ਚੰਡੀਗੜ੍ਹ: ਸਤਲੁਜ ਯਮੁਨਾ ਲਿੰਕ (SYL) ਨਹਿਰ ਦੇ ਮਸਲੇ ’ਚ ਅੱਜ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਲੋਂ ਮੀਟਿੰਗ ਕੀਤੀ ਗਈ। ਪਰ ਇਸ ਬੈਠਕ ਦੌਰਾਨ ਵੀ ਕੋਈ ਸਾਰਥਕ ਨਤੀਜਾ ਨਹੀਂ ਨਿਕਲ ਪਾਇਆ।


COMMERCIAL BREAK
SCROLL TO CONTINUE READING


ਪਾਣੀ ਦਾ ਮੁੱਦਾ ਹੱਲ ਨਹੀਂ ਹੋਇਆ, SYL ਨਹਿਰ ਦੇ ਨਿਰਮਾਣ ’ਤੇ ਅੱੜਿਆ ਹਰਿਆਣਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਰਿਆਣਾ ਦੇ CM ਮਨੋਹਰ ਲਾਲ ਖੱਟਰ ਮੀਟਿੰਗ ਤੋਂ ਬਾਅਦ ਪ੍ਰੈਸ-ਕਾਨਫ਼ਰੰਸ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੇ ਕਾਨੂੰਨੀ ਪੱਖ ਸਮਝਾਉਂਦਿਆ ਦੱਸਿਆ ਕਿ ਮੀਟਿੰਗ ਦੌਰਾਨ ਹਰਿਆਣਾ ਵਾਲੇ ਸਿਰਫ਼ ਐੱਸਵਾਈਐੱਲ (SYL) ਸਮਝੌਤੇ ਦੀ ਮੱਦ 19.3 ਨੂੰ ਲਾਗੂ ਕਰਵਾਉਣ ’ਤੇ ਅੜੇ ਹੋਏ ਸਨ ਜਦਕਿ ਸਮਝੌਤੇ ਦੀ ਮੱਦ 19.1 ਦਾ ਕੋਈ ਹੱਲ ਨਹੀਂ ਹੋਇਆ। 




ਸਿਰਫ਼ SYL ਦੇ ਨਿਰਮਾਣ ਦੀ ਗੱਲ ਕਰਨ ਆਏ ਹਾਂ: CM ਖੱਟਰ  
ਮੁੱਖ ਮੰਤਰੀ ਨੇ ਕਿਹਾ ਜਦੋਂ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਹੀ ਨਹੀਂ ਹੈ ਤਾਂ ਐੱਸਵਾਈਐੱਲ ਨਹਿਰ ਦੇ ਨਿਰਮਾਣ ਦਾ ਸਵਾਲ ਹੀ ਨਹੀਂ ਉੱਠਦਾ। ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਸੀ ਕਿ ਅਸੀਂ ਸਿਰਫ਼ ਨਹਿਰ ਦੇ ਨਿਰਮਾਣ ਸਬੰਧੀ ਗੱਲਬਾਤ ਕਰਨ ਲਈ ਬੈਠਕ ’ਚ ਸ਼ਾਮਲ ਹੋਏ ਹਾਂ। 


 



ਪਿਛਲੀਆਂ ਸਰਕਾਰਾਂ ਨੇ SYL ਨੂੰ ਸਿਰਫ਼ ਵੋਟਾਂ ਲੈਣ ਦਾ ਸਾਧਨ ਬਣਾਇਆ: ਮਾਨ
ਉੱਧਰ ਪ੍ਰੈਸ-ਕਾਨਫ਼ਰੰਸ ਦੌਰਾਨ ਮੁੱਖ ਮੰਤਰੀ ਮਾਨ ਨੇ ਪਿਛਲੀਆਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ’ਤੇ ਵੀ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਐੱਸਵਾਈਐੱਲ ਨਹਿਰ ਨੂੰ ਸਿਰਫ਼ ਸਿਆਸੀ ਮੁੱਦਾ ਬਣਾ ਰੱਖਿਆ ਸੀ। ਪਹਿਲਾਂ ਜਦੋਂ ਵੀ ਵੋਟਾਂ ਨੇੜੇ ਆਉਂਦੀਆਂ ਸਨ ਸਿਆਸੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕਰ ਲੈਦੀਆਂ ਸਨ, ਜਦਕਿ ਮਸਲਾ ਨੂੰ ਉਵੇਂ ਹੀ ਲਟਕਦਾ ਰੱਖਿਆ ਜਾਂਦਾ ਸੀ।    


ਵੇਖੋ, ਕੀ ਬੋਲੇ SYL ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ?