NIA ਨੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਤੇ ਉਸਦੇ ਸਾਥੀਆਂ ‘ਤੇ ਰੱਖਿਆ ਕਰੋੜਾਂ ਰੁਪਏ ਦਾ ਇਨਾਮ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਵੱਲੋਂ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਅਤੇ ਉਸਦੇ ਸਾਥੀਆਂ ਦੀ ਸੂਹ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ। ਦਾਊਦ ਇਬਰਾਹਿਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਚੰਡੀਗੜ੍ਹ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਅਤੇ ਉਸ ਦੇ ‘ਡੀ’ ਕੰਪਨੀ ਗੈਂਗ ਸਬੰਧਾਂ ਬਾਰੇ ਜਾਣਕਾਰੀ ਦੇਣ ਲਈ ਇਨਾਮ ਦਾ ਐਲਾਨ ਕੀਤਾ ਹੈ। ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਦਾਊਦ ਇਬਰਾਹਿਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25 ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਹੈ ਅਤੇ ਉਸ ਦੀ ਨਵੀਂ ਤਸਵੀਰ ਜਾਰੀ ਕੀਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਦਾਊਦ ਇਬਰਾਹਿਮ ਗੈਂਗ ਦੇ ਛੋਟਾ ਸ਼ਕੀਲ ‘ਤੇ 20 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ। ਹੋਰ ਅੱਤਵਾਦੀਆਂ ਅਨੀਸ ਇਬਰਾਹਿਮ, ਜਾਵੇਦ ਚਿਕਨਾ ਅਤੇ ਟਾਈਗਰ ਮੇਮਨ ‘ਤੇ 15-15 ਲੱਖ ਰੁਪਏ ਦਾ ਇਨਾਮ ਹੈ।
ਐੱਨ.ਆਈ.ਏ. ਅਧਿਕਾਰੀਆਂ ਮੁਤਾਬਕ ਦਾਊਦ ਭਾਰਤ ਵਿੱਚ ਵਿਸਫੋਟਕ, ਹਥਿਆਰ, ਨਕਲੀ ਨੋਟਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਇੱਕ ਵਿਸ਼ੇਸ਼ ਯੂਨਿਟ ਸਥਾਪਤ ਕਰ ਰਿਹਾ ਹੈ। ਐਨਆਈਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਾਊਦ ਇਬਰਾਹਿਮ ਨੂੰ ਸੰਯੁਕਤ ਰਾਸ਼ਟਰ ਦੁਆਰਾ ਇੱਕ ਗਲੋਬਲ ਅੱਤਵਾਦੀ ਨਾਮਜ਼ਦ ਕੀਤਾ ਗਿਆ ਹੈ। ਇੱਕ ਅੰਤਰਰਾਸ਼ਟਰੀ ਅੱਤਵਾਦੀ ਨੈੱਟਵਰਕ, ਅਰਥਾਤ ਡੀ-ਕੰਪਨੀ, ਅਨੀਸ ਇਬਰਾਹਿਮ ਸ਼ੇਖ, ਛੋਟਾ ਸ਼ਕੀਲ, ਜਾਵੇਦ ਚਿਖਨਾ ਅਤੇ ਟਾਈਗਰ ਮੇਮਨ ਵਰਗੇ ਉਸਦੇ ਨਜ਼ਦੀਕੀ ਸਹਿਯੋਗੀਆਂ ਨਾਲ ਚਲਾਉਂਦਾ ਹੈ।
WATCH LIVE TV