Neeru Bajwa Kali Jota College Girl Look: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਪੰਜਾਬੀ ਫ਼ਿਲਮ  ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਜੋ ਨਾ ਸਿਰਫ਼ ਪਰਦੇ 'ਤੇ ਸਗੋਂ ਅਸਲ ਜ਼ਿੰਦਗੀ 'ਚ ਵੀ ਕਾਫੀ ਗਲੈਮਰਸ ਹੈ। ਹਾਲ ਹੀ ਵਿੱਚ ਨੀਰੂ ਬਾਜਵਾ ਆਪਣੀ ਆ ਰਹੀ ਨਵੀਂ ਫ਼ਿਲਮ 'kali jota'ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਹੈ। 'kali jota' ਫ਼ਿਲਮ ਵਿੱਚ ਉਹ ਰਾਬੀਆ ਨਾਮ ਦੇ ਕਿਰਦਾਰ ਵਿੱਚ (Neeru Bajwa Kali Jota College Girl Look)  ਨਜ਼ਰ ਆਵੇਗੀ ਜਿਸ ਵਿੱਚ ਉਹ ਬੇਹੱਦ ਹੀ ਖੁਬਸੂਰਤ ਲੱਗ ਰਹੀ ਹੈ ਅਤੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਰਹੀ ਹੈ।


COMMERCIAL BREAK
SCROLL TO CONTINUE READING

ਨੀਰੂ ਬਾਜਵਾ ਹਮੇਸ਼ਾਂ ਹੀ ਆਪਣੀ ਬਾਕਮਾਲ ਕਲਾ ਅਤੇ ਆਪਣੀ ਫਿੱਟ ਬਾਡੀ ਕਰਕੇ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਨੀਰੂ ਬਾਜਵਾ ਆਪਣੀ ਕਾਲਜ ਗਰਲ ਦੀ ਲੁੱਕ ਵਿੱਚ ਦਰਸ਼ਕਾਂ ਦੀ ਖਿੱਚ ਦਾ ਕਾਰਨ ਬਣ ਰਹੀ ਹੈ।(Neeru Bajwa Kali Jota College Girl Look) ਨੀਰੂ ਬਾਜਵਾ ਵਿਆਹੇ ਅਤੇ ਤਿੰਨ ਬੱਚੀਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਹਮੇਸ਼ਾ ਆਪਣੀ ਫਿੱਟਨੈੱਸ ਦੇ ਨਾਲ ਦੂਜੀ ਅਦਾਕਾਰਾਂ ਨੂੰ ਵੀ ਮਾਤ ਦਿੰਦੀ ਹੈ। 


ਇਸ ਫ਼ਿਲਮ ਵਿਚ ਨੀਰੂ ਬਾਜਵਾ ਬਿਲਕੁਲ ਹੀ ਨਵੀਂ(Neeru Bajwa Kali Jota College Girl Look) ਲੁੱਕ ਵਿੱਚ ਨਜ਼ਰ ਆ ਰਹੀ ਹੈ।  'kali jota' ਫ਼ਿਲਮ ਦੇ ਸਾਰੀ ਸਟਾਰ ਕਾਸਟ ਨਾਲੋਂ ਨੀਰੂ ਬਾਜਵਾ ਜ਼ਿਆਦਾ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਨੀਰੂ ਬਾਜਵਾ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੀ ਨਜ਼ਰ ਆਈ ਸੀ ਜਿਸ ਵਿੱਚ ਉਸਦੇ ਨਾਲ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਵੀ ਸ਼ਿਰਕਤ ਕੀਤੀ। 



ਇਹ ਵੀ ਪੜ੍ਹੋ: Urfi Javed New Look ਉਰਫ਼ੀ ਜਾਵੇਦ ਦਾ ਨਵਾਂ ਕਮਾਲ ! ਕੂੜੇ ਦੀ ਥੈਲੀ ਨਾਲ ਬਣਾਈ ਨਵੀਂ ਡਰੈਸ

ਦੱਸ ਦੇਈਏ ਕਿ ਫ਼ਿਲਮ 'kali jota'  3 ਫਰਵਰੀ 2023 ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ ਜਿਸ ਵਿਚ ਸਤਿੰਦਰ ਸਰਤਾਜ, (Neeru Bajwa)ਨੀਰੂ ਬਾਜਵਾ ਅਤੇ ਵਾਮੀਕਾ ਗੱਬੀ ਨੇ ਆਪਣੀ ਕਲਾ ਦਾ ਬੇਹਤਰੀਨ ਨਮੂਨਾ ਪੇਸ਼ ਕੀਤਾ ਹੈ। ਫ਼ਿਲਮ ਦੇ ਨਿਰਦੇਸ਼ਕਾਂ ਨੂੰ ਉਮੀਦ ਹੈ ਜਿਵੇਂ ਫ਼ਿਲਮ ਦੇ ਟ੍ਰੇਲਰ ਅਤੇ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਇੰਨਾ ਪਿਆਰ ਦਿੱਤਾ ਜਾ ਰਿਹਾ ਰਿਹਾ ਹੈ ਅਤੇ ਫ਼ਿਲਮ ਵੀ ਉਵੇਂ ਹੀ ਉਹਨਾਂ ਦਾ ਦਿਲ ਜਿੱਤੇਗੀ।