NIA action against Lawrence Bishnoi, Bambiha group's gang news: ਅੱਤਵਾਦੀ, ਗੈਂਗਸਟਰ ਤੇ ਡਰੱਗ ਨੈੱਟਵਰਕ ਦੇ ਖਿਲਾਫ ਆਪਣੀ ਮੁਹਿੰਮ ਤੇਜ਼ ਕਰਦਿਆਂ ਕੇਂਦਰੀ ਜਾਂਚ ਏਜੰਸੀ NIA ਵੱਲੋਂ ਦਿੱਲੀ ਤੇ ਹਰਿਆਣਾ 'ਚ 5 ਹੋਰ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਇਸ ਵਿੱਚ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਰਿੰਦਾ, ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗਰੁੱਪ ਵੱਲੋਂ ਚਲਾਏ ਜਾ ਰਹੇ ਤਿੰਨ ਵੱਡੇ ਸੰਗਠਿਤ ਅਪਰਾਧ ਸਿੰਡੀਕੇਟ ਤੇ ਗੈਂਗ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਮੁਕੰਮਲ ਜਾਂਚ ਤੋਂ ਬਾਅਦ ਐਨਆਈਏ ਵੱਲੋਂ ਇਨ੍ਹਾਂ ਮਾਮਲਿਆਂ 'ਚ ਸੰਗਠਿਤ ਅਪਰਾਧ ਸਿੰਡੀਕੇਟ ਦੇ ਮੈਂਬਰਾਂ ਦੀ ਹਰਿਆਣਾ ਵਿੱਚ 4 ਅਤੇ ਦਿੱਲੀ ਵਿੱਚ 1 ਜਾਇਦਾਦ ਕੁਰਕ ਕੀਤੀ ਗਈ। 


ਜ਼ਿਕਰਯੋਗ ਹੈ ਕਿ ਇਹ ਸਿੰਡੀਕੇਟ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਸਰਗਰਮ ਹਨ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵੱਖ-ਵੱਖ ਤਰ੍ਹਾਂ ਦੀਆਂ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਤੋਂ ਹਾਸਿਲ ਕੀਤੇ ਗਏ ਫੰਡਾਂ ਤੋਂ ਬਣਾਈਆਂ ਗਈਆਂ ਸਨ ਅਤੇ ਇਹ 'ਅੱਤਵਾਦ ਦੀ ਕਮਾਈ' ਸੀ ਕਿਉਂਕਿ ਇਨ੍ਹਾਂ ਦੀ ਵਰਤੋਂ ਅੱਤਵਾਦੀ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਲਈ ਕੀਤੀ ਜਾ ਰਹੀ ਸੀ।


ਇਹ ਵੀ ਪੜ੍ਹੋ: Punjab Budget Session 2023: ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੇ ਭਰੋਸੇ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕਿਆ ਧਰਨਾ


ਐਨਆਈਏ ਵੱਲੋਂ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਛੋਟੂ ਰਾਮ (ਭੱਟ ਦਾ ਘਰ), ਤਖਤਮਾਲ (ਜ਼ਿਲ੍ਹਾ ਸਿਰਸਾ) ਵਿੱਚ ਜਗਸੀਰ ਸਿੰਘ ਦਾ ਘਰ, ਚੌਟਾਲਾ (ਜ਼ਿਲ੍ਹਾ ਸਿਰਸਾ) ਵਿੱਚ ਵਰਿੰਦਰ ਸਿੰਘ ਦਾ ਘਰ ਸ਼ਾਮਲ ਹੈ। 


ਗੌਰਤਲਬ ਹੈ ਕਿ NIA ਦੀ ਕਾਰਵਾਈ ਕਰਕੇ ਇਸ ਨੈੱਟਵਰਕ ਦੀ ਹਥਿਆਰਾਂ ਦੀ ਸਪਲਾਈ ਚੇਨ ਨੂੰ ਝਟਕਾ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਰਿੰਦਰ ਉਰਫ਼ ਕਾਲਾ ਰਾਣਾ, ਛੋਟੂ ਰਾਮ ਉਰਫ਼ ਭੱਟ ਅਤੇ ਜਗਸੀਰ ਸਿੰਘ ਉਰਫ਼ ਜੱਗਾ ਗਿਰੋਹ ਦੇ ਮੈਂਬਰਾਂ ਨੂੰ ਹਥਿਆਰ ਮੁਹੱਈਆ ਕਰਵਾਉਂਦੇ ਸਨ। ਦੂਜੇ ਪਾਸੇ ਸੱਤਿਆਵਾਨ ਉਰਫ ਸੋਨੂੰ ਅਤੇ ਰਾਜੂ ਮੋਟਾ ਵਾਸੀ ਬਸੌਦੀ ਵੱਲੋਂ ਗੈਂਗਸਟਰਾਂ ਨੂੰ ਪਨਾਹ ਦਿੱਤੀ ਗਈ ਸੀ। 


ਇਹ ਵੀ ਪੜ੍ਹੋ: Punjab Budget Session 2023: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਕੱਸਿਆ ਤੰਜ


(For more news apart from NIA action against Lawrence Bishnoi, Bambiha group's gang, stay tuned to Zee PHH)