Moga Raid News/ਨਵਦੀਪ ਸਿੰਘ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਤੜਕਸਾਰ ਮੋਗਾ ਦੇ ਕਸਬਾ ਸਮਾਲਸਰ ਵਿਖੇ ਐਨਆਈਏ ਨੇ ਰੇਡ ਕੀਤੀ ਹੈ। ਦੱਸ ਦਈਏ ਕਿ ਸਮਾਲਸਰ ਦੇ ਰਹਿਣ ਵਾਲੇ ਕਵਿਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਰੇਡ ਚੱਲ ਰਹੀ ਹੈ। ਕਿੰਨਾ ਕਾਰਨਾਂ ਕਰਕੇ ਰੇਡ ਹੋਈ ਹੈ ਇਸ ਦਾ ਅਜੇ ਤੱਕ ਪਤਾ ਨਹੀਂ ਚਲਾ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਫੋਨ ਰਾਹੀਂ ਜਾਣਕਾਰੀ ਮਿਲੀ ਹੈ। ਮੱਖਣ ਸਿੰਘ ਮੁਸਾਫਰ ਨੇ ਦੱਸਿਆ ਕਿ 2019 ਵਿੱਚ ਉਹ ਵੱਖ-ਵੱਖ ਧਾਰਮਿਕ ਸਮਾਗਮਾਂ ਸਬੰਧੀ ਕੈਨੇਡਾ ਗਏ ਸੀ ਅਤੇ 11 ਮਹੀਨੇ ਉਥੇ ਰਹਿ ਕੇ ਆਏ ਸੀ। ਉਹਨਾਂ ਕਿਹਾ ਕਿ ਮੇਰੀ ਥੋੜੀ ਜੀ ਦੇਰ ਐਨਆਈ ਦੇ ਅਫਸਰਾਂ ਨਾਲ ਫੋਨ ਤੇ ਗੱਲਬਾਤ ਹੋਈ। ਉਹਨਾਂ ਸਿਰਫ ਇਹੀ ਦੱਸਿਆ ਕਿ ਜਿੱਥੇ ਉਹ ਇੱਕ ਗ੍ਰੰਥੀ ਸਿੰਘ ਦੇ ਘਰ ਰਹਿ ਕੇ ਆਏ ਸਨ ਉਸ ਸਬੰਧੀ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮੱਖਣ ਮੁਸਾਫਰ ਇਸ ਵਕਤ ਆਪਣੇ ਘਰ ਨਹੀਂ ਹਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।


ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਸਵੇਰੇ ਹੀ ਛਾਏ ਬੱਦਲ, ਜਾਣੋ ਆਪਣੇ ਇਲਾਕੇ ਦਾ ਹਾਲ