Punjab NGT Notice: ਸਿੱਧੂ ਦੀ ਪਟੀਸ਼ਨ `ਤੇ NGT ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
NGT Notice Over Illegal Sand Mining in Rupnagar: ਸਿੱਧੂ ਦੀ ਪਟੀਸ਼ਨ ਤੇ ਐਨਜੀਟੀ ਨੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ, ਡੀਸੀ ਰੂਪਨਗਰ ਸਮੇਤ ਸਬੰਧਿਤ ਵਿਭਾਗ ਨੂੰ ਨੋਟਿਸ ਜਾਣਕਾਰੀ ਕੀਤਾ ਹੈ।
NGT On Rupnagar Mining News: ਰੂਪਨਗਰ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ 'ਤੇ NGT ਦਿੱਲੀ ਵਿੱਟ ਸੁਣਵਾਈ ਹੋਈ। ਸਿੱਧੂ ਦੀ ਪਟੀਸ਼ਨ ਤੇ ਐਨਜੀਟੀ ਨੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ, ਡੀਸੀ ਰੂਪਨਗਰ ਸਮੇਤ ਸਬੰਧਿਤ ਵਿਭਾਗ ਨੂੰ ਨੋਟਿਸ ਜਾਣਕਾਰੀ ਕੀਤਾ ਹੈ। ਜਿਸ ਬਾਰੇ ਜਾਣਕਾਰੀ ਨਵਜੋਤ ਸਿੱਧੂ ਨੇ ਆਪਣੇ ਐਕਸ ਅਊਟ ਤੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ
ਦੱਸ ਦਈਏ ਕਿ ਸਿੱਧੂ ਨੇ ਰੂਪਨਗਰ ਵਿੱਚ ਹੋ ਰਹੀ ਮਾਈਨਿੰਗ ਲੈ ਕੇ ਪਟੀਸ਼ਨ ਐਨਜੀਟੀ ਦਿੱਲੀ ਵਿੱਚ ਪਾਈ ਸੀ। ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੇ ਐਨਜੀਟੀ ਵਿੱਚ ਪਾਈ ਪਟੀਸ਼ਨ ਵਿੱਚ ਕਿਹਾ ਸੀ ਕਿ ਰੂਪਗਨਰ ਵਿੱਚ ਜੇਸੀਬੀ ਮਸ਼ੀਨਾਂ ਨਾਲ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਜੇਸੀਬੀ ਮਸ਼ੀਨਾਂ ਅਤੇ ਕਰੱਸ਼ਰਾਂ ਦੇ ਚੱਲਣ ਨਾਲ ਵਾਤਾਵਰਨ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਗੈਰ-ਕਾਨੂੰਨੀ, ਗੈਰ-ਨਿਯੰਤ੍ਰਿਤ ਅਤੇ ਗੈਰ-ਵਿਗਿਆਨਕ ਮਾਈਨਿੰਗ ਉੱਥੇ ਨਦੀ ਦੇ ਵਹਾਅ ਨੂੰ ਬਦਲ ਸਕਦੀ ਹੈ ਅਤੇ ਖੇਤਰ ਵਿੱਚ ਹੜ੍ਹਾਂ ਦੇ ਖਤਰੇ ਨੂੰ ਵਧਾ ਸਕਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਦਾ ਤਰਕ ਹੈ ਕਿ ਇਸ ਨਾਜਾਇਜ਼ ਮਾਈਨਿੰਗ ਦੇ ਕੰਮ ਵਿੱਚ ਅਧਿਕਾਰੀ ਵੀ ਸ਼ਾਮਲ ਹਨ। ਜਿਨ੍ਹਾਂ ਦੀ ਸ਼ਹਿ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਅਜਿਹੇ ਅਧਿਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਟੀਸ਼ਨ ਵਿੱਚ ਉਨ੍ਹਾਂ ਕਿਹਾ ਹੈ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ ਤਾਂ ਜੋ ਰੂਪਨਗਰ ਨੂੰ ਤਬਾਹੀ ਤੋਂ ਬਚਾਇਆ ਜਾ ਸਕੇ। ਕਿਉਂਕਿ ਇਸ ਕਾਲੇ ਧੰਦੇ ਵਿੱਚ ਸ਼ਾਮਲ ਲੋਕ ਐਨਜੀਟੀ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ।