Netflix Password Sharing: ਅੱਜ ਦੇ ਸਮੇਂ ਵਿੱਚ Netflix ਦੀ ਵਰਤੋਂ ਨੌਜਵਾਨਾਂ 'ਚ ਦਿਨੋਂ ਦਿਨ ਵਧਦੀ ਜਾ ਰਹੀ ਹੈ। ਲੋਕ ਅਕਸਰ ਆਪਣੇ ਖਾਲੀ ਸਮੇਂ ਵਿੱਚ ਕੁਝ ਦਿਲਚਸਪ ਦੇਖਣ ਲਈ Netflix ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ ਨੈੱਟਫਲਿਕਸ ਦਾ ਰਿਚਾਰਜ ਮਹਿੰਗਾ ਹੋਣ ਕਾਰਨ ਲੋਕ ਰੀਚਾਰਜ ਕਰਨ ਦੀ ਬਜਾਏ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ   ਲੈਂਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ 'ਚੋਂ ਇਕ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। 


COMMERCIAL BREAK
SCROLL TO CONTINUE READING

ਹੁਣ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਪਾਸਵਰਡ ਸਾਂਝਾ ਨਹੀਂ (Netflix Password Sharing End) ਕਰ ਸਕੋਗੇ। ਦਰਅਸਲ ਕੰਪਨੀ ਨੇ ਪਾਸਵਰਡ ਸ਼ੇਅਰਿੰਗ (Netflix Password Sharing) ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦਾ ਕਾਰਨ।


ਜਾਣੋ ਕੀ ਹੈ ਇਸਦੀ ਵਜ੍ਹਾ--Netflix Password Sharing End
ਦਰਅਸਲ ਕੰਪਨੀ ਦਾ ਕਹਿਣਾ ਹੈ ਕਿ ਪਾਸਵਰਡ ਸ਼ੇਅਰਿੰਗ ਕਾਰਨ (Netflix Password Sharing)ਯੂਜ਼ਰਬੇਸ ਨੂੰ ਕਾਫੀ ਨੁਕਸਾਨ ਹੋਇਆ ਹੈ। ਪਿਛਲੇ ਸਾਲ ਨੈੱਟਫਲਿਕਸ ਦੇ ਗਾਹਕਾਂ ਦੀ ਗਿਣਤੀ ਵੀ ਤੇਜ਼ੀ ਨਾਲ ਘਟੀ ਹੈ। ਇਸ ਕਾਰਨ ਕੰਪਨੀ ਹੁਣ ਇਸ ਪਾਸਵਰਡ ਸ਼ੇਅਰਿੰਗ ਸੇਵਾ ਨੂੰ ਬੈਨ ਕਰਨ ਦੀ ਤਿਆਰੀ ਕਰ ਰਹੀ ਹੈ।


ਇਹ ਵੀ ਪੜ੍ਹੋ:Apple Watch ਦਾ ਕਮਾਲ! ਬਚਾਈ ਗਰਭਵਤੀ ਔਰਤ ਦੀ ਜਾਨ; ਜਾਣੋ ਕਿਵੇਂ

ਕੰਪਨੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਤਿਮਾਹੀ ਵਿੱਚ ਪੇਡ ਸ਼ੇਅਰਿੰਗ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਯਾਨੀ ਹੁਣ ਜੇਕਰ ਤੁਸੀਂ ਆਪਣਾ Netflix ਪਾਸਵਰਡ ਕਿਸੇ ਖਾਸ ਵਿਅਕਤੀ ਨਾਲ ਸਾਂਝਾ ਕਰਦੇ ਹੋ, ਤਾਂ ਤੁਹਾਨੂੰ ਇਸ ਲਈ ਵੱਖਰੇ ਤੌਰ 'ਤੇ ਭੁਗਤਾਨ ਕਰਨਾ ਹੋਵੇਗਾ।


ਇਸ ਦੇ ਨਾਲ ਹੀ ਕੰਪਨੀ ਦੇ ਨਵੇਂ ਸੀਈਓ ਨੇ ਕਿਹਾ ਕਿ ਪਾਸਵਰਡ ਸ਼ੇਅਰਿੰਗ ਮਾਰਚ  (Netflix Password Sharing) ਦੇ ਅੰਤ ਤੱਕ ਬੰਦ ਕਰ ਦਿੱਤੀ ਜਾਵੇਗੀ। ਹਾਲਾਂਕਿ, ਪਾਸਵਰਡ ਸੀਮਾ ਤੋਂ ਬਾਅਦ ਵੀ, ਉਪਭੋਗਤਾਵਾਂ ਨੂੰ HD ਫਾਰਮੈਟ ਵਿੱਚ ਸਮੱਗਰੀ ਦੇਖਣਾ ਜਾਰੀ ਰਹੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਪਾਸਵਰਡ ਸ਼ੇਅਰਿੰਗ 'ਤੇ ਪਾਬੰਦੀ ਲਗਾਉਣ ਨਾਲ ਨੈੱਟਫਲਿਕਸ ਦਾ ਯੂਜ਼ਰ ਬੇਸ  (Netflix Password Sharing)ਵਧ ਸਕਦਾ ਹੈ।

ਕਿਹਾ ਜਾ ਰਿਹਾ ਹੈ ਕਿ ਯੂਜ਼ਰਸ ਨੂੰ ਪਾਸਵਰਡ ਸ਼ੇਅਰ ਕਰਨ ਲਈ 250 ਤੋਂ 300 ਰੁਪਏ ਪ੍ਰਤੀ ਮਹੀਨਾ ਚਾਰਜ ਦੇਣਾ ਪੈਂ ਸਕਦਾ  ਹੈ। ਹਾਲਾਂਕਿ, ਫਿਲਹਾਲ ਕੰਪਨੀ ਵੱਲੋਂ ਇਸ ਗੱਲ ਦੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ  ਅਤੇ ਯੂਜ਼ਰਸ ਨੂੰ ਪਾਸਵਰਡ ਸ਼ੇਅਰ ਕਰਨ ਲਈ ਕਿੰਨਾ  (Netflix Password Sharing)ਚਾਰਜ ਦੇਣਾ ਪਵੇਗਾ।