Khanna Raid News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਸਵੇਰੇ ਖੰਨਾ 'ਚ ਰੇਡ ਮਾਰੀ। ਇੱਥੇ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਛੁਡਾਊ ਕੇਂਦਰ 'ਤੇ ਛਾਪਾ ਮਾਰਿਆ ਗਿਆ। ਐਨਆਈਏ ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਵਿਖੇ ਸੀਆਰ ਕੰਗ ਦੇ ਘਰ ਪਹੁੰਚੀ। ਉਥੇ ਕਰੀਬ 3 ਘੰਟੇ ਤੱਕ ਲੰਬੀ ਜਾਂਚ ਚੱਲਦੀ ਰਹੀ। ਕੰਗ ਦੇ ਵਿਦੇਸ਼ੀ ਸਬੰਧਾਂ ਦੀ ਜਾਂਚ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਐਨਆਈਏ ਦੀ ਟੀਮ ਸੀਆਰ ਨੂੰ ਨਾਲ ਲੈਕੇ ਜੀਟੀ ਰੋਡ ਭੱਟੀਆਂ ਸਥਿਤ ਉਹਨਾਂ ਦੇ ਨਸ਼ਾ ਛੁਡਾਊ ਕੇਂਦਰ ਪਹੁੰਚੀ। ਇੱਥੇ ਵੀ ਕਰੀਬ ਅੱਧਾ ਘੰਟਾ ਜਾਂਚ ਚੱਲੀ। ਇਸ ਤੋਂ ਬਾਅਦ NIA ਦੀ ਟੀਮ ਰਵਾਨਾ ਹੋ ਗਈ।


COMMERCIAL BREAK
SCROLL TO CONTINUE READING

ਕਿਉਂ ਕੀਤੀ ਗਈ ਰੇਡ 
ਦੱਸਿਆ ਜਾ ਰਿਹਾ ਹੈ ਕਿ ਕਰੀਬ 10 ਮਹੀਨੇ ਪਹਿਲਾਂ ਸੀਆਰ ਕੰਗ ਨੇ ਅਮਰੀਕਾ ਬੈਠੇ ਬਾਬਾ ਬਘੇਲ ਨਾਮਕ ਵਿਅਕਤੀ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਦੀ ਵੀਡੀਓ ਕਾਲ ਦੀ ਗੱਲਬਾਤ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ ਸੀ। ਬਾਬਾ ਬਘੇਲ ਪਹਿਲਾਂ ਹੀ NIA ਸਮੇਤ ਦੇਸ਼ ਦੀਆਂ ਹੋਰ ਏਜੰਸੀਆਂ ਦੇ ਰਡਾਰ 'ਤੇ ਹੈ। ਇਸ ਲਈ ਐਨਆਈਏ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਇੱਥੇ ਛਾਪਾ ਮਾਰਿਆ। ਕੰਗ ਦਾ ਬਘੇਲ ਨਾਲ ਕੀ ਸਬੰਧ ਹੈ? ਕੰਗ ਨੇ ਬਘੇਲ ਨਾਲ ਕਿਉਂ ਗੱਲਬਾਤ ਕੀਤੀ ?


ਇਹ ਵੀ ਪੜ੍ਹੋ: Punjab News: ਮੋਗਾ ਦੇ ਲਾਭ ਸਿੰਘ ਦੇ ਘਰ 'ਤੇ NIA ਦਾ ਛਾਪਾ, ਪਰਿਵਾਰ ਦਾ ਖਾਲਿਸਤਾਨੀ ਸਮਰਥਕ ਨਾਲ ਸੰਪਰਕ ਦਾ ਖਦਸ਼ਾ

ਹੁਣ ਤੱਕ ਕਿੰਨੀ ਵਾਰ ਗੱਲ ਕੀਤੀ ਗਈ ? ਇੱਕ ਦੂਜੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਹਨ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਸੀਆਰ ਕੰਗ ਤੋਂ ਜਾਣੇ ਗਏ। ਸੂਤਰਾਂ ਦੀ ਮੰਨੀਏ ਤਾਂ ਮੌਜੂਦਾ ਜਾਂਚ ਵਿੱਚ ਸੀਆਰ ਕੰਗ ਦਾ ਕੋਈ ਵਿਦੇਸ਼ੀ ਸਬੰਧ ਸਾਹਮਣੇ ਨਹੀਂ ਆਇਆ ਹੈ। ਜਿਸ ਕਾਰਨ NIA ਦੀ ਟੀਮ ਉਥੋਂ ਰਵਾਨਾ ਹੋ ਗਈ। ਛਾਪੇਮਾਰੀ ਦੀ ਅਗਵਾਈ ਕਰ ਰਹੇ ਅਧਿਕਾਰੀ ਨੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ।


NIA ਦੇ ਛਾਪੇ ਤੋਂ ਬਾਅਦ ਸੀਆਰ ਕੰਗ ਖੁਦ ਮੀਡੀਆ ਦੇ ਸਾਹਮਣੇ ਆਏ। ਕੰਗ ਨੇ ਦੱਸਿਆ ਕਿ ਕਰੀਬ 10 ਮਹੀਨੇ ਪਹਿਲਾਂ ਉਹਨਾਂ ਨੇ ਡੇਹਲੋਂ ਵਿਖੇ ਸਕਰੈਪ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਸੀ। ਉਸ ਮਾਮਲੇ ਵਿੱਚ ਸਮਾਜ ਸੇਵੀ ਤੇ ਪੰਜਾਬ ਪੁਲੀਸ ਦੇ ਮੁਲਾਜ਼ਮ ਗੋਲਡੀ ਪੀਪੀ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ ਗਏ ਸਨ। ਗੋਲਡੀ ਪੀਪੀ ਨੂੰ ਲੈ ਕੇ ਕਈ ਵਾਰ ਸੋਸ਼ਲ ਮੀਡੀਆ ''ਤੇ ਲਾਈਵ ਹੋਏ ਸੀ।


ਇਸ ਦੌਰਾਨ ਉਹਨਾਂ ਨੂੰ ਅਮਰੀਕਾ ਤੋਂ ਬਾਬਾ ਬਘੇਲ ਨਾਂ ਦੇ ਵਿਅਕਤੀ ਦਾ ਫੋਨ ਆਇਆ ਸੀ ਜਿਸਨੂੰ ਉਹ ਬਿਲਕੁਲ ਨਹੀਂ ਜਾਣਦੇ। ਬਾਬਾ ਬਘੇਲ ਉਹਨਾਂ ਨੂੰ ਗੋਲਡੀ ਪੀਪੀ ਦਾ ਬਾਇਓਡਾਟਾ ਦੇਣ ਲਈ ਕਹਿ ਰਿਹਾ ਸੀ। ਉਹ ਖੁਦ ਗੋਲਡੀ ਬਾਰੇ ਖੁਲਾਸੇ ਕਰਨਾ ਚਾਹੁੰਦਾ ਸੀ। ਉਸ ਕੇਸ ਵਿੱਚ ਹੀ ਬਘੇਲ ਨਾਲ ਗੱਲਬਾਤ ਹੋਈ ਸੀ। ਸੀਆਰ ਕੰਗ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਈ ਵਿਦੇਸ਼ੀ ਸਬੰਧ ਸਾਹਮਣੇ ਨਹੀਂ ਆਏ। ਜਿਸਤੋਂ ਬਾਅਦ NIA ਦੀ ਟੀਮ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ''ਚ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਉਹ ਸਬੂਤ ਲੈ ਕੇ ਜਾਂਚ 'ਚ ਸ਼ਾਮਲ ਹੋਣਗੇ।


ਇਹ ਵੀ ਪੜ੍ਹੋ: Delhi Air Pollution: ਦਿੱਲੀ 'ਚ ਸਾਹ ਲੈਣਾ ਔਖਾ!  AQI 428 ਤੱਕ ਪਹੁੰਚਿਆ, ਕਈ ਇਲਾਕਿਆਂ 'ਚ ਹਾਲਤ ਗੰਭੀਰ...

(ਧਰਮਿੰਦਰ ਸਿੰਘ ਦੀ ਰਿਪੋਰਟ)