Gurdaspur News (ਅਵਤਾਰ ਸਿੰਘ) : ਸ੍ਰੀਨਗਰ ਵਿਖੇ ਤਾਇਨਾਤ ਲੈਫਟੀਨੈਂਟ ਗੁਰਪ੍ਰੀਤ ਸਿੰਘ ਦੇ ਪਿਤਾ ਸਾਬਕਾ ਸੂਬੇਦਾਰ ਰਵਿੰਦਰ ਸਿੰਘ ਉਤੇ ਪਿੰਡ ਦੇ ਹੀ ਕੁੱਝ ਲੋਕਾਂ ਨੇ ਹਮਲਾ ਕਰ ਜ਼ਖਮੀ ਕਰ ਦਿੱਤਾ ਹੈ। ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿੱਖੇ ਹਵੇਲੀ ਵਿੱਚ ਲੱਗੇ ਮੀਟਰ ਦੀ ਤਾਰ ਵੱਢਣ ਤੋਂ ਰੋਕਣ ਗਿਆ ਸਨ। ਸਾਬਕਾ ਸੂਬੇਦਾਰ ਦੋਨਾਂ ਧਿਰਾਂ ਦਰਮਿਆਨ ਝਗੜਾ ਹੋ ਗਿਆ। ਸਾਬਕਾ ਸੂਬੇਦਾਰ ਸਮੇਤ ਦੋਨਾਂ ਧਿਰਾਂ ਚਾਰ ਵਿਅਕਤੀ ਜ਼ਖਮੀ ਹੋਣ ਉਤੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਜ਼ੇਰੇ ਇਲਾਜ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


COMMERCIAL BREAK
SCROLL TO CONTINUE READING

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸੂਬੇਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਹਵੇਲੀ ਵਿੱਚ ਇਕ ਮੀਟਰ ਲੱਗਾ ਸੀ ਜੋ ਕਿ ਉਨ੍ਹਾਂ ਦੀ ਮਾਤਾ ਦੇ ਨਾਮ ਉਤੇ ਸੀ। ਮਾਤਾ ਦੀ ਮੌਤ ਹੋਣ ਤੋਂ ਬਾਅਦ ਇਹ ਮੀਟਰ ਉਸ ਦੀ ਭਾਬੀ ਜਤਿੰਦਰ ਕੌਰ ਆਪਣੇ ਘਰ ਲਵਾਉਣਾ ਚਾਹੁੰਦੀ ਹੈ ਜਦਕਿ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਭਾਬੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਨਾਲ ਲੜਾਈ ਝਗੜਾ ਕਰਦੀ ਹੈ ਅਤੇ ਕੱਲ੍ਹ ਸ਼ਾਮ ਨੂੰ ਉਸ ਦੀ ਭਾਬੀ ਜਤਿੰਦਰ ਕੌਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਧੱਕੇ ਦੇ ਨਾਲ ਮੀਟਰ ਦੀ ਤਾਰ ਵੱਢ ਦਿੱਤੀ ਜਦੋਂ ਉਹ ਰੋਕਣਗੇ ਤਾਂ ਉਸਦੀ ਭਾਬੀ ਅਤੇ ਰਿਸ਼ਤੇਦਾਰਾਂ ਨੇ ਉਸਦੇ ਉੱਪਰ ਹਮਲਾ ਕਰ ਕਰ ਦਿੱਤਾ।


ਇਸ ਹਮਲੇ ਵਿੱਚ ਉਸਨੂੰ ਤੇ ਉਸਦੀ ਪਤਨੀ ਸਿਮਰਜੀਤ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ। ਸਾਬਕਾ ਸੂਬੇਦਾਰਾਂ ਨੇ ਦੱਸਿਆ ਕਿ ਉਸ ਦਾ ਇਕਲੌਤਾ ਬੇਟਾ ਗੁਰਪ੍ਰੀਤ ਸਿੰਘ ਲੈਫਟੀਨੈਂਟ ਹੈ ਜੋ ਇਸ ਵਕਤ ਸ੍ਰੀਨਗਰ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਹੈ ਅਤੇ ਪਿੱਛੋਂ ਉਸ ਦਾ ਖਿਆਲ ਰੱਖਣ ਲਈ ਘਰ ਵਿੱਚ ਕੋਈ ਨਹੀਂ ਹੈ ਪਰ ਇਨ੍ਹਾਂ ਲੋਕਾਂ ਨੇ ਜਾਣਬੁੱਝ ਕੇ ਉਸ ਉੱਪਰ ਹਮਲਾ ਕਰਕੇ ਉਸਨੂੰ ਜ਼ਖਮੀ ਕੀਤਾ ਹੈ। ਉਸ ਨੇ ਮੰਗ ਕੀਤੀ ਹੈ ਕਿ ਉਸਨੇ ਦੇਸ਼ ਦੀ ਸੇਵਾ ਕੀਤੀ ਹੈ ਤੇ ਹੁਣ ਉਸਦਾ ਬੇਟਾ ਵੀ ਦੇਸ਼ ਦੀ ਸੇਵਾ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।


ਦੂਜੇ ਪਾਸੇ ਦੂਜੀ ਧਿਰ ਦੇ ਗੁਰਮੁਖ ਸਿੰਘ ਨੇ ਦੱਸਿਆ ਕਿ ਸਾਬਕਾ ਸੂਬੇਦਾਰ ਉਸਦੀ ਸਾਲੀ ਜਤਿੰਦਰ ਕੌਰ ਦੇ ਨਾਲ ਝਗੜਾ ਕਰ ਰਿਹਾ ਸੀ ਕਿਉਂਕਿ ਉਸਦੀ ਸਾਲੀ ਨੇ ਹਵੇਲੀ ਵਿੱਚ ਲੱਗੇ ਬਿਜਲੀ ਵਾਲ਼ੇ ਮੀਟਰ ਦੀ ਤਾਰ ਵੱਢੀ ਸੀ ਅਤੇ ਉਸਨੇ ਇਲਜ਼ਾਮ ਲਗਾਏ ਕਿ ਪਹਿਲਾਂ ਹਮਲਾ ਸਾਬਕਾ ਸੂਬੇਦਾਰ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਦੋਨਾਂ ਦਰਮਿਆਨ ਝਗੜਾ ਹੋ ਗਿਆ ਅਤੇ ਝਗੜੇ ਵਿੱਚ ਉਹ ਵੀ ਜ਼ਖਮੀ ਹੋ ਗਏ।


ਉਸ ਨੇ ਕਿਹਾ ਕਿ ਸੂਬੇਦਾਰ ਨੇ ਆਪਣੇ ਸੱਟ ਆਪ ਲਗਾਈ ਹੈ ਉਹ ਸਿਰਫ ਸਿਲਾਈ ਲਈ ਕੱਪੜੇ ਦੇਣ ਦੇ ਲਈ ਆਪਣੀ ਸਾਲੀ ਦੇ ਘਰ ਆਇਆ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।