Amritsar News: ਅੰਮ੍ਰਿਤਸਰ 'ਚ ਪੈਂਦੇ ਛਹੇਰਟਾ ਦੇ ਪੌਸ਼ ਇਲਾਕੇ ਕਰਤਾਰ ਨਗਰ ਦੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੋ ਚੁੱਕੇ ਹਨ। ਸਥਾਨਕ ਨਿਵਾਸੀਆਂ ਵੱਲੋਂ ਪ੍ਰਸ਼ਾਸਨ, ਵਿਧਾਇਕ ਅਤੇ ਨਗਰ ਨਿਗਮ ਨੂੰ ਕਾਫੀ ਵਾਰ ਪਾਣੀ ਸਬੰਧੀ ਸ਼ਿਕਾਇਤ ਦਿੱਤੀ ਹੈ ਪਰ ਉਨਾਂ ਦੇ ਇਲਾਕੇ ਦਾ ਮਸਲਾ ਹੱਲ ਨਹੀਂ ਹੋਇਆ। ਜਿਸ ਤੋਂ ਇਲਾਕਾ ਨਿਵਾਸੀਆਂ ਨੇ ਦੁਖੀ ਹੋਕੇ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ।


COMMERCIAL BREAK
SCROLL TO CONTINUE READING

ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਸੀਵਰੇਜ ਵਾਲਾ ਗੰਦਾ ਪਾਣੀ ਵਰਤਣ ਨੂੰ ਮਜਬੂਰ ਹਨ, ਜਦੋਂ ਉਹ ਸਵੇਰੇ ਬਾਲਟੀਆਂ ਅਤੇ ਪਾਣੀ ਭਰਦੇ ਨੇ ਤਾਂ ਪਾਣੀ ਸੀਵਰੇਜ ਵਾਲਾ ਹੁੰਦਾ ਹੈ ਅਤੇ ਬਦਬੂਦਾਰ ਹੁੰਦਾ ਹੈ। ਉਸੇ ਪਾਣੀ ਦੇ ਨਾਲ ਉਹ ਨਹਾਉਣ ਅਤੇ ਪਾਣੀ ਦਾ ਇਸਤੇਮਾਲ ਕਰਨ ਲਈ ਮਜ਼ਬੂਰ ਹਨ। ਜਿਸ ਤੋਂ ਬਾਅਦ ਉਹਨਾਂ ਨੂੰ ਚਮੜੀ ਦੇ ਰੋਗ ਲੱਗ ਜਾਂਦੇ ਹਨ। ਸਥਾਨਕ ਨਿਵਾਸੀਆਂ ਵੱਲੋਂ ਪ੍ਰਸ਼ਾਸਨ, ਵਿਧਾਇਕ ਅਤੇ  ਨਗਰ ਨਿਗਮ ਨੂੰ ਕਾਫੀ ਵਾਰ ਪਾਣੀ ਸਬੰਧੀ ਸ਼ਿਕਾਇਤ ਦਿੱਤੀ ਹੈ ਪਰ ਉਨਾਂ ਦੇ ਇਲਾਕੇ ਦਾ ਮਸਲਾ ਹੱਲ ਨਹੀਂ ਹੋਇਆ। 


ਇਲਾਕਾ ਨਿਵਾਸੀਆਂ ਨੇ ਕਿਹਾ ਕਿ ਕਈ ਵਾਰ ਤਾਂ ਉਹ ਗੁਰਦੁਆਰੇ ਤੋਂ ਪੀਣ ਦਾ ਪਾਣੀ ਭਰਦੇ ਹਨ, ਪਰ ਬਾਰ-ਬਾਰ ਜਾਣ ਅਤੇ ਗੁਰਦੁਆਰਾ ਪ੍ਰਬੰਧਕ ਵੱਲੋਂ ਵੀ ਉਹਨਾਂ ਨੂੰ ਰੋਕਿਆ ਵੀ ਜਾਂਦਾ ਹੈ। ਇਲਾਕਾਂ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਸਾਫ ਪਾਣੀ ਵਾਲਾ ਵਾਟਰ ਪਿਉਰੀਫਾਇਰ ਲਵਾਇਆ ਗਿਆ ਹੈ, ਕਈ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇੇ ਬਿਆਜ 'ਤੇ ਪੈਸੇ ਲੈ ਕੇ ਸਮਰਸੀਬਲ ਪੰਪ ਲਗਵਾਏ।


ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਕੋਈ ਵੀ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਨਹੀਂ ਆਇਆ। ਕਿਉਂਕਿ ਉਹਨਾਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਪਤਾ ਹੈ ਜੇਕਰ ਉਹ ਇਸ ਇਲਾਕੇ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਸਾਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਨਾਂ ਨੇ ਕਿਹਾ ਕਿ ਇਸ ਵਾਰ ਸਾਰੇ ਇਲਾਕਾ ਨਿਵਾਸੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਹਿੱਸਾ ਨਹੀਂ ਲੈਣਗੇ ਏਤੇ ਕਿਸੇ ਵੀ ਉਮੀਦਵਾਰ ਨੂੰ ਆਪਣਾ ਵੋਟ ਨਹੀਂ ਪਾਉਣਗੇ। ਉਨਾਂ ਨੇ ਪ੍ਰਸ਼ਾਸਨ ਦੇ ਅੱਗੇ ਅਪੀਲ ਕੀਤੀ ਕਿ ਉਹਨਾਂ ਦਾ ਇਹ ਮਸਲਾ ਹੱਲ ਕਰਵਾਇਆ ਜਾਵੇ ਤਾਂ ਜੋ ਉਹ ਸੁੱਖ ਦਾ ਸਾਹ ਲੈ ਸਕਣ।