Nangal Flyover News: ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਸ੍ਰੀ ਹਰਿਮੰਦਰ ਸਾਹਿਬ ਫੇਰੀ ਤੋਂ ਬਾਅਦ ਇੱਕ ਵਾਰ ਮੁੜ ਤੋਂ 84 ਦੀਆਂ ਘਟਨਾਵਾਂ ਦੇ ਜ਼ਿਕਰ ਵਿਚਕਾਰ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੇਪੀ ਸਿੰਘ ਨੇ ਇਨ੍ਹਾਂ ਘਟਨਾਵਾਂ ਉਤੇ ਗਹਿਰੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।


COMMERCIAL BREAK
SCROLL TO CONTINUE READING

ਉਨ੍ਹਾਂ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ, ਗਾਂਧੀ ਪਰਿਵਾਰ ਉਤੇ ਵੱਡੇ ਲੀਡਰਾਂ ਨੇ ਇਸ ਦੀ ਭਰਪੂਰ ਨਿੰਦਾ ਕੀਤੀ ਹੈ ਤੇ ਅੱਜ ਵੀ ਕਰ ਰਹੇ ਹਾਂ। ਉਨ੍ਹਾਂ ਕਿਹਾ ਇਹ ਸਾਰਾ ਕੁਝ ਅਣਮਨੁੱਖੀ ਤੇ ਦੇਸ਼ ਨੂੰ ਤੋੜਣ ਵਾਲਾ ਸੀ। ਉਨ੍ਹਾਂ ਕਿਹਾ ਕਾਂਗਰਸ ਮਨ ਤੋਂ ਮਹਿਸੂਸ ਕਰਦੀ ਹੈ ਕਿ ਇਤਿਹਾਸ ਦੇ ਅੰਦਰ ਇਹ ਕਾਲੇ ਕਾਰਨਾਮੇ ਦੇ ਤੌਰ ਉਤੇ ਦਰਜ ਹੈ। ਨੰਗਲ ਫਲਾਈਓਵਰ ਬਾਰੇ ਪੁੱਛੇ ਸਵਾਲ ਬਾਰੇ ਕਿਹਾ ਪੁਲ ਦੇ ਚਾਲੂ ਹੋਣ ਦਾ ਸਿਹਰਾ ਭਾਵੇਂ ਕੋਈ ਵੀ ਲਵੇ ਪਰ ਅਸਲ ਵਿੱਚ ਇਸਦਾ ਕੰਮ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕਰਵਾਇਆ ਗਿਆ ਸੀ ਤੇ ਇਸ ਬਾਰੇ ਸਾਰੇ ਜਾਣਦੇ ਹਨ।


ਆਈਐਨਡੀਆਈ ਵੱਲੋਂ ਜਾਤ ਅਧਾਰਤ ਜਨਗਨਣਾ ਦੀ ਮੰਗ ਬਾਰੇ ਪੁੱਛਣ ਉਤੇ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪਰਜਾਤੰਤਰ ਦਾ ਭਾਵ ਇਹ ਕਿ ਜਿੰਨੇ ਵੀ ਦੁਨੀਆਂ ਵਿਚ ਸਰਕਾਰਾਂ ਦੇ ਮਾਡਲ ਹਨ ਉਨ੍ਹਾਂ ਵਿੱਚ 100 ਫ਼ੀਸਦੀ ਲੋਕਾਂ ਦੀ ਤਸੱਲੀ ਨਹੀਂ ਹੁੰਦੀ ਪਰ ਹਮੇਸ਼ਾਂ ਬਹੁਗਿਣਤੀ ਹੁੰਦੀ ਹੈ ਤੇ ਜਾਤਪਾਤ ਦੇ ਨਾਲ ਇਸ ਦੀ ਹਿੱਸੇਦਾਰੀ ਵਧੇਗੀ ਜਿਸ ਦੀ ਦੇਸ਼ ਨੂੰ ਲੋੜ ਹੈ।


ਕੀ ਕਾਂਗਰਸ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ‘ਆਪ’ ਨਾਲ ਰਲ ਕੇ ਲੜੇਗੀ? ਬਾਰੇ ਪੁੱਛਣ ਉਤੇ ਸਾਬਕਾ ਸਪੀਕਰ ਨੇ ਕਿਹਾ ਕਿ ਸਾਨੂੰ ਹਾਈਕਮਾਂਡ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਜਦੋਂ ਵੀ ਇਸ ਸਬੰਧੀ ਕੋਈ ਫੈਸਲਾ ਕੀਤਾ ਜਾਵੇਗਾ ਤਾਂ ਸਾਨੂੰ ਭਰੋਸੇ ਵਿੱਚ ਲਿਆ ਜਾਵੇਗਾ ਪ੍ਰੰਤੂ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਈ ਕਮਾਂਡ ਸਰਵਉੱਚ ਹੁੰਦੀ ਹੈ।


ਨੰਗਲ ਫਲਾਈਓਵਰ ਦੇ ਸ਼ੁਰੂ ਹੋਣ ਬਾਰੇ ਬੋਲਦਿਆਂ ਰਾਣਾ ਕੇਪੀ ਸਿੰਘ ਨੇ ਤੰਝ ਕਸਦਿਆਂ ਕਿਹਾ ਕਿ ਬਿਗਾਨੀ ਸ਼ਾਦੀ ਮੇ ਅਬਦੁੱਲਾ ਦਿਵਾਨਾ। ਉਨ੍ਹਾਂ ਨੇ ਕਿਹਾ ਕਿ ਪੁਲ ਦੇ ਚਾਲੂ ਹੋਣ ਦਾ ਸਿਹਰਾ ਭਾਵੇਂ ਕੋਈ ਵੀ ਲਵੇ ਪਰ ਅਸਲ ਵਿੱਚ ਇਸਦਾ ਕੰਮ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕਰਵਾਇਆ ਗਿਆ ਸੀ ਤੇ ਇਸ ਬਾਰੇ ਸਾਰੇ ਜਾਣਦੇ ਹਨ।


ਇਹ ਵੀ ਪੜ੍ਹੋ : SGPC Election News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸੰਬੰਧ ਵਿੱਚ ਅਹਿਮ ਜਾਣਕਾਰੀ


ਸਰਕਾਰ ਦੀ ਪ੍ਰਾਪਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪੌਣੇ ਦੋ ਸਾਲ ਦੇ ਕੰਮਾਂ ਬਾਰੇ ਉਹ ਸਵਾਲ ਪੁੱਛਦੇ ਹਨ ਕਿ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਭਾਓਵਾਲ ਦੇ ਪੁਲ ਦਾ ਕੀ ਬਣਿਆ , ਥਲੂ ਦੇ ਪੁਲ, ਜਾਂਦਲੇ ਦੇ ਪੁਲ, ਲਿਫਟ ਇਰੀਗੇਸ਼ਨ, ਘਨੌਰ ਵਾਲੇ ਪੁਲ ਦੀ ਅਪਰੋਚ , ਦੋਲੋਵਾਲ, ਬਲੌਲੀ, ਬਰਾਰੀ, ਸਵਾਮੀਪੁਰ ਬਾਗ ਦੇ ਪੁਲ ਕਦੋਂ ਮੁਕੰਮਲ ਹੋਣਗੇ ? ਹੜ੍ਹਾਂ ਦਾ ਮੁਆਵਜ਼ਾ ਲੋਕਾਂ ਨੂੰ ਕਦੋਂ ਮਿਲੇਗਾ ? ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਲੋਕ ਇਸ ਦਾ ਫੈਸਲਾ ਕਰਨਗੇ।


ਇਹ ਵੀ ਪੜ੍ਹੋ : India-Canada News: ਭਾਰਤ-ਕੈਨੇਡਾ ਤਲਖ਼ੀਆਂ ਵਿਚਾਲੇ ਜਸਟਿਨ ਟਰੂਡੋ ਦਾ ਬਿਆਨ, ਕਿਹਾ "ਅਸੀਂ ਮਾਮਲੇ ਨੂੰ ਅੱਗੇ ਵਧਾਉਣੁ ਦੀ ਕੋਸ਼ਿਸ਼ ਨਹੀਂ ਕਰ ਰਹੇ"


ਸ੍ਰੀ ਅਨੰਦਪੁਰ ਸਾਹਿਬ ਤੋਂ  ਬਿਮਲ ਸ਼ਰਮਾ ਦੀ ਰਿਪੋਰਟ