹਾਜ਼ਰ ਨਹੀਂ ਸੀ ।


ਇਹ ਵੀ ਪੜ੍ਹੋ: Jalandhar news: ਜਾਅਲੀ ਸਰਟੀਫਿਕੇਟ ਬਣਾਉਣ ਵਾਲਾ ਪ੍ਰਿੰਸੀਪਲ ਸਾਥੀ ਸਮੇਤ ਗ੍ਰਿਫ਼ਤਾਰ


ਸਾਬਕਾ ਵਿਧਾਇਕ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ 2022 ਦੀ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ 'ਤੇ ਲੜੀ ਚੁੱਕੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਸਿੱਧੂ ਦੀ ਇਸ ਰੈਲੀ ਨੂੰ ਕਾਂਗਰਸ ਪਾਰਟੀ ਦੇ ਵਿਰੁੱਧ ਦੱਸਦੇ ਹੋਏ, ਪਾਰਟੀ ਅਨੁਸ਼ਾਸਨ ਦੇ ਖ਼ਿਲਾਫ਼ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਗਾ ਦੀ ਲੋਕਲ ਲੀਡਰਸ਼ਿੱਪ ਨੂੰ ਇਸ ਰੈਲੀ ਸਬੰਧੀ ਕਿਸੇ ਵੀ ਤਰ੍ਹਾਂ ਦਾ ਸੱਦਾ ਪੱਤਰ ਨਹੀਂ ਆਇਆ ਸੋ ਇਸ ਕਰਕੇ ਮੈਂ, ਮੋਗਾ ਦੇ ਜ਼ਿਲਾ ਪ੍ਰਧਾਨ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਸਮੇਤ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਇਸ ਰੈਲੀ ਵਿੱਚ ਨਹੀਂ ਜਾਵੇਗੀ । ਰੈਲੀ ਵਾਲੇ ਪੋਸਟਰ ਵਿੱਚ ਆਪਣੀ ਫੋਟੋ ਲੱਗਣ 'ਤੇ ਮਾਲਵਿਕਾ ਸੂਦ ਨੇ ਕਿਹਾ ਕਿ ਪੋਸਟਰ 'ਤੇ ਫੋਟੋ ਮੇਰੀ ਜਾਣਕਾਰੀ ਤੋਂ ਬਿਨ੍ਹਾਂ ਲਗਾਈ ਗਈ ਹੈ।


ਨਵਜੋਤ ਸਿੱਧੂ ਵੱਲੋਂ ਆਪਣੀ ਪਹਿਲੀ ਰੈਲੀ 17 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ’ਚ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਕਾਟੋ-ਕਲੇਸ਼ ਸ਼ੁਰੂ ਹੋ ਗਿਆ ਸੀ। ਇਸ ਮਗਰੋਂ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਵੀ ਉਠੀ ਸੀ।


ਇਹ ਵੀ ਪੜ੍ਹੋ: Ludhina Crime News: ਜਿਊਲਰੀ ਸ਼ਾਪ ਦਾ ਸ਼ਟਰ ਤੋੜ ਕੇ ਡੇਢ ਕਿੱਲੋ ਚਾਂਦੀ ਕੀਤੀ ਚੋਰੀ, ਅਲਾਰਮ ਵੱਜਦੇ ਹੀ ਦੌੜੇ ਚੋਰ