Bathinda News(Kulbir Beera): ਕੌਮੀ ਜਾਂਚ ਏਜੰਸੀ ਨੇ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਦੋ ਹੋਰਾਂ ਲੋਕਾਂ ਦੇ ਘਰ ਵਿੱਚ ਰੇਡ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਬਠਿੰਡਾ ਜ਼ਿਲ੍ਹੇ ਦੇ ਕਸਬਾ ਪਿੰਡ ਡੂਮਵਾਲੀ, ਪਥਰਾਲਾ ਅਤੇ ਰਾਮਪੁਰਾ ਰੇੜ ਵਿੱਚ ਕੀਤੀ ਹੈ। ਮੈਰਿਜ ਪੈਲੇਸ ਦੇ ਮਾਲਕ ਗੁਰਵਿੰਦਰ ਸਿੰਘ ਬੀਟਾ ਵਾਸੀ ਡੂਮਵਾਲੀ ਤੇ ਕਾਰਾਂ ਦਾ ਕਾਰੋਬਾਰ ਕਰਨ ਵਾਲੇ ਬਰਿੰਦਰ ਸਿੰਘ ਵਾਸੀ ਪਥਰਾਲਾ ਦੇ ਘਰ ਐਨਆਈਏ ਨੇ ਤੜਕੇ ਸਵੇਰੇ ਹੀ ਰੇਡ ਕੀਤੀ ਗਈ। ਜਾਣਕਾਰੀ ਮੁਤਾਬਕ ਐਨਆਈਏ ਵੱਲੋਂ ਪੰਜਾਬ ਪੁਲਿਸ ਟੀਮਾਂ ਨੂੰ ਨਾਲ ਲੈ ਕੇ ਰੇਡ ਕੀਤੀ ਗਈ। 


COMMERCIAL BREAK
SCROLL TO CONTINUE READING

ਆਪ ਆਗੂ ਦੇ ਘਰ ਰੇਡ


ਸਵੇਰੇ ਕਰੀਬ 6 ਵਜੇ ਬਠਿੰਡਾ ਅਧੀਨ ਪੈਂਦੀ ਸੰਗਤ ਮੰਡੀ ਦੇ ਪਿੰਡ ਡੂਮਵਾਲੀ ਵਿੱਚ ‘ਆਪ’ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਉਰਫ਼ ਨੀਟਾ ਦੇ ਘਰ ਪਹੁੰਚ ਗਈਆਂ ਅਤੇ ਕਰੀਬ 3 ਘੰਟੇ ਚੱਲੀ ਤੱਕ ਜਾਂਚ ਕੀਤੀ ਗਈ। ਇਸ ਰੇਡ ਦੌਰਾਨ ਉਨ੍ਹਾਂ ਦੇ ਹੱਥ ਨਹੀਂ ਲੱਗਿਆ ਕੁੱਝ ਵੀ ਨਹੀਂ ਲੱਗਿਆ ਪਰ ਇਸ ਦੌਰਾਨ ਟੀਮ ਆਪਣੇ ਨਾਲ ਕੁਝ ਦਸਤਾਵੇਜ਼ ਲੈ ਕੇ 5 ਮਾਰਚ ਨੂੰ ਦਿੱਲੀ ਐਨਆਈਏ ਦਫ਼ਤਰ ਵਿੱਚ ਪੁੱਛਗਿੱਛ ਲਈ ਬੁਲਾਇਆ ਹੈ।


ਅੰਦੋਲਨ 'ਚ ਜਾਣ ਕਰਕੇ ਰੇਡ!


ਸੋਨੂ ਸ਼ਰਮਾ ਦਾ ਕਹਿਣਾ ਹੈ ਕਿ ਮੈਂ ਤਾਂ ਬਹੁਤ ਛੋਟਾ ਜਿਹਾ ਇੱਕ ਕਿਸਾਨ ਹਾਂ, ਮੈਨੂੰ ਤਾਂ ਇਸ ਬਾਰੇ ਪਤਾ ਵੀ ਨਹੀਂ ਕਿ ਐਨਆਈਏ ਕੀ ਹੁੰਦੀ ਹੈ?..ਸਾਡੇ ਤਾਂ ਕੋਈ ਵੱਡਾ ਬਿਜਨਸ ਵੀ ਨਹੀਂ ਹੈ। ਪਹਿਲਾਂ ਸੁਣਿਆ ਸੀ ਕਿ ਵੱਡੇ ਲੋਕਾਂ ਦੇ ਘਰਾਂ ਵਿੱਚ ਰੇਡਾਂ ਹੁੰਦੀਆਂ ਨੇ ਪਰ ਇਹ ਪਹਿਲੀ ਵਾਰ ਹੋਇਆ ਕਿ ਸਾਡੇ ਵਰਗੇ ਲੋਕਾਂ ਦੇ ਘਰਾਂ ਵਿੱਚ ਵੀ ਐਨਆਈਏ ਦੀ ਰੇਡ ਹੋਈ ਹੈ। ਉਹਨਾਂ ਨੇ ਸਾਨੂੰ ਕਿਹਾ ਕੁਝ ਨਹੀਂ ਪ੍ਰੰਤੂ ਫਰੋਲਾ ਫਰਾਲੀਆ ਵੱਡੇ ਪੱਧਰ 'ਤੇ ਕਰਕੇ ਗਏ। ਘਰ ਵਿੱਚ ਸਾਡੀਆਂ ਔਰਤਾਂ ਸਨ ਉਹਨਾਂ ਨੂੰ ਵੀ ਕਿਸੇ ਨੇ ਕੁਝ ਨਹੀਂ ਕਿਹਾ ਇਹ ਜਰੂਰ ਪੁੱਛਿਆ ਕਿ ਤੁਹਾਡਾ ਬੇਟਾ ਕਿਸਾਨ ਅੰਦੋਲਨ ਵਿੱਚ ਜਾਂਦਾ ਹੈ ਤਾਂ ਮੈਂ ਕਹਿ ਦਿੱਤਾ ਕਿ ਹਾਂਜੀ ਅਸੀਂ ਕਿਸਾਨ ਹਾਂ...ਮੱਧ ਵਰਗੀ ਅਤੇ ਕਿਸਾਨਾਂ ਦੀਆਂ ਮੰਗਾਂ ਲਈ ਮੈਂ ਵੀ ਜਾਂਦਾ ਹਾਂ ਅਤੇ ਇਹ ਅਸੀਂ ਅੰਦੋਲਨ ਵਿੱਚ ਤਾਂ ਜਾਂਦੇ ਰਵਾਂਗੇ। ਹੋਰ ਉਹਨਾਂ ਨੇ ਕੁਝ ਨਹੀਂ ਕਿਹਾ ਪੰਜ ਮਾਰਚ ਨੂੰ ਦਫਤਰ ਆਉਣ ਲਈ ਆਖਿਆ ਹੈ।


NIA ਕੀ ਹੈ ਅਤੇ ਇਹ ਕਦੋਂ ਬਣਾਈ ਗਈ ਸੀ?
NIA ਦਾ ਪੂਰਾ ਨਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਜਿਸ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੀ ਕਿਹਾ ਜਾਂਦਾ ਹੈ। NIA ਦਾ ਗਠਨ ਰਾਸ਼ਟਰੀ ਜਾਂਚ ਏਜੰਸੀ ਬਿੱਲ 2008 ਦੇ ਤਹਿਤ ਕੀਤਾ ਗਿਆ ਸੀ, ਜੋ ਕਿ 31 ਦਸੰਬਰ 2008 ਨੂੰ ਭਾਰਤ ਦੀ ਸੰਸਦ ਦੁਆਰਾ ਪਾਸ ਕੀਤਾ ਗਿਆ ਸੀ। ਇਸ ਸੰਸਥਾ ਦੇ ਪਹਿਲੇ ਡਾਇਰੈਕਟਰ ਜਨਰਲ ਰਾਧਾ ਵਿਨੋਦ ਰਾਜੂ ਸਨ ਜਿਨ੍ਹਾਂ ਦਾ ਕਾਰਜਕਾਲ 31 ਜਨਵਰੀ 2010 ਨੂੰ ਖਤਮ ਹੋਇਆ ਸੀ। NIA ਦਾ ਕੰਮ ਦੇਸ਼ 'ਚ ਅੱਤਵਾਦੀ ਗਤੀਵਿਧੀਆਂ ਨੂੰ ਰੋਕਣਾ ਅਤੇ ਭਾਰਤ 'ਚ ਅੱਤਵਾਦ ਨੂੰ ਖਤਮ ਕਰਨਾ ਹੈ। ਇਸ ਸੰਸਥਾ ਨੂੰ ਭਾਰਤ ਸਰਕਾਰ ਤੋਂ ਕਈ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਏ ਹਨ। ਇਸ 'ਚ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਖਿਲਾਫ ਠੋਸ ਕਾਰਵਾਈ ਕੀਤੀ ਜਾਂਦੀ ਹੈ, ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾਂਦੀ ਹੈ ਅਤੇ ਉਸ ਵਿਅਕਤੀ ਜਾਂ ਸੰਸਥਾ ਨੂੰ ਅੱਤਵਾਦੀ ਘੋਸ਼ਿਤ ਕੀਤਾ ਜਾਂਦਾ ਹੈ। ਰਾਜ ਸਰਕਾਰ ਨੂੰ ਇਸ ਸੰਸਥਾ ਵਿੱਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਕੌਮੀ ਜਾਂਚ ਏਜੰਸੀ ਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿੱਚ ਹੈ ਅਤੇ ਇਸ ਦੀਆਂ ਹੈਦਰਾਬਾਦ, ਗੁਹਾਟੀ, ਕੋਚੀ, ਲਖਨਊ, ਮੁੰਬਈ, ਕੋਲਕਾਤਾ, ਜੈਪੁਰ, ਜੰਮੂ ਵਿੱਚ ਖੇਤਰੀ ਸ਼ਾਖਾਵਾਂ ਹਨ।